ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ, ਪਵਨ ਤਨੇਜਾ, ਖੁਰਾਣਾ) - ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਲੋਕਾਂ ਨੂੰ ਵੋਟਾਂ ਪ੍ਰਤੀ ਜਾਗਰੂਕ ਕਰਨ ਲਈ ਸ੍ਰੀ ਮੁਕਤਸਰ ਸਾਹਿਬ 'ਚ 'ਰਨ ਫਾਰ ਵੋਟ' ਮੈਰਾਥਨ ਦਾ ਆਯੋਜਨ ਕੀਤਾ ਗਿਆ। ਇਸ ਮੈਰਾਥਨ ਨੂੰ ਹਰੀ ਝੰਡੀ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਐੱਮ. ਕੇ. ਅਰਾਵਿੰਦ ਕੁਮਾਰ ਆਈ.ਏ.ਐੱਸ. ਨੇ ਦਿਖਾਈ, ਜਿਨ੍ਹਾਂ ਨੇ ਆਪ ਵੀ ਇਸ ਮੈਰਾਥਨ 'ਚ 5 ਕਿਲੋਮੀਟਰ ਦੌੜ ਲਾਈ ਅਤੇ ਜ਼ਿਲੇ ਦੇ ਹੋਰ ਅਫਸਰਾਂ ਨੇ ਵੀ ਦੌੜਾਕਾਂ ਦਾ ਉਤਸ਼ਾਹ ਵਧਾਇਆ। ਮੈਰਾਥਨ ਦੀ ਸੁਰੱਖਿਆ ਦੇ ਮੱਦੇਨਜ਼ਰ ਟ੍ਰੈਫਿਕ ਪੁਲਸ ਅਤੇ ਪੰਜਾਬ ਪੁਲਸ ਵਲੋਂ ਸ਼ਹਿਰ ਦੀਆਂ ਵੱਖ-ਵੱਖ ਥਾਵਾਂ 'ਤੇ ਨਾਕਾਬੰਦੀ ਕੀਤੀ ਗਈ, ਜਿਸ ਦਾ ਖਾਮਿਆਜ਼ਾ ਰਾਹਗੀਰਾਂ ਨੂੰ ਭੁਗਤਣਾ ਪੈ ਰਿਹਾ ਹੈ। ਇਸੇ ਤਰ੍ਹਾਂ ਮੁਕਤਸਰ 'ਚ ਰਹਿਣ ਵਾਲਾ ਟੈਵੀ ਬਰਾੜ ਆਪਣੇ ਬੱਚੇ ਨੂੰ ਬਿਮਾਰ ਹੋਣ ਕਾਰਨ ਡਾਕਟਰ ਕੋਲ ਲਿਜਾਣ ਲਈ ਘਰੋਂ ਨਿਕਲਿਆ ਸੀ ਪਰ ਪੁਲਸ ਵਲੋਂ ਕੀਤੀ ਗਈ ਨਾਕੇਬੰਦੀ ਕਾਰਨ ਉਹ ਇਕ ਘੰਟਾ ਜਾਮ 'ਚ ਹੀ ਫਸਿਆ ਰਿਹਾ। ਇਸ ਦੌਰਾਨ ਉਸ ਦੀ ਪੁਲਸ ਨਾਲ ਬਹਿਸ ਵੀ ਹੋ ਗਈ।

ਦੱਸ ਦੇਈਏ ਕਿ ਮੁਕਤਸਰ ਦੇ ਸਰਕਾਰੀ ਕਾਲਜ ਤੋਂ ਸ਼ੁਰੂ ਹੋਈ ਇਹ ਮੈਰਾਥਨ ਸ਼ਹਿਰ ਦੇ ਵੱਖ-ਵੱਖ ਹਿੱਸਿਆ ਤੋਂ ਹੁੰਦੀ ਹੋਈ ਸਰਕਾਰੀ ਕਾਲਜ ਪਹੁੰਚ ਕੇ ਸੰਪਨ ਹੋਈ। ਇਸ ਮੌਕੇ ਥਾਂ-ਥਾਂ 'ਤੇ ਕੀਤੀ ਨਾਕੇਬੰਦੀ ਕਾਰਨ ਲੋਕ ਘੰਟਿਆਂ ਬੱਧੀ ਜਾਮ 'ਚ ਫਸੇ ਰਹੇ ਪਰ ਰਾਹਗੀਰਾਂ ਨੂੰ ਪੇਸ਼ ਆਈਆਂ ਮੁਸ਼ਕਲਾਂ ਨੇ ਪੁਲਸ ਪ੍ਰਸ਼ਾਸਨ ਦੇ ਮਾੜੇ ਪ੍ਰਬੰਧਾਂ ਦੀ ਪੋਲ ਖੋਲ ਕੇ ਰੱਖ ਦਿੱਤੀ।
ਮੈਚ ਦੇਖਣ ਜਾ ਰਹੇ 5 ਕਾਰ ਸਵਾਰ ਨਹਿਰ 'ਚ ਡਿੱਗੇ, ਵਾਲ-ਵਾਲ ਬਚੇ
NEXT STORY