ਸੁਨਾਮ ਊਧਮ ਸਿੰਘ ਵਾਲਾ (ਬਾਂਸਲ) : ਅਨਾਜ ਮੰਡੀ ’ਚ ਕਾਫੀ ਦਿਨਾਂ ਤੋਂ ਮੂੰਗੀ ਦੀ ਫ਼ਸਲ ਐੱਮ.ਐੱਸ.ਪੀ. ’ਤੇ ਵਿੱਕਰੀ ਨਾ ਹੋਣ ਸਬੰਧੀ ਸੋਮਵਾਰ ਨੂੰ ਕਿਸਾਨਾਂ ਵੱਲੋਂ ਵਿਧਾਇਕ ਅਮਨ ਅਰੋੜਾ ਦੀ ਕੋਠੀ ਦੇ ਬਾਹਰ ਧਰਨਾ ਲਾ ਕੇ ਰੋਡ ਜਾਮ ਕੀਤਾ ਗਿਆ। ਇਸ ਮੌਕੇ ਕਿਸਾਨ ਜਸਵੰਤ ਸਿੰਘ ਅਤੇ ਹੋਰ ਕਿਸਾਨਾਂ ਨੇ ਦੱਸਿਆ ਕਿ ਮੂੰਗੀ ਦੀ ਫਸਲ ’ਤੇ ਸਰਕਾਰ ਵੱਲੋਂ ਐੱਮ.ਐੱਸ.ਪੀ. ਕਿਹਾ ਗਿਆ ਸੀ ਪਰ ਇਹ ਕਿਸਾਨਾਂ ਨਾਲ ਮਜ਼ਾਕ ਕੀਤਾ ਗਿਆ। ਉਨ੍ਹਾਂ ਦੀ ਫਸਲ ਕੋਈ ਐੱਮ.ਐੱਸ.ਪੀ. ਰਾਹੀਂ ਨਹੀਂ ਵਿਕ ਰਹੀ ਜਿਸ ਸਬੰਧੀ ਅੱਜ ਪ੍ਰੇਸ਼ਾਨ ਹੋ ਕੇ ਉਹ ਵਿਧਾਇਕ ਦੀ ਕੋਠੀ ਦੇ ਬਾਹਰ ਧਰਨਾ ਲਗਾਈ ਖੜ੍ਹੇ ਹਨ।
ਉਨ੍ਹਾਂ ਕਿਹਾ ਕਿ 7275 ਰੁਪਏ ਐੱਮ.ਐੱਸ.ਪੀ. ਤੈਅ ਹੋਈ ਸੀ ਪਰ ਕੋਈ 5000 ਰੁਪਏ ਵੀ ਨਹੀਂ ਚੁੱਕ ਰਿਹਾ। ਸਰਕਾਰ ਜਾਂ ਤਾਂ ਇਸ ਨੂੰ ਪ੍ਰਾਈਵੇਟ ਕਰੇ ਜਾਂ ਐੱਮ.ਐੱਸ.ਪੀ. ’ਤੇ ਇਸ ਦੀ ਬੋਲੀ ਕਰਵਾਏ ਕਿਸਾਨ ਤਾਂ ਪਹਿਲਾਂ ਹੀ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ। ਉਥੇ ਹੀ ਧਰਨੇ ’ਤੇ ਫੂਡ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਅਤੇ ਵਿਧਾਇਕ ਅਮਨ ਅਰੋੜਾ ਕਿਸਾਨਾਂ ਨੂੰ ਮਿਲਣ ਲਈ ਧਰਨੇ ’ਚ ਪੁੱਜੇ ਅਤੇ ਬੜੀ ਨਿਮਰਤਾ ਅਤੇ ਭਰੋਸਾ ਦੇਣ ਤੋਂ ਬਾਅਦ ਕਿਸਾਨਾਂ ਵੱਲੋਂ ਇਹ ਧਰਨਾ ਚੁੱਕਿਆ ਗਿਆ । ਇਸ ਮੌਕੇ ਲਾਲ ਚੰਦ ਕਟਾਰੂ ਚੱਕ ਨੇ ਕਿਹਾ ਕਿ ਮੂੰਗੀ ਦੀ ਫ਼ਸਲ ’ਤੇ ਪਹਿਲੀ ਵਾਰ ਪੰਜਾਬ ’ਚ ਸਰਕਾਰ ਵੱਲੋਂ ਐੱਮ.ਐੱਸ.ਪੀ. ਦਾ ਇਤਿਹਾਸਕ ਫ਼ੈਸਲਾ ਦਿੱਤਾ ਗਿਆ ਹੈ ਇਸ ਦੇ ਘੇਰੇ ’ਚ ਜਿਹੜੀ ਵੀ ਫਸਲ ਆ ਰਹੀ ਹੈ ਉਹ ਐੱਮ.ਐੱਸ.ਪੀ. ’ਤੇ ਚੁੱਕੀ ਜਾ ਰਹੀ ਹੈ ਪਰ ਜਿਹੜੀ ਦੂਜੀ ਫਸਲ ਹੈ ਉਸਦੇ ਲਈ ਕੱਲ ਦੀ ਛੁੱਟੀ ਤੋਂ ਬਾਅਦ ਪਰਸੋਂ ਤੋਂ ਨੋਟੀਫਿਕੇਸ਼ਨ ਆ ਜਾਵੇਗਾ।
ਸਿੱਖਾਂ ਨੂੰ ਲੈ ਕੇ ਕੀਤੀ ਵਿਵਾਦਿਤ ਟਿੱਪਣੀ ’ਤੇ ਬੁਰੀ ਤਰ੍ਹਾਂ ਘਿਰੀ ਕਿਰਨ ਬੇਦੀ, ਰਾਜਾ ਵੜਿੰਗ ਨੇ ਚੁੱਕੇ ਸਵਾਲ
NEXT STORY