ਮੁੱਲਾਂਪੁਰ ਦਾਖਾ (ਕਾਲੀਆ) - ਪ੍ਰੇਮ ਸਬੰਧਾਂ ਕਾਰਨ ਸਿਰਫ ਤਿੰਨ ਮਹੀਨੇ ਪਹਿਲਾਂ ਵਿਆਹੀ ਅਮਨਦੀਪ ਕੌਰ ਜੋ ਕਿ ਗਰਭਵਤੀ ਸੀ, ਸਹੁਰੇ ਪਰਿਵਾਰ ਵੱਲੋਂ ਦਾਜ ਦੀ ਖਾਤਰ ਕੁੱਟ-ਮਾਰ ਕਰਨ ਅਤੇ ਅੰਤਰਜਾਤੀ ਵਿਆਹ ਦੇ ਤਾਅਨੇ-ਮੇਹਣੇ ਸੁਣਨ ਤੋਂ ਦੁਖੀ ਹੋ ਕੇ ਬੀਤੀ ਰਾਤ ਘਰ 'ਚ ਪੱਖੇ ਨਾਲ ਚੁੰਨੀ ਬੰਨ੍ਹ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਥਾਣਾ ਦਾਖਾ ਦੀ ਪੁਲਸ ਨੇ ਮ੍ਰਿਤਕਾ ਦੀ ਮਾਂ ਬਲਵਿੰਦਰ ਕੌਰ ਪਤਨੀ ਸੁਖਵਿੰਦਰ ਸਿੰਘ ਵਾਸੀ ਮੰਡੀ ਮੁੱਲਾਂਪੁਰ ਦੇ ਬਿਆਨਾਂ 'ਤੇ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਦੇ ਦੋਸ਼ 'ਚ ਪਤੀ ਬਜਰੰਗ ਬਾਂਸਲ, ਸੱਸ ਸ਼ੀਲਾ ਦੇਵੀ, ਜੇਠ ਪ੍ਰਵੀਨ ਕੁਮਾਰ, ਨਨਾਣ ਪੂਨਮ ਗਰਗ ਅਤੇ ਮੋਨਿਕਾ ਜੈਨ ਵਿਰੁੱਧ ਜ਼ੇਰੇ ਧਾਰਾ 304 ਬੀ/149 ਆਈ. ਪੀ. ਸੀ. ਤਹਿਤ ਕੇਸ ਦਰਜ ਕਰ ਲਿਆ ਹੈ, ਜਦਕਿ ਮ੍ਰਿਤਕਾ ਦੇ ਪਤੀ ਬਜਰੰਗ ਬਾਂਸਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : ਪਹਿਲਾਂ ਵਿਆਹ ਦਾ ਝਾਂਸਾ ਦੇ ਕੇ ਕੀਤਾ ਗਰਭਵਤੀ ਫਿਰ ਦਿੱਤਾ ਘਟੀਆ ਕਰਤੂਤ ਨੂੰ ਅੰਜ਼ਾਮ
ਥਾਣਾ ਦਾਖਾ ਦੇ ਮੁਖੀ ਇੰਸ. ਪ੍ਰੇਮ ਸਿੰਘ ਭੰਗੂ ਨੇ ਦੱਸਿਆ ਕਿ ਮ੍ਰਿਤਕਾ ਦੀ ਮਾਂ ਬਲਵਿੰਦਰ ਕੌਰ ਨੇ ਆਪਣੇ ਬਿਆਨਾਂ 'ਚ ਦੋਸ਼ ਲਾਇਆ ਕਿ ਬੇਟੀ ਅਮਨਦੀਪ ਕੌਰ ਦਾ ਵਿਆਹ 29 ਮਾਰਚ 2020 ਨੂੰ ਬਜਰੰਗ ਬਾਂਸਲ ਨਾਲ ਹੋਇਆ ਸੀ। ਵਿਆਹ ਤੋਂ ਪਹਿਲਾਂ ਮੇਰਾ ਜਵਾਈ ਬਜਰੰਗ ਆਪਣੀ ਮਾਤਾ ਸ਼ੀਲਾ ਦੇਵੀ ਅਤੇ ਆਪਣੀਆਂ ਭੈਣਾਂ ਪੂਨਮ ਗਰਗ ਅਤੇ ਮੋਨਿਕਾ ਜੈਨ, ਜੇਠ ਪ੍ਰਵੀਨ ਕੁਮਾਰ ਅਤੇ ਸੰਦੀਪ ਕੁਮਾਰ ਦਾ ਖਰਚ ਚੁੱਕਦਾ ਸੀ, ਜੋ ਵਿਆਹ ਤੋਂ ਬਾਅਦ ਮੇਰੀ ਬੇਟੀ ਪਤੀ ਬਜਰੰਗ ਨੂੰ ਕਹਿੰਦੀ ਸੀ ਕਿ ਆਪਣੀਆਂ ਭੈਣਾਂ ਅਤੇ ਜੇਠਾਂ ਨੂੰ ਖਰਚਾ ਦੇਣਾ ਬੰਦ ਕਰੇ ਕਿਉਂਕਿ ਮੇਰੇ ਬੱਚਾ ਹੋਣ ਵਾਲਾ ਹੈ। ਸਾਨੂੰ ਪੈਸਿਆਂ ਦੀ ਲੋੜ ਪਵੇਗੀ ਪਰ ਮੇਰਾ ਜਵਾਈ ਆਪਣੀਆਂ ਭੈਣਾਂ, ਮਾਤਾ ਅਤੇ ਭਰਾਵਾਂ ਦੀ ਜ਼ਿਆਦਾ ਗੱਲ ਮੰਨਦਾ ਸੀ। ਮੇਰੀ ਲੜਕੀ ਨੂੰ ਉਸ ਦੀਆਂ ਭੈਣਾਂ, ਮਾਤਾ ਅਤੇ ਭਰਾ ਖਰਚਾ ਦੇਣ ਤੋਂ ਰੋਕਣ ਅਤੇ ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਲੱਗ ਪਏ ਸੀ। 28 ਜੂਨ 2020 ਨੂੰ ਸਮੂਹ ਸਹੁਰੇ ਪਰਿਵਾਰ ਨੇ ਬੇਟੀ ਨੂੰ ਦਾਜ ਨਾ ਲਿਆਉਣ ਕਾਰਨ ਅਤੇ ਦੂਜੀ ਜਾਤੀ ਦੀ ਹੋਣ ਕਰ ਕੇ ਕਾਫੀ ਮੰਦਾ ਚੰਗਾ ਬੋਲਿਆ ਸੀ, ਜਿਸ ਕਰ ਕੇ ਮੈਂ ਆਪਣੀ ਲੜਕੀ ਅਤੇ ਜਵਾਈ ਬਜਰੰਗ ਬਾਂਸਲ ਨੂੰ ਆਪਣੇ ਘਰ ਲੈ ਗਈ ਸੀ। 30 ਜੂਨ ਨੂੰ ਮੇਰੇ ਜਵਾਈ ਬਜਰੰਗ ਬਾਂਸਲ ਨੇ ਐਰੋਸਿਟੀ ਪਿੰਡ ਦੇਤਵਾਲ ਵਿਖੇ ਫਲੈਟ ਕਿਰਾਏ 'ਤੇ ਲੈ ਲਿਆ ਅਤੇ ਦੋਵੇਂ ਉਥੇ ਰਹਿਣ ਲੱਗ ਗਏ ਪਰ ਉਥੇ ਵੀ ਸਹੁਰੇ ਪਰਿਵਾਰ ਨੇ ਇਨ੍ਹਾਂ ਦਾ ਪਿੱਛਾ ਨਹੀਂ ਛੱਡਿਆ।
ਇਹ ਵੀ ਪੜ੍ਹੋ : ਨੌਜਵਾਨ ਨੂੰ ਖੁਸਰਾ ਬਣਾਉਣ ਦੀ ਸਾਜਿਸ਼, ਬੇਹੋਸ਼ ਕਰਕੇ ਕੱਟਿਆ ਗੁਪਤ ਅੰਗ
2 ਜੁਲਾਈ ਨੂੰ ਮੇਰੇ ਜਵਾਈ ਬਜਰੰਗ ਬਾਂਸਲ ਨੇ ਮੇਰੀ ਬੇਟੀ ਨਾਲ ਝਗੜਾ ਕਰ ਕੇ ਉਸ ਦਾ ਮੋਬਾਇਲ ਫੋਨ ਤੋੜ ਦਿੱਤਾ। 3 ਜੁਲਾਈ ਨੂੰ ਤੜਕੇ ਕਰੀਬ 2 ਵਜੇ ਕਿਸੇ ਨੇ ਮੇਰੇ ਮੋਬਾਇਲ 'ਤੇ ਫੋਨ ਕਰ ਕੇ ਦੱਸਿਆ ਕਿ ਅਮਨਦੀਪ ਕੌਰ ਨੇ ਦੇਤਵਾਲ ਫਲੈਟ 'ਚ ਪੱਖੇ ਨਾਲ ਚੁੰਨੀ ਬੰਨ੍ਹ ਕੇ ਫਾਹਾ ਲੈ ਲਿਆ ਹੈ। ਜਦੋਂ ਮੈਂ ਸਾਢੇ 4 ਵਜੇ ਸਵੇਰੇ ਦੇਤਵਾਲ ਫਲੈਟ ਵਿਖੇ ਪੁੱਜੀ ਤਾਂ ਮੇਰੀ ਲੜਕੀ ਕਮਰੇ 'ਚ ਬੈੱਡ 'ਤੇ ਪਈ ਸੀ ਅਤੇ ਚੁੰਨੀ ਪੱਖੇ ਨਾਲ ਲਟਕ ਰਹੀ ਸੀ। ਮੇਰੀ ਲੜਕੀ ਦੀ ਗਰਦਨ 'ਤੇ ਨਿਸ਼ਾਨ ਪਿਆ ਹੈ ਅਤੇ ਕਮਰੇ ਦੀ ਬਾਲਕੋਨੀ ਦੇ ਪਿਛਲੇ ਪਾਸੇ ਕੱਚ ਵਾਲਾ ਦਰਵਾਜ਼ਾ ਟੁੱਟਾ ਹੋਇਆ ਸੀ ਅਤੇ ਫਰਸ਼ 'ਤੇ ਖੂਨ ਦੇ ਧੱਭੇ ਪਏ ਹੋਏ ਸਨ। ਮੇਰੀ ਲੜਕੀ ਨੂੰ ਉਸ ਦੇ ਪਤੀ ਬਜਰੰਗ ਬਾਂਸਲ, ਸੱਸ ਸ਼ੀਲਾ ਦੇਵੀ, ਜੇਠ ਪ੍ਰਵੀਨ ਕੁਮਾਰ, ਸੰਦੀਪ ਕੁਮਾਰ, ਨਨਾਣ ਪੂਨਮ ਗਰਗ ਅਤੇ ਮੋਨਿਕਾ ਜੈਨ ਨੇ ਦਾਜ ਲਈ ਤੰਗ-ਸ਼ਾਨ ਕਰ ਕੇ ਖੁਦਕੁਸ਼ੀ ਕਰਨ ਲਈ ਮਜਬੂਰ ਕੀਤਾ ਹੈ। ਥਾਣਾ ਦਾਖਾ ਦੇ ਏ. ਐੱਸ. ਆਈ. ਹਰਦੀਪ ਸਿੰਘ ਨੇ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ ਹੈ ਅਤੇ ਪਤੀ ਬਜਰੰਗ ਬਾਂਸਲ ਨੂੰ ਗ੍ਰਿਫਤਾਰ ਕਰ ਕੇ ਬਾਕੀ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਹੈ।
ਇਹ ਵੀ ਪੜ੍ਹੋ : ਗਰਭਵਤੀ ਧੀ ਨੂੰ ਪੱਖੇ ਨਾਲ ਲਟਕਦਾ ਵੇਖ ਪਰਿਵਾਰ ਹੋਇਆ ਬੇਸੁੱਧ, ਸਹੁਰਿਆਂ 'ਤੇ ਲਗਾਏ ਇਲਜ਼ਾਮ
ਕੇ. ਐੱਲ. ਐੱਫ. ਦੇ 3 ਮੈਂਬਰਾਂ ਨੂੰ ਅਦਾਲਤ ਨੇ ਨਿਆਇਕ ਹਿਰਾਸਤ ’ਚ ਭੇਜਿਆ
NEXT STORY