ਅੰਮ੍ਰਿਤਸਰ, (ਅਰੁਣ)- ਬੀਤੇ ਕੱਲ ਥਾਣਾ ਜੰਡਿਆਲਾ ਗੁਰੂ ਅਧੀਨ ਪੈਂਦੇ ਖੇਤਰ ਖਾਨਕੋਟ ਨੇਡ਼ੇ ਸੂਏ ’ਚੋਂ ਬਰਾਮਦ ਹੋਈ ਨੌਜਵਾਨ ਦੀ ਲਾਸ਼ ਸਬੰਧੀ ਪੁਲਸ ਨੇ 4 ਵਿਅਕਤੀਆਂ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਕੀਤੀ ਸ਼ਿਕਾਇਤ ਵਿਚ ਖਾਨਕੋਟ ਵਾਸੀ ਰਣਬੀਰ ਸਿੰਘ ਨੇ ਦੱਸਿਆ ਕਿ 16 ਅਗਸਤ ਨੂੰ ਉਸ ਦਾ ਭਰਾ ਹਰਪ੍ਰੀਤ ਸਿੰਘ (32) ਆਪਣੀ ਗੱਡੀ ਲੈ ਕੇ ਮਹਿਤਾ ਰੋਡ ਗਿਆ ਸੀ, ਉਹ ਆਪਣੇ ਕੰਮ ਲਈ ਮੋਟਰਸਾਈਕਲ ’ਤੇ ਸ੍ਰੀ ਗੁਰੂ ਰਾਮਦਾਸ ਹਸਪਤਾਲ ਵੱਲ ਜਾ ਰਿਹਾ ਸੀ ਤਾਂ ਅਮਰੀਕ ਸਿੰਘ, ਦਿਲਵਾਰ ਸਿੰਘ ਪੁੱਤਰ ਤਜਿੰਦਰ ਸਿੰਘ ਤੇ ਭਿੰਦਾ ਸਿੰਘ ਵਾਸੀ ਕਿਲਾ ਜੀਵਨ ਸਿੰਘ ਮੋਟਰਸਾਈਕਲ ’ਤੇ ਆਉਂਦੇ ਮਿਲੇ। ਉਸ ਦਾ ਭਰਾ ਵਾਪਸ ਘਰ ਨਹੀਂ ਸੀ ਆਇਆ, ਜਿਸ ਦਾ ਮੋਬਾਇਲ ਵੀ ਬੰਦ ਆ ਰਿਹਾ ਸੀ, ਜਿਸ ਦੀ ਅਗਲੀ ਸਵੇਰ ਸੂਏ ਵਿਚ ਤੈਰਦੀ ਲਾਸ਼ ਮਿਲੀ।
ਸ਼ਿਕਾਇਤ ’ਚ ਦੋਸ਼ ਲਾਉਂਦਿਆਂ ਰਣਬੀਰ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਸ ਨੂੰ ਪੂਰਾ ਯਕੀਨ ਹੈ ਕਿ ਉਕਤ ਮੁਲਜ਼ਮਾਂ ਨੇ ਨਸ਼ੇ ਦਾ ਟੀਕਾ ਲਾ ਕੇ ਉਸ ਦੇ ਭਰਾ ਨੂੰ ਸਸੁੱਟ ਦਿੱਤਾ ਹੈ। ਮੁਲਜ਼ਮ ਜੋ ਇਕ ਮਹੀਨਾ ਪਹਿਲਾਂ ਨਸ਼ਾ ਕਰਨ ਲਈ ਉਸ ਦੇ ਭਰਾ ਕੋਲੋਂ ਪੈਸੇ ਮੰਗਦੇ ਸਨ, ਦਾ ਝਗਡ਼ਾ ਹੋਇਆ ਸੀ। ਪੁਲਸ ਨੇ ਕਤਲ ਦਾ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਲਾਟ ’ਚੋਂ ਮਿਲੀ ਨੌਜਵਾਨ ਦੀ ਲਾਸ਼
NEXT STORY