ਲੁਧਿਆਣਾ (ਨਰਿੰਦਰ) : ਕਹਿੰਦੇ ਹਨ ਕਿ ਬਦਲੇ ਦੀ ਭਾਵਨਾ ਅੱਗੇ ਹਰ ਰਿਸ਼ਤਾ ਫਿੱਕਾ ਪੈ ਜਾਂਦਾ ਹੈ, ਫਿਰ ਭਾਵੇਂ ਸਕੀ ਭੈਣ ਨਾਲ ਹੀ ਬਦਲਾ ਕਿਉਂ ਨਾ ਹੋਵੇ। ਕੁਝ ਅਜਿਹਾ ਹੀ ਮਾਮਲਾ ਲੁਧਿਆਣਾ 'ਚ ਸਾਹਮਣੇ ਆਇਆ ਹੈ, ਜਿੱਥੇ ਇਕ ਭਰਾ ਨੇ ਆਪਣੀ ਭੈਣ ਦੇ ਪ੍ਰੇਮ ਵਿਆਹ ਦਾ ਬਦਲਾ ਲੈਣ ਲਈ ਜੀਜੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਭੈਣ ਦਾ ਸੁਹਾਗ ਉਜਾੜਨ ਲੱਗਿਆ ਇਕ ਵਾਰ ਵੀ ਉਸ ਦੇ ਹੱਥ ਨਹੀਂ ਕੰਬੇ। ਜਾਣਕਾਰੀ ਮੁਤਾਬਕ ਮ੍ਰਿਤਕ ਰਾਜ ਕੁਮਾਰ ਦਾ ਵਿਆਹ ਦੋਸ਼ੀ ਦੀ ਭੈਣ ਦੀਪਾ ਨਾਲ ਸਾਲ 2013 'ਚ ਹੋਇਆ ਸੀ। ਦੋਹਾਂ ਨੇ ਘਰੋਂ ਭੱਜ ਕੇ ਇਕ-ਦੂਜੇ ਨਾਲ ਵਿਆਹ ਕੀਤਾ ਸੀ ਅਤੇ ਲੁਧਿਆਣਾ ਆ ਕੇ ਰਹਿਣ ਲੱਗ ਗਏ ਸਨ। ਇਹੀ ਗੱਲ ਦੀਪਾ ਦੇ ਭਰਾ ਦੋਸ਼ੀ ਅੰਕਿਤ ਨੂੰ ਪਚ ਨਹੀਂ ਰਹੀ ਸੀ ਕਿਉਂਕਿ ਦੀਪਾ ਨੇ ਘਰਵਾਲਿਆਂ ਦੇ ਖਿਲਾਫ ਜਾ ਕੇ ਆਪਣੇ ਤੋਂ ਹੇਠਲੀ ਜਾਤ ਦੇ ਮੁੰਡੇ ਨਾਲ ਵਿਆਹ ਕਰਾਇਆ ਸੀ। ਇਸੇ ਲਈ ਅੰਕਿਤ ਨੇ ਆਪਣੀ ਰੰਜਿਸ਼ ਨੂੰ 6 ਸਾਲਾਂ ਬਾਅਦ ਕੱਢਿਆ। ਉਹ ਪਹਿਲਾਂ ਮੱਧ ਪ੍ਰਦੇਸ਼ ਤੋਂ ਲੁਧਿਆਣਾ ਆਇਆ ਅਤੇ ਆਪਣੇ ਜੀਜੇ ਨੂੰ ਬਹਾਨੇ ਨਾਲ ਘੰਟਾ ਘਰ ਇਲਾਕੇ 'ਚ ਬੁਲਾ ਲਿਆ। ਇਸ ਤੋਂ ਬਾਅਦ ਦੋਸ਼ੀ ਨੇ ਆਪਣੇ ਇਕ ਦੋਸਤ ਨਾਲ ਮਿਲ ਕੇ ਜੀਜੇ ਦਾ ਗਲਾ ਵੱਢ ਕੇ ਉਸ ਦਾ ਕਤਲ ਕਰ ਦਿੱਤਾ। ਇਸ ਮਾਮਲੇ ਸਬੰਧੀ ਪੁਲਸ ਦਾ ਕਹਿਣਾ ਹੈ ਕਿ ਅੰਕਿਤ ਅਤੇ ਉਸ ਦੇ ਦੋਸਤ ਭੁਪਿੰਦਰ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੋਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਕਾਂਗਰਸ ਨੂੰ ਡੱਬੇ 'ਚ ਬੰਦ ਕਰਕੇ ਪਾਕਿਸਤਾਨ ਰੋੜ੍ਹ ਦਿਉ : ਸੁਖਬੀਰ
NEXT STORY