ਲੁਧਿਆਣਾ(ਹਿਤੇਸ਼)-ਜਿਵੇਂ ਕਿ ‘ਜਗ ਬਾਣੀ’ ਨੇ ਪਹਿਲਾਂ ਹੀ ਸਾਫ ਕਰ ਦਿੱਤਾ ਸੀ ਕਿ ਨਵੀਂ ਕਮਿਸ਼ਨਰ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਨਗਰ ਨਿਗਮ ਦੇ ਖਾਲੀ ਖਜ਼ਾਨੇ ਨੂੰ ਭਰਨ ਦੀ ਹੋਵੇਗੀ, ਜਿਸ ਮੁਤਾਬਕ ਕੇ. ਪੀ. ਬਰਾਡ਼ ਨੇ ਕੰਮ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਨੇ ਚਾਰਜ ਸੰਭਾਲਣ ਦੇ ਬਾਅਦ ਸਭ ਤੋਂ ਪਹਿਲਾਂ ਪੈਂਡਿੰਗ ਰੈਵੀਨਿਊ ਦੀ ਡਿਟੇਲ ਮੰਗੀ ਹੈ, ਉਸ ਦੀ ਰਿਕਵਰੀ ਲਈ ਜ਼ੋਨ-ਵਾਈਜ਼ ਇੰਸਪੈਕਟਰ ਪੱਧਰ ਤਕ ਮੀਟਿੰਗ ਕਰਨ ਦੀ ਯੋਜਨਾ ਬਣਾਈ ਹੈ। ਕਮਿਸ਼ਨਰ ਮੁਤਾਬਕ ਉਨ੍ਹਾਂ ਨੂੰ ਨਗਰ ਨਿਗਮ ਵਿਚ ਪਬਲਿਕ ਵੱਲ ਪਾਣੀ-ਸੀਵਰੇਜ ਦੇ ਬਿੱਲਾਂ ਤੇ ਹਾਊਸ ਟੈਕਸ ਦਾ ਕਾਫੀ ਪੁਰਾਣਾ ਬਕਾਇਆ ਖਡ਼੍ਹਾ ਹੋਣ ਦੀ ਜਾਣਕਾਰੀ ਮਿਲੀ ਹੈ। ਇਸ ਤੋਂ ਇਲਾਵਾ ਉਨ੍ਹਾਂ ਲੋਕਾਂ ਦੀ ਗਿਣਤੀ ਹਰ ਸਾਲ ਵਧਦੀ ਜਾ ਰਹੀ ਹੈ, ਜਿਨ੍ਹਾਂ ਨੇ ਕਦੇ ਵੀ ਪ੍ਰਾਪਰਟੀ ਟੈਕਸ ਨਹੀਂ ਜਮ੍ਹਾ ਕਰਵਾਇਆ ਜਾਂ ਫਿਰ ਰੈਗੂਲਰ ਰਿਟਰਨ ਜਮ੍ਹਾ ਨਹੀਂ ਕਰਵਾ ਰਹੇ ਹਨ, ਜਿਸ ਨਾਲ ਪੈਂਡਿੰਗ ਰੈਵੀਨਿਊ ਦਾ ਅੰਕਡ਼ਾ ਕੋਈ 100 ਕਰੋਡ਼ ਦੱਸਿਆ ਜਾ ਰਿਹਾ ਹੈ। ਇਸ ਦੇ ਮੱਦੇਨਜ਼ਰ ਜੋ ਸਪੈਸ਼ਲ ਰਿਕਵਰੀ ਡਰਾਈਵ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ, ਉਸ ਤਹਿਤ ਬਕਾਇਆ ਰਾਸ਼ੀ ਦੀ ਸਲੈਬ ਦੇ ਹਿਸਾਬ ਨਾਲ ਲਿਸਟ ਬਣਾ ਕੇ ਡਿਫਾਲਟਰਾਂ ਨੂੰ ਨੋਟਿਸ ਜਾਰੀ ਕੀਤੇ ਜਾਣਗੇ। ਉਨ੍ਹਾਂ ਲੋਕਾਂ ਤੋਂ ਰਿਕਵਰੀ ਕਰਨ ਲਈ ਬਕਾਇਦਾ ਸਟਾਫ ਲਈ ਟੀਚਾ ਫਿਕਸ ਕੀਤਾ ਜਾਵੇਗਾ ਅਤੇ ਸੁਪਰਡੈਂਟ ਤੋਂ ਲੈ ਕੇ ਜ਼ੋਨਲ ਕਮਿਸ਼ਨਰ ਪੱਧਰ ਤਕ ਉਸ ਦੇ ਨਤੀਜਿਆਂ ਦੀ ਰੋਜ਼ਾਨਾ ਮੋਨੀਟਰਿੰਗ ਹੋਵੇਗੀ।
ਸ਼ੁੱਕਰਵਾਰ ਨੂੰ ਹੋਵੇਗਾ ਸਮਾਰਟ ਸਿਟੀ ਮਿਸ਼ਨ ਦਾ ਰੀਵਿਊ
ਜਿਥੋਂ ਤਕ ਵਿਕਾਸ ਦਾ ਸਵਾਲ ਹੈ, ਨਵੀਂ ਕਮਿਸ਼ਨਰ ਨੇ ਸਮਾਰਟ ਸਿਟੀ ਪ੍ਰਾਜੈਕਟਾਂ ਦੀ ਕਛੂਆ ਚਾਲ ਰਫਤਾਰ ਦਾ ਸਖਤ ਨੋਟਿਸ ਲਿਆ ਹੈ ਅਤੇ ਸਭ ਤੋਂ ਪਹਿਲਾਂ ਉਸ ਬਾਰੇ ਵੀ ਰੀਵਿਊ ਮੀਟਿੰਗ ਰੱਖੀ ਹੈ। ਇਸ ਲਈ ਸ਼ੁੱਕਰਵਾਰ ਨੂੰ ਬਰਾਂਚ-ਵਾਈਜ਼ ਅਫਸਰਾਂ ਨੂੰ ਬੁਲਾਇਆ ਗਿਆ ਹੈ।
ਸਿਹਤ ਵਿਭਾਗ ਦੀ ਟੀਮ ਨੇ ਮੈਡੀਕਲ ਸਟੋਰਾਂ ਦੀ ਕੀਤੀ ਚੈਕਿੰਗ
NEXT STORY