Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, MAR 07, 2026

    6:50:24 PM

  • lpg gas cylinder booking rules changed

    ਕੀਮਤਾਂ 'ਚ ਵਾਧੇ ਦਰਮਿਆਨ ਇਕ ਹੋਰ ਵੱਡਾ ਝਟਕਾ! ਬਦਲ...

  • us president donald trump claims cuba would   fall pretty soon

    ਈਰਾਨ ਤੋਂ ਬਾਅਦ ਹੁਣ ਇਸ ਦੇਸ਼ ਦੀ ਵਾਰੀ! ਟਰੰਪ ਨੇ...

  • stray dogs attack on girl

    ਪੰਜਾਬ 'ਚ ਦਿਲ ਕੰਬਾਊ ਘਟਨਾ, ਨਿੱਕੀ ਜਿਹੀ ਬਾਲੜੀ...

  • bhagwant mann arvind kejriwal

    'ਭਗਵੰਤ ਮਾਨ ਤੇ ਕੇਜਰੀਵਾਲ ਕਰਕੇ ਟੁੱਟਿਆ ਮੇਰਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Kapurthala
  • ਕਪੂਰਥਲਾ: ਦੋਹਰੇ ਕਤਲਕਾਂਡ ਦਾ ਮਾਮਲਾ ਸੁਲਝਿਆ, ਪੋਤਿਆਂ ਨੇ ਹੀ ਕੀਤਾ ਸੀ ਦਾਦੀ ਤੇ ਪਿਓ ਦਾ ਕਤਲ

PUNJAB News Punjabi(ਪੰਜਾਬ)

ਕਪੂਰਥਲਾ: ਦੋਹਰੇ ਕਤਲਕਾਂਡ ਦਾ ਮਾਮਲਾ ਸੁਲਝਿਆ, ਪੋਤਿਆਂ ਨੇ ਹੀ ਕੀਤਾ ਸੀ ਦਾਦੀ ਤੇ ਪਿਓ ਦਾ ਕਤਲ

  • Edited By Shivani Attri,
  • Updated: 04 Dec, 2021 03:10 PM
Kapurthala
murder case kapurthala
  • Share
    • Facebook
    • Tumblr
    • Linkedin
    • Twitter
  • Comment

ਕਪੂਰਥਲਾ/ਸੁਭਾਨਪੁਰ (ਭੂਸ਼ਣ/ਸਤਨਾਮ)- ਜ਼ਿਲ੍ਹਾ ਪੁਲਸ ਨੇ ਥਾਣਾ ਸੁਭਾਨਪੁਰ ਦੇ ਪਿੰਡ ਜੈਰਾਮਪੁਰ ਵਿਖੇ ਇਸ ਸਾਲ ਦੀ 14 ਮਾਰਚ ਦੀ ਰਾਤ ਮਾਂ-ਪੁੱਤ ਦੀ ਸੜ ਕੇ ਹੋਈ ਸ਼ੱਕੀ ਮੌਤ ਦੇ ਮਾਮਲੇ ਨੂੰ ਸੁਲਝਾ ਲਿਆ ਹੈ। ਇਸ ਮਾਮਲੇ ਵਿਚ ਪੁਲਸ ਨੇ ਇਕ ਹੀ ਪਰਿਵਾਰ ਦੇ 3 ਮੈਂਬਰਾਂ ਸਮੇਤ 6 ਮੁਲਜ਼ਮਾਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਛਾਪਾਮਾਰੀ ਦੌਰਾਨ ਇਸ ਦੋਹਰੇ ਕਤਲਕਾਂਡ ਨੂੰ ਅੰਜਾਮ ਦੇਣ ਵਾਲੇ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਦਕਿ ਬਾਕੀ ਮੁਲਜ਼ਮਾਂ ਦੀ ਭਾਲ ’ਚ ਛਾਪੇਮਾਰੀ ਦਾ ਦੌਰ ਜਾਰੀ ਹੈ।

ਕੀ ਹੈ ਪੂਰਾ ਮਾਮਲਾ 
ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ 14-15 ਮਾਰਚ 2021 ਨੂੰ ਥਾਣਾ ਸੁਭਾਨਪੁਰ ਦੇ ਤਹਿਤ ਆਉਂਦੇ ਪਿੰਡ ਜੈਰਾਮਪੁਰ ’ਚ ਹਰਭਜਨ ਕੌਰ ਪਤਨੀ ਪੂਰਨ ਸਿੰਘ ਅਤੇ ਉਸ ਦਾ ਪੁੱਤਰ ਹਰਵਿੰਦਰ ਸਿੰਘ ਘਰ ’ਚ ਸ਼ੱਕੀ ਹਾਲਾਤਾਂ ’ਚ ਅੱਗ ਲੱਗਣ ਕਾਰਨ ਮੌਤ ਦਾ ਸ਼ਿਕਾਰ ਹੋ ਗਏ ਸਨ। ਇਸ ਮਾਮਲੇ ’ਚ ਪੁਲਸ ਨੇ ਦੋਵੇਂ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ 174 ਦੇ ਅਧੀਨ ਕਾਰਵਾਈ ਕੀਤੀ ਸੀ। ਐੱਸ. ਐੱਸ. ਪੀ. ਨੇ ਦੱਸਿਆ ਕਿ 2 ਦਸੰਬਰ 2021 ਨੂੰ ਗੁਰਜੀਤ ਕੌਰ ਪਤਨੀ ਗੁਰਦੀਪ ਸਿੰਘ ਪੁੱਤਰ ਬੰਤਾ ਸਿੰਘ ਵਾਸੀ ਪਿੰਡ ਜੱਲੂਪੁਰ ਖੈੜਾ ਥਾਣਾ ਖਲਚੀਆਂ ਜ਼ਿਲਾ ਅੰਮ੍ਰਿਤਸਰ ਨੇ ਥਾਣਾ ਸੁਭਾਨਪੁਰ ਦੀ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ’ਚ ਦੱਸਿਆ ਸੀ ਕਿ ਉਸ ਦੀ ਮਾਤਾ ਹਰਭਜਨ ਕੌਰ ਅਤੇ ਭਰਾ ਹਰਵਿੰਦਰ ਸਿੰਘ ਦਾ ਕਤਲ ਹੋਇਆ ਹੈ। ਜਿਸ ’ਤੇ ਥਾਣਾ ਸੁਭਾਨਪੁਰ ਦੀ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ 6 ਮੁਲਜ਼ਮਾਂ ਸੁਰਿੰਦਰ ਕੌਰ ਪਤਨੀ ਹਰਵਿੰਦਰ ਸਿੰਘ, ਉਸ ਦੇ ਦੋਹਾਂ ਪੁੱਤਰਾਂ ਚੰਨਵੀਰ ਸਿੰਘ ਅਤੇ ਨਵਰੂਪ ਸਿੰਘ ਪੁੱਤਰ ਹਰਵਿੰਦਰ ਸਿੰਘ, ਹਰਜੋਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਸਾਰੇ ਵਾਸੀ ਭਗਵਾਨਪੁਰ, ਬਲਵਿੰਦਰ ਸਿੰਘ ਅਤੇ ਪਲਵਿੰਦਰ ਸਿੰਘ ਵਾਸੀ ਅੰਮ੍ਰਿਤਸਰ ਖ਼ਿਲਾਫ਼ ਧਾਰਾ 302, 120-ਬੀ, 34 ਆਈ. ਪੀ. ਸੀ. ਦੇ ਤਹਿਤ ਮਾਮਲਾ ਦਰਜ ਕਰ ਲਿਆ।

ਇਹ ਵੀ ਪੜ੍ਹੋ: ਕਾਂਸਟੇਬਲ ਫਰਜ਼ੀਵਾੜਾ ਮਾਮਲਾ, ਜਲੰਧਰ ’ਚ ਪ੍ਰਦਰਸ਼ਨ ਕਰ ਰਹੇ ਮੁੰਡੇ-ਕੁੜੀਆਂ ’ਤੇ ਪੁਲਸ ਨੇ ਕੀਤਾ ਲਾਠੀਚਾਰਜ

ਉਨ੍ਹਾਂ ਕਿਹਾ ਕਿ ਪੂਰੇ ਮਾਮਲੇ ਦੀ ਜਾਂਚ ਲਈ ਡੀ. ਐੱਸ. ਪੀ. ਭੁਲੱਥ ਅਮਰੀਕ ਸਿੰਘ ਚਾਹਲ ਦੀ ਨਿਗਰਾਨੀ ’ਚ ਇਕ ਵਿਸ਼ੇਸ਼ ਟੀਮ ਜਿਸ ’ਚ ਸਰਕਲ ਇੰਸਪੈਕਟਰ ਹਰਮੇਲ ਸਿੰਘ, ਥਾਣਾ ਸੁਭਾਨਪੁਰ ਦੇ ਐੱਸ. ਐੱਚ. ਓ. ਸੁਰਜੀਤ ਸਿੰਘ ਅਤੇ ਥਾਣਾ ਢਿੱਲਵਾਂ ਦੇ ਐੱਸ. ਐੱਚ. ਓ. ਸੁਖਵਿੰਦਰ ਸਿੰਘ ਨੂੰ ਸ਼ਾਮਲ ਕਰਕੇ ਨਾਮਜ਼ਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੇ ਹੁਕਮ ਦਿੱਤੇ ਗਏ। ਜਾਂਚ ਦੌਰਾਨ ਖ਼ੁਲਾਸਾ ਹੋਇਆ ਕਿ ਮ੍ਰਿਤਕਾ ਹਰਭਜਨ ਕੌਰ ਅਤੇ ਉਸ ਦੇ ਮੁੰਡੇ ਹਰਵਿੰਦਰ ਸਿੰਘ ਦਾ ਘਰੇਲੂ ਕਲੇਸ਼ ਆਪਣੀ ਨੂੰਹ ਸੁਰਿੰਦਰ ਕੌਰ ਪਤਨੀ ਹਰਵਿੰਦਰ ਸਿੰਘ ਅਤੇ ਪੋਤਰੇ ਨਵਰੂਪ ਸਿੰਘ ਅਤੇ ਚੰਨਵੀਰ ਸਿੰਘ ਵਾਸੀ ਭਗਵਾਨਪੁਰ ਥਾਣਾ ਭੁਲੱਥ ਨਾਲ ਚੱਲਦਾ ਸੀ। ਜਿਸ ਕਾਰਨ ਹਰਭਜਨ ਕੌਰ ਆਪਣੇ ਲੜਕੇ ਹਰਵਿੰਦਰ ਸਿੰਘ ਨਾਲ ਆਪਣੇ ਪੇਕੇ ਘਰ ਜੈਰਾਮਪੁਰ ਵਿਖੇ ਰਹਿੰਦੀ ਸੀ ਅਤੇ ਫਰਵਰੀ 2021 ’ਚ ਉਸ ਨੇ ਆਪਣੀ 4 ਕਿੱਲੇ ਜ਼ਮੀਨ ਠੇਕੇ ’ਤੇ ਆਪਣੇ ਪੋਤਿਆਂ ਨੂੰ ਨਾ ਦੇਣ ਦੇ ਨਾਲ-ਨਾਲ ਉਸ ਦੇ ਘਰ ਭਗਵਾਨਪੁਰ ’ਚ ਰੱਖੇ ਪਸ਼ੂਆਂ ਨੂੰ ਵੀ ਜੈਰਾਮਪੁਰ ਲਿਆਉਣ ਵਾਸਤੇ ਆਪਣੇ ਪੋਤਿਆਂ ਨੂੰ ਕਹਿ ਦਿੱਤਾ। ਜਿਸ ’ਤੇ ਉਸਦੇ ਪੋਤੇ ਨਵਰੂਪ ਸਿੰਘ ਨੇ ਆਪਣੀ ਦਾਦੀ ਹਰਭਜਨ ਕੌਰ ਦੇ ਚਪੇਡ਼ਾਂ ਮਾਰ ਦਿੱਤੀਆਂ ਸਨ। 

ਇਸ ਦੇ ਬਾਅਦ ਜਦੋਂ ਇਹ ਮਾਮਲਾ ਪੰਚਾਇਤ ਦੇ ਕੋਲ ਪੁੱਜਾ ਤਾਂ ਪੰਚਾਇਤ ਦੇ ਕਹਿਣ ’ਤੇ ਨਵਰੂਪ ਸਿੰਘ ਨੇ ਆਪਣੀ ਦਾਦੀ ਹਰਭਜਨ ਕੌਰ ਕੋਲੋਂ ਮਾਫੀ ਮੰਗੀ ’ਤੇ ਹਰਭਜਨ ਕੌਰ ਨੇ ਨਵਰੂਪ ਸਿੰਘ ਦੇ ਜੁੱਤੀਆਂ ਮਾਰੀਆਂ ਸਨ, ਜਿਸ ਦੀ ਰੰਜਿਸ਼ ’ਚ ਨਵਰੂਪ ਸਿੰਘ ਨੇ ਆਪਣੇ ਬੇਇਜ਼ਤੀ ਮਹਿਸੂਸ ਕੀਤੀ। ਇਸੇ ਹੀ ਰੰਜਿਸ਼ 'ਤੇ ਘਰ ਦੀ ਤੰਗੀ ਕਾਰਨ ਉਸ ਨੇ ਆਪਣੇ ਦੋਸਤ ਹਰਜੋਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਭਗਵਾਨਪੁਰ ਅਤੇ ਦੋ ਹੋਰ ਸਾਥੀਆਂ ਨਾਲ ਮਿਲ ਕੇ 14-15 ਮਾਰਚ 2021 ਦੀ ਰਾਤ ਨੂੰ ਪਿੰਡ ਜੈਰਾਮਪੁਰ ਡੇਰਿਆਂ ’ਚ ਪੁੱਜ ਕੇ ਆਪਣੀ ਦਾਦੀ ਹਰਭਜਨ ਕੌਰ ਅਤੇ ਆਪਣੇ ਪਿਤਾ ਹਰਵਿੰਦਰ ਸਿੰਘ ਨੂੰ ਵੱਢ ਕੇ ਕਤਲ ਕਰ ਦਿੱਤਾ। ਇਸ ਦੌਰਾਨ ਮੁਲਜ਼ਮਾਂ ਨੇ ਲਾਸ਼ਾਂ ਉੱਪਰ ਨੇੜੇ ਪਏ ਭਰੇ ਹੋਏ ਗੈਸ ਸਿਲੰਡਰ ਨੂੰ ਰੱਖਣ ਤੋਂ ਬਾਅਦ ਟਰੈਕਟਰ ’ਚੋਂ ਤੇਲ ਕੱਢ ਕੇ ਲਾਸ਼ਾਂ ਤੇ ਕਮਰੇ ’ਚ ਛਿੜਕ ਦਿੱਤਾ ਤੇ ਅੱਗ ਲਗਾ ਦਿੱਤੀ ਤਾਂ ਜੋ ਸਿਲੰਡਰ ਫੱਟ ਕੇ ਇਹ ਘਟਨਾ ਕੁਦਰਤੀ ਨਜ਼ਰ ਆਵੇ। ਇਸ ਪੂਰੀ ਜਾਂਚ ਤੋਂ ਬਾਅਦ ਥਾਣਾ ਸੁਭਾਨਪੁਰ ਪੁਲਸ ਨੇ ਛਾਪੇਮਾਰੀ ਕਰ ਕੇ ਮਾਮਲੇ ’ਚ ਸ਼ਾਮਲ ਇਕ ਮੁਲਜ਼ਮ ਹਰਜੋਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ, ਜਦਕਿ ਬਾਕੀ ਮੁਲਜ਼ਮਾਂ ਦੀ ਤਲਾਸ਼ ’ਚ ਛਾਪੇਮਾਰੀ ਜਾਰੀ ਹੈ।

ਇਹ ਵੀ ਪੜ੍ਹੋ: ਬੇਰਹਿਮ ਪਿਓ ਦਾ ਹੈਵਾਨੀਅਤ ਭਰਿਆ ਕਾਰਾ, ਭੈਣ-ਭਰਾ ਤੇ ਮਾਂ ਨਾਲ ਮਿਲ ਕੇ ਕੀਤਾ ਆਪਣੇ 2 ਬੱਚਿਆਂ ਦਾ ਕਤਲ

PunjabKesari

ਐੱਸ. ਐੱਸ. ਪੀ. ਦੀ ਕ੍ਰਈਮ ਪ੍ਰਤੀ ‘ਜ਼ੀਰੋ ਟੋਲਰੈਂਸ’ ਮੁਹਿੰਮ ਨੇ ਸਲਾਖ਼ਾਂ ਪਿੱਛੇ ਡੱਕੇ ਮੁਲਜ਼ਮ
ਕਹਿੰਦੇ ਹਨ ਅਪਰਾਧੀ ਚਾਹੇ ਕਿੰਨਾ ਵੀ ਸ਼ਾਤਿਰ ਕਿਉਂ ਨਾ ਹੋਵੇ ਉਹ ਆਖਰ ਕਦੇ ਨਾ ਕਦੇ ਸਲਾਖਾਂ ਪਿੱਛੇ ਪੁੱਜ ਹੀ ਜਾਂਦਾ ਹੈ। ਇਹ ਕਹਾਵਤ ਠੀਕ ਫਿੱਟ ਬੈਠਦੀ ਹੈ ਪਿੰਡ ਜੈਰਾਮਪੁਰ ਵਿਖੇ ਮਾਂ-ਪੁੱਤ ਦੇ ਕਤਲਕਾਂਡ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ’ਤੇ। ਅਪਰਾਧਾਂ ਪ੍ਰਤੀ ‘ਜ਼ੀਰੋ ਟੋਲਰੈਂਸ’ ਮੁਹਿੰਮ ਨੂੰ ਲੈ ਕੇ ਸੂਬੇ ਭਰ ’ਚ ਜਾਣੇ ਜਾਂਦੇ ਸੀਨੀਅਰ ਪੁਲਸ ਅਧਿਕਾਰੀ ਐੱਸ. ਐੱਸ. ਪੀ. ਹਰਕਮਲਪ੍ਰੀਤ ਸਿੰਘ ਖੱਖ ਵੱਲੋਂ ਫਾਈਲਾਂ ’ਚ ਦੱਬ ਚੁੱਕੀ ਮਾਂ-ਪੁੱਤ ਦੀ ਸ਼ੱਕੀ ਮੌਤ ਦੇ ਮਾਮਲੇ ਨੂੰ ਜੇਕਰ ਫਿਰ ਤੋਂ ਖੋਲ੍ਹ ਕੇ ਇਸ ਦੀ ਡੂੰਘਾਈ ਨਾਲ ਜਾਂਚ ਨਾ ਕੀਤੀ ਜਾਂਦੀ ਤਾਂ ਸ਼ਾਇਦ ਇਸ ਖੌਫਨਾਕ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਕਦੇ ਵੀ ਸਲਾਖਾਂ ਪਿੱਛੇ ਪਹੁੰਚ ਨਹੀਂ ਪਾਉਂਦੇ।

ਦਰਅਸਲ ਇਸ ਘਿਨੌਣੇ ਦੋਹਰੇ ਕਤਲ ਨੂੰ ਅੰਜਾਮ ਦੇਣ ਵੇਲੇ ਮੁਲਜ਼ਮਾਂ ਨੇ ਇੰਨੀ ਹੁਸ਼ਿਆਰੀ ਅਤੇ ਸ਼ਾਤਿਰ ਤਰੀਕੇ ਨਾਲ ਪੂਰੀ ਵਾਰਦਾਤ ਨੂੰ ਅਮਲੀ ਜਾਮਾ ਪਹਿਨਾਇਆ ਸੀ ਕਿ ਉਸ ਨੂੰ ਵੇਖ ਕੇ ਤਾਂ ਇਹ ਘਟਨਾ ਕੁਦਰਤੀ ਹੀ ਜਾਪਦੀ ਸੀ। ਇਸ ਪੂਰੀ ਵਾਰਦਾਤ ਨੂੰ ਇਕ ਚੁਣੌਤੀ ਮੰਨਦੇ ਹੋਏ ਐੱਸ. ਐੱਸ. ਪੀ. ਕਪੂਰਥਲਾ ਹਰਕਮਲਪ੍ਰੀਤ ਸਿੰਘ ਖੱਖ ਨੇ ਪੁਲਸ ਟੀਮ ਬਣਾ ਕੇ ਆਸ-ਪਾਸ ਦੇ ਖੇਤਰਾਂ ’ਚ ਰਹਿੰਦੇ ਲੋਕਾਂ ਕੋਲੋਂ ਪੁੱਛਗਿੱਛ ਕਰਨ ’ਤੇ ਮ੍ਰਿਤਕ ਪਰਿਵਾਰ ਦੀ ਪੂਰੀ ਬੈਕਗਰਾਊਂਡ ਪਤਾ ਕਰਨ ਦੇ ਦਿਸ਼ਾ-ਨਿਰਦੇਸ਼ ਦਿੱਤੇ ਸਨ ਤਾਂ ਜੋ ਕੁਦਰਤੀ ਜਾਪਣ ਵਾਲੀ ਇਸ ਘਟਨਾ ਦੀ ਪਰਦੇ ਦੇ ਪਿੱਛੇ ਲੁਕੀ ਸੱਚਾਈ ਨੂੰ ਕਿਸੇ ਨਾ ਕਿਸੇ ਤਰੀਕੇ ਸਾਹਮਣੇ ਲਿਆਂਦਾ ਜਾ ਸਕੇ। ਜਿਸ ਤੋਂ ਬਾਅਦ ਇਸ ਮਾਮਲੇ ’ਚ ਲਗਾਤਾਰ ਕਈ ਦਿਨ ਲੰਬੀ ਜਾਂਚ ਦੇ ਦੌਰਾਨ ਪੁਲਸ ਟੀਮ ਦੇ ਹੱਥ ਅਜਿਹੇ ਕਈ ਸੁਰਾਗ ਆ ਗਏ, ਜਿਨ੍ਹਾਂ ਨੇ ਜਿੱਥੇ ਮੁਲਜ਼ਮਾਂ ਦੇ ਖੌਫਨਾਕ ਇਰਾਦਿਆਂ ਨੂੰ ਬੇਨਕਾਬ ਕਰ ਦਿੱਤਾ, ਉੱਥੇ ਹੀ ਜ਼ਮੀਨ ਜਾਇਦਾਦ ਲਈ ਨਜ਼ਦੀਕੀ ਰਿਸ਼ਤਿਆਂ ਦੀ ਪਵਿੱਤਰਤਾ ਨੂੰ ਤਾਰ-ਤਾਰ ਕਰ ਦਿੱਤਾ।

ਇਹ ਵੀ ਪੜ੍ਹੋ: ਗੜ੍ਹਦੀਵਾਲਾ 'ਚ ਸਹੁਰਿਆਂ ਦੇ ਤਾਹਨੇ-ਮਿਹਣਿਆਂ ਤੋਂ ਪਰੇਸ਼ਾਨ ਵਿਆਹੁਤਾ ਨੇ ਖ਼ੁਦ ਨੂੰ ਅੱਗ ਲਗਾ ਕੇ ਕੀਤੀ ਖ਼ੁਦਕੁਸ਼ੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

  • murder case
  • kapurthala
  • ਕਪੂਰਥਲਾ
  • ਦੋਹਰਾ ਕਤਲਕਾਂਡ
  • ਦਾਦੀ
  • ਪਿਓ
  • ਕਤਲ

ਚਰਨਜੀਤ ਚੰਨੀ ਟੈਂਪਰੇਰੀ ਮੁੱਖ ਮੰਤਰੀ, ਸਿੱਧੂ ਕੁੱਕੜਾਂ ਵਾਂਗ ਲੜਦਾ : ਸੁਖਬੀਰ ਬਾਦਲ

NEXT STORY

Stories You May Like

  • big revelation in sardulgarh double murder case
    ਸਰਦੂਲਗੜ੍ਹ ਦੋਹਰੇ ਕਤਲਕਾਂਡ 'ਚ ਵੱਡਾ ਖ਼ੁਲਾਸਾ, ਗੁਆਂਢੀ ਹੀ ਨਿਕਲਿਆ ਕਾਤਲ
  • rohit was murdered by giving him a drugged cold drink
    ਨਸ਼ੇ ਵਾਲੀ ਕੋਲਡ ਡ੍ਰਿੰਕ ਪਿਲਾ ਕੇ ਕੀਤਾ ਸੀ ਰੋਹਿਤ ਦਾ ਕਤਲ, ਪੁਲਸ ਨੇ ਸੁਲਝਾਈ ਅੰਨ੍ਹੇ ਕਤਲ ਦੀ ਗੁੱਥੀ, ਪਿਓ-ਪੁੱਤਰ...
  • father brutally murdered then mother and younger brother
    ਪੰਜਾਬ 'ਚ ਰਿਸ਼ਤੇ ਤਾਰ-ਤਾਰ : ਪਿਓ ਦਾ ਕੀਤਾ ਬੇਰਹਿਮੀ ਨਾਲ ਕਤਲ, ਫਿਰ ਮਾਂ ਤੇ ਛੋਟੇ ਭਰਾ...
  • murder case
    ਨਾਬਾਲਗ ਭਤੀਜੇ ਨੇ ਕੀਤਾ ਚਾਚੇ ਦਾ ਕਤਲ, ਭਤੀਜੀ 'ਤੇ ਰੱਖਦਾ ਸੀ ਮਾੜੀ ਅੱਖ
  • bikram majithia big statement on moga sarpanch harwinder singh happy case
    ਮੋਗਾ ਸਰਪੰਚ ਕਤਲ ਕਾਂਡ 'ਤੇ ਬੋਲੇ ਮਜੀਠੀਆ, ਏਜੰਸੀਆਂ ਨੇ ਪਹਿਲਾਂ ਹੀ ਦੇ ਦਿੱਤੀ ਸੀ ਇਨਪੁੱਟ
  • mansa double murder bikram majithia aap government
    ਮਾਨਸਾ 'ਚ ਵਾਪਰੇ ਦੋਹਰੇ ਕਤਲ ਕਾਂਡ ਨੇ ਹਿਲਾਇਆ ਪੰਜਾਬ, ਫਿਰ ਨਿਸ਼ਾਨੇ 'ਤੇ 'ਆਪ' ਸਰਕਾਰ
  • arrested with heroin
    ਹੈਰੋਇਨ ਸਮੇਤ 1 ਗ੍ਰਿਫਤਾਰ, ਪੁਲਸ ਨੇ ਦਰਜ ਕੀਤਾ ਮਾਮਲਾ
  • father  blue drums  accused son
    ਪਿਓ ਦਾ ਕਤਲ ਕਰ ਨੀਲੇ ਡਰੰਮ 'ਚ ਪਾਉਣ ਵਾਲੇ ਪੁੱਤ ਦਾ ਸਨਸਨੀਖੇਜ਼ ਖੁਲਾਸਾ! ਭੈਣ ਨੂੰ ਕਿਹਾ- 'ਮੈਂ ਸਭ ਕੁਝ...'
  • punjab summer weather imd chandigarh
    ਪੰਜਾਬ 'ਚ ਕਹਿਰ ਵਰਾਏਗੀ ਗਰਮੀ! ਅਗਲੇ 5 ਦਿਨਾਂ ਲਈ ਪੜ੍ਹੋ ਮੌਸਮ ਦੀ Latest ਅਪਡੇਟ
  • shiromani akali dal s save punjab rally in bathinda
    'ਪੰਜਾਬ ਬਚਾਓ ਰੈਲੀ' ਦੌਰਾਨ ਸੁਖਬੀਰ ਸਿੰਘ ਬਾਦਲ ਨੇ ਕੀਤੇ ਵੱਡੇ ਐਲਾਨ
  • employees protested outside mohinder bhagat  s house
    ਪੁਰਾਣੀ ਪੈਨਸ਼ਨ ਸਣੇ ਹੋਰ ਮੰਗਾਂ ਨੂੰ ਲੈ ਕੇ ਕਰਮਚਾਰੀਆਂ ਨੇ ਮਹਿੰਦਰ ਭਗਤ ਦੇ ਘਰ...
  • b r committee meeting  ultimatum to rebuild city roads in 45 days
    ਬੀ. ਐਂਡ ਆਰ. ਕਮੇਟੀ ਦੀ ਮੀਟਿੰਗ, 45 ਦਿਨਾਂ ’ਚ ਸ਼ਹਿਰ ਦੀਆਂ ਸੜਕਾਂ ਨਵੀਆਂ ਬਣਾਉਣ...
  • influencer nancy grewal murder canada plan update
    ਨੈਂਸੀ ਗਰੇਵਾਲ ਦੇ ਕਤਲ ਬਾਰੇ ਭੈਣ ਦੇ ਵੱਡੇ ਖ਼ੁਲਾਸੇ! 15 ਦਿਨ ਪਹਿਲਾਂ ਬਣੀ...
  • terrible accident in jalandhar death of grandmother and granddaughter
    ਕਹਿਰ ਓ ਰੱਬਾ! ਜਲੰਧਰ 'ਚ ਫਾਰਚੂਨਰ ਗੱਡੀ ਨੇ ਨਾਨੀ-ਦੋਹਤੀ ਨੂੰ ਦਰੜਿਆ, ਤਰਫ਼-ਤੜਫ਼...
  • punjab long pwercut
    ਹੁਣ ਤੋਂ ਹੀ ਕਰ ਲਓ ਤਿਆਰੀ! ਭਲਕੇ ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ...
  • new twist in the case of nancy grewal murdered in canada
    ਕੈਨੇਡਾ 'ਚ ਕਤਲ ਕੀਤੀ ਨੈਂਸੀ ਗਰੇਵਾਲ ਦੇ ਮਾਮਲੇ 'ਚ ਨਵਾਂ ਮੋੜ! ਇਸ ਗੈਂਗਸਟਰ ਨੇ...
Trending
Ek Nazar
badshah apologizes over tateeree song

'ਮੈਨੂੰ ਮਾਫ਼ ਕਰ ਦਿਓ'... ਵਿਵਾਦਤ ਗੀਤ 'ਤੇ ਪੰਜਾਬੀ ਗਾਇਕ ਨੇ ਸਿਰ ਝੁਕਾਅ ਕੇ ਮੰਗ...

t20 world cup 2026 final

'ਮੈਂ ਚਾਹੁੰਦਾ ਹਾਂ ਭਾਰਤ T20 WC ਫਾਈਨਲ ਹਾਰ ਜਾਵੇ', ਦਿੱਗਜ ਖਿਡਾਰੀ ਦੇ ਬਿਆਨ ਨੇ...

ind vs nz final sanju samson

IND vs NZ Final: ਸੰਜੂ ਸੈਮਸਨ ਦੇ 26 ਦੌੜਾਂ ਬਣਾਉਂਦਿਆਂ ਹੀ ਚੈਂਪੀਅਨ ਬਣ...

baba ra ped a woman for 20 years

20 ਸਾਲ ਬਾਬੇ ਨੇ ਔਰਤ ਦੀ ਰੋਲੀ ਪੱਤ, ਪੰਜਾਬ ਪੁਲਸ 'ਚ ਰਹਿ ਚੁੱਕਾ ASI

iran israel war 100 factories locked

ਜੰਗ ਦਾ ਸੇਕ ਗੁਜਰਾਤ ਤੱਕ ਪੁੱਜਾ: 100 ਫੈਕਟਰੀਆਂ ਨੂੰ ਲੱਗੇ ਤਾਲੇ, 400 ਹੋਰ ਬੰਦ...

golden opportunity to buy this powerful electric car from tata

TATA ਦੀ ਇਹ ਧਾਕੜ ਇਲੈਕਟ੍ਰਿਕ ਕਾਰ ਖਰੀਦਣ ਦਾ ਸੁਨਹਿਰੀ ਮੌਕਾ ! ਕੰਪਨੀ ਦੇ ਰਹੀ...

deputy cm helicopter emergency landing

ਉਡਾਣ ਭਰਦੇ ਹੀ 'ਧੂੰਏਂ ਦਾ ਗੁਬਾਰ' ਬਣਿਆ ਡਿਪਟੀ CM ਦਾ ਹੈਲੀਕਾਪਟਰ, ਲਖਨਊ 'ਚ...

gurnam bhullar and isha malviya ishqan de lekhe wins hearts

ਗੁਰਨਾਮ ਭੁੱਲਰ ਤੇ ਈਸ਼ਾ ਮਾਲਵੀਆ ਦੀ ਫ਼ਿਲਮ ‘ਇਸ਼ਕਾਂ ਦੇ ਲੇਖੇ’ ਨੂੰ ਦਰਸ਼ਕਾਂ ਵਲੋਂ...

allu sirish marries nayanika reddy in star studded hyderabad wedding

ਵੱਜ ਗਈਆਂ ਸ਼ਹਿਨਾਈਆਂ ! 38 ਸਾਲ ਦੀ ਉਮਰ 'ਚ ਲਾੜਾ ਬਣਿਆ ਮਸ਼ਹੂਰ ਅਦਾਕਾਰ, ਜਾਣੋ...

famous actress rajshri deshpande diagnosed with breast cancer

ਮਸ਼ਹੂਰ ਅਦਾਕਾਰਾ ਨੂੰ ਹੋਇਆ ਬ੍ਰੈਸਟ ਕੈਂਸਰ ! ਹਸਪਤਾਲ ਤੋਂ ਤਸਵੀਰ ਸਾਂਝੀ ਕਰਦਿਆਂ...

gold becomes cheaper silver also sees big fall

ਸੋਨਾ ਹੋਇਆ ਸਸਤਾ, ਚਾਂਦੀ 'ਚ ਵੀ ਆਈ ਵੱਡੀ ਗਿਰਾਵਟ, ਜਾਣੋ ਨਵੀਆਂ ਕੀਮਤਾਂ

ind vs nz final t20 world cup 2026

ਰੱਦ ਹੋ ਗਿਆ T20 WC Final ਮੈਚ ਤਾਂ ਕੌਣ ਬਣੇਗਾ ਚੈਂਪੀਅਨ? ਜਾਣੋ ICC ਦੇ ਨਿਯਮ

india vs england semi final breaks all digital viewership records

ਭਾਰਤ-ਇੰਗਲੈਂਡ ਸੈਮੀਫਾਈਨਲ ਨੇ ਤੋੜੇ ਡਿਜੀਟਲ ਵਿਊਅਰਸ਼ਿਪ ਦੇ ਸਾਰੇ ਰਿਕਾਰਡ, ਜੈ...

cholesterol heart disease diabetes thyroid insomnia alert

ਸਵੇਰੇ ਉੱਠਦੇ ਸਾਰ ਦਿਖਦੇ ਨੇ ਇਹ ਲੱਛਣ ਤਾਂ ਹੋ ਸਕਦੈ ਹਾਰਟ ਅਟੈਕ ਦਾ ਖ਼ਤਰਾ!...

chemical factory explosion 11 injured

ਮਹਾਰਾਸ਼ਟਰ: ਰਤਨਾਗਿਰੀ ਦੀ ਕੈਮੀਕਲ ਫੈਕਟਰੀ 'ਚ ਭਿਆਨਕ ਧਮਾਕਾ, 11 ਮਜ਼ਦੂਰ ਜ਼ਖ਼ਮੀ

anonymous phone calls threaten

ਅਗਿਆਤ ਫੋਨ ਕਾਲਾਂ 'ਚ ਇਮਾਰਤਾਂ 'ਚ ਬੰਬ ਧਮਾਕੇ ਦੀ ਧਮਕੀ, ਪੁਲਸ ਪ੍ਰਸ਼ਾਸ਼ਨ ਨੂੰ...

204 iranian employees on board saved

ਜਹਾਜ਼ 'ਤੇ ਸਵਾਰ 204 ਈਰਾਨੀ ਕਰਮਚਾਰੀਆਂ ਦੀ ਬਚਾਈ ਗਈ ਜਾਨ!

dubai faces threat of missile attack emergency alert

ਦੁਬਈ 'ਤੇ ਮਿਜ਼ਾਈਲ ਹਮਲੇ ਦਾ ਡਰ! UAE ਸਰਕਾਰ ਨੇ ਜਾਰੀ ਕੀਤਾ 'ਐਮਰਜੈਂਸੀ ਅਲਰਟ'

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਪੰਜਾਬ ਦੀਆਂ ਖਬਰਾਂ
    • big stir in punjab politics  equations can be changed in political parties
      ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਸਿਆਸੀ ਪਾਰਟੀਆਂ 'ਚ ਬਦਲੇ ਜਾ ਸਕਦੇ ਨੇ...
    • amritpal singh arrested abroad
      ਵਿਦੇਸ਼ ਭੱਜਿਆ ਅੰਮ੍ਰਿਤਪਾਲ ਸਿੰਘ ਆਖਿਰ ਗ੍ਰਿਫ਼ਤਾਰ
    • tanda boy dr sarbraj singh to be selected for ias
      ਟਾਂਡਾ ਦੇ ਨੌਜਵਾਨ ਡਾ. ਸਰਬਰਾਜ ਸਿੰਘ ਨੇ ਮਾਰੀਆਂ ਮੱਲਾਂ, UPSC 'ਚੋਂ ਹਾਸਲ ਕੀਤਾ...
    • a painful incident a month after marriage
      ਪੰਜਾਬ: ਵਿਆਹ ਦੇ ਇਕ ਮਹੀਨੇ ਬਾਅਦ ਦਰਦਨਾਕ ਕਾਂਡ, ਪਤੀ ਨੇ ਪਤਨੀ ਦਾ ਗੋਲੀ ਮਾਰ ਕੇ...
    • sgpc president condemns the desecration of  sri guru granth sahib ji
      ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਹੋਈ ਬੇਅਦਬੀ ਦੀ ਸ਼੍ਰੋਮਣੀ ਕਮੇਟੀ...
    • sri guru granth sahib desecrated
      ਪੰਜਾਬ 'ਚ ਫਿਰ ਬੇਅਦਬੀ ਘਟਨਾ, ਅੰਗ ਨੁਕਸਾਨੇ
    • shiromani gurdwara parbandhak committee
      SGPC ਯੂ.ਪੀ.ਐੱਸ.ਸੀ. ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਦਾ ਕਰੇਗੀ...
    • shiromani akali dal candidate announced bhucho assembly constituency
      ਵਿਧਾਨ ਸਭਾ ਚੋਣਾਂ ਲਈ ਅਕਾਲੀ ਦਲ ਨੇ ਹਲਕਾ ਭੁੱਚੋ ਤੋਂ ਇਸ ਆਗੂ ਨੂੰ ਐਲਾਨਿਆ...
    • harsimrat badal attacks aap government at bhucho rally
      ‘ਪੰਜਾਬ 'ਚ ਗੈਂਗਸਟਰ ਰਾਜ’, ਭੁੱਚੋ ਰੈਲੀ ‘ਚ ਹਰਸਿਮਰਤ ਬਾਦਲ ਨੇ 'ਆਪ' ਸਰਕਾਰ ਨੂੰ...
    • minor girl  girl turned mother
      16 ਸਾਲਾ ਨਾਬਾਲਗ ਕੁੜੀ ਅਚਾਨਕ ਬਣੀ ਮਾਂ, ਜਦੋਂ ਸੱਚ ਸੁਣਿਆ ਤਾਂ ਹੈਰਾਨ ਰਹਿ ਗਿਆ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +