ਬਠਿੰਡਾ (ਵਰਮਾ) : ਸਿਧਾਣਾ ਨੇੜੇ ਬੀਤੇ ਦਿਨ ਨਹਿਰ ਦੇ ਕੰਢੇ ਇਕ ਨੌਜਵਾਨ ਦੀ ਲਾਸ਼ ਮਿਲਣ ਦੇ ਸਬੰਧ ਵਿਚ ਸਿਟੀ ਰਾਮਪੁਰਾ ਪੁਲਸ ਨੇ ਇਕ ਅਣਪਛਾਤੇ ਸ਼ੱਕੀ ਸਮੇਤ ਦੋ ਲੋਕਾਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਕੇ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ 27 ਅਕਤੂਬਰ ਨੂੰ ਰਾਮਪੁਰਾ ਦੇ ਰਹਿਣ ਵਾਲੇ ਮੋਹਿਤ ਕੁਮਾਰ (24) ਪੁੱਤਰ ਵਿਜੇ ਕੁਮਾਰ ਦੀ ਲਾਸ਼ ਸਿਧਾਣਾ ਨੇੜੇ ਇਕ ਨਹਿਰ ਨਜ਼ਦੀਕ ਬਰਾਮਦ ਹੋਈ ਸੀ। ਬਾਅਦ ’ਚ ਪੁਲਸ ਜਾਂਚ ’ਚ ਕਤਲ ਦਾ ਖ਼ੁਲਾਸਾ ਹੋਇਆ। ਮ੍ਰਿਤਕ ਦੇ ਪਿਤਾ ਵਿਜੇ ਕੁਮਾਰ ਨੇ ਪੁਲਸ ਨੂੰ ਦੱਸਿਆ ਕਿ ਉਸਦਾ ਪੁੱਤਰ ਇਕ ਠੇਕੇਦਾਰ ਲਈ ਕਲਰਕ ਵਜੋਂ ਕੰਮ ਕਰਦਾ ਸੀ ਅਤੇ ਮੁਲਜ਼ਮ ਬਲਕਰਨ ਸਿੰਘ ਮਿਸਤਰੀ ਵੀ ਠੇਕੇਦਾਰ ਲਈ ਕੰਮ ਕਰਦਾ ਸੀ ਪਰ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ।
ਇਸ ਕਾਰਨ ਮੁਲਜ਼ਮ ਬਲਕਰਨ ਸਿੰਘ ਨਾਲ ਨਫਰਤ ਪੈਦਾ ਹੋ ਗਈ। ਹਾਲ ਹੀ ’ਚ ਮੁਲਜ਼ਮ ਨੇ ਮੋਹਿਤ ਨੂੰ ਆਪਣੇ ਘਰ ਬੁਲਾਇਆ, ਜਿਸ ਤੋਂ ਬਾਅਦ ਮੋਹਿਤ ਲਾਪਤਾ ਹੋ ਗਿਆ। ਬਾਅਦ ’ਚ ਪਤਾ ਲੱਗਾ ਕਿ ਉਸਦਾ ਕਤਲ ਕਰ ਦਿੱਤਾ ਗਿਆ ਹੈ। ਉਸ ਨੇ ਉਨ੍ਹਾਂ ਨੂੰ ਦੱਸਿਆ ਕਿ ਮੁਲਜ਼ਮ ਬਲਕਰਨ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਸਦੇ ਪੁੱਤਰ ਦਾ ਕਤਲ ਕੀਤਾ ਹੈ। ਸ਼ਿਕਾਇਤ ਦੀ ਜਾਂਚ ਕਰਨ ਤੋਂ ਬਾਅਦ ਪੁਲਸ ਨੇ ਬਲਕਰਨ ਸਿੰਘ ਅਤੇ ਉਸਦੇ ਅਣਪਛਾਤੇ ਸਾਥੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ। ਅਗਲੇਰੀ ਕਾਰਵਾਈ ਜਾਰੀ ਹੈ।
ਜਲੰਧਰ ਵਾਸੀਆਂ ਲਈ ਵੱਡੀ ਖ਼ਬਰ! ਹੁਣ ਇਸ ਥਾਂ 'ਤੇ ਲੱਗੇਗੀ ਪਟਾਕਾ ਮਾਰਕੀਟ, ਪਟਾਕਾ ਕਾਰੋਬਾਰੀ ਖ਼ੁਸ਼
NEXT STORY