ਲੁਧਿਆਣਾ (ਗੌਤਮ)- ਸ਼ਨੀਵਾਰ ਨੂੰ ਚੇਤ ਸਿੰਘ ਨਗਰ ਦੇ ਇਲਾਕੇ ’ਚ ਦਿਨ-ਦਿਹਾੜੇ ਗ੍ਰੰਥੀ ਨੇ ਆਪਣੀ ਪਤਨੀ ਦਾ ਗਲ ਘੁੱਟ ਕੇ ਕਤਲ ਕਰ ਦਿੱਤਾ। ਭਾਵੇਂ ਵਾਰਦਾਤ ਦੌਰਾਨ ਉਸ ਦੀ ਬੇਟੀ ਵੀ ਉਸ ਦਾ ਪਿੱਛਾ ਕਰਦੀ ਆ ਰਹੀ ਸੀ ਪਰ ਖੋਫ ਕਾਰਨ ਉਹ ਕੁਝ ਨਹੀਂ ਕਰ ਸਕੀ। ਰੌਲਾ ਸੁਣ ਕੇ ਗੁਆਂਢ ਦੇ ਲੋਕ ਇਕੱਠੇ ਹੋ ਗਏ, ਜਿਨ੍ਹਾਂ ਨੇ ਪੁਲਸ ਕੰਟਰੋਲ ’ਤੇ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਥਾਣਾ ਡਵੀਜ਼ਨ ਨੰ. 6 ਦੀ ਪੁਲਸ ਮੌਕੇ ’ਤੇ ਪੁੱਜ ਗਈ ਅਤੇ ਮੌਕਾ ਮੁਆਇਨਾ ਕਰ ਕੇ ਪੁਲਸ ਨੇ ਔਰਤ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲਸ ਨੇ ਔਰਤ ਦੀ ਪਛਾਣ ਨਿਊ ਜਨਤਾ ਨਗਰ ਦੀ ਰਹਿਣ ਵਾਲੀ ਮਨਪ੍ਰੀਤ ਕੌਰ ਦੇ ਰੂਪ ’ਚ ਕੀਤੀ ਹੈ। ਮੌਕੇ ’ਤੇ ਪੁੱਜੇ ਇੰਸਪੈਕਟਰ ਵਿਕਰਮ ਸਿੰਘ ਨੇ ਦੱਸਿਆ ਕਿ ਮੌਕਾ ਮੁਆਇਨਾ ਕਰਨ ਤੋਂ ਬਾਅਦ ਮਨਪ੍ਰੀਤ ਕੌਰ ਦੀ ਭੈਣ ਰਮਨਦੀਪ ਕੌਰ ਦੇ ਬਿਆਨ ’ਤੇ ਕੁਲਦੀਪ ਸਿੰਘ ਖ਼ਿਲਾਫ਼ ਕਤਲ ਕਰਨ ਦੇ ਦੋਸ਼ ’ਚ ਮਾਮਲਾ ਦਰਜ ਕੀਤਾ ਗਿਆ ਹੈ। ਫਿਲਹਾਲ ਮੁਲਜ਼ਮ ਪੁਲਸ ਗ੍ਰਿਫ਼ਤ ਤੋਂ ਬਾਹਰ ਹੈ।
ਇਹ ਖ਼ਬਰ ਵੀ ਪੜ੍ਹੋ - ਰੇਲੇ ਰੋਕੋ ਅੰਦੋਲਨ ਦੌਰਾਨ 100 ਕਿਸਾਨ ਗ੍ਰਿਫ਼ਤਾਰ, ਤੰਜਾਵੁਰ ਸਟੇਸ਼ਨ 'ਤੇ ਹੋਈ ਕਾਰਵਾਈ
ਜਾਂਚ ਅਧਿਕਾਰੀ ਨੇ ਦੱਸਿਆ ਕਿ ਉਸ ਦੇ ਪਰਿਵਾਰ ਦੇ ਲੋਕਾਂ ਨੇ ਕਿਹਾ ਕਿ ਮਨਪ੍ਰੀਤ ਸਿੰਘ ਅਤੇ ਕੁਲਦੀਪ ਸਿੰਘ ਦਾ ਵਿਆਹ 18 ਸਾਲ ਪਹਿਲਾਂ ਹੋਇਆ ਸੀ। ਕੁਲਦੀਪ ਸਿੰਘ ਸ੍ਰੀ ਗੁਰਦੁਆਰਾ ਸਾਹਿਬ ’ਚ ਗ੍ਰੰਥੀ ਦੀ ਡਿਊਟੀ ਕਰਦਾ ਹੈ। ਉਨ੍ਹਾਂ ਦੇ 3 ਬੇਟੀਆਂ ਹਨ, ਜਿਨ੍ਹਾਂ ’ਚੋਂ ਸਭ ਤੋਂ ਵੱਡੀ 16 ਸਾਲ ਦੀ ਹੈ। ਕੁਲਦੀਪ ਸਿੰਘ ਨੂੰ ਆਪਣੀ ਪਤਨੀ ਦੇ ਚਰਿੱਤਰ ’ਤੇ ਸ਼ੱਕ ਸੀ, ਜਿਸ ਕਾਰਨ ਉਨ੍ਹਾਂ ਦੇ ਘਰ ’ਚ ਹਰ ਸਮੇਂ ਕਲੇਸ਼ ਰਹਿੰਦਾ ਸੀ। ਕਈ ਵਾਰ ਇਸ ਗੱਲ ਨੂੰ ਲੈ ਕੇ ਮਾਮਲਾ ਸ਼ਾਂਤ ਕੀਤਾ ਗਿਆ ਸੀ। ਸ਼ਨੀਵਾਰ ਨੂੰ ਸਵੇਰੇ ਮਨਪ੍ਰੀਤ ਕੌਰ ਕਿਸੇ ਬਹਾਨੇ ਆਪਣੇ ਘਰੋਂ ਨਿਕਲੀ ਤਾਂ ਪਤੀ ਕੁਲਦੀਪ ਨੇ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਕੁਲਦੀਪ ਸਿੰਘ ਨੂੰ ਜਾਂਦੇ ਹੋਏ ਉਸ ਦੀ ਵੱਡੀ ਬੇਟੀ ਨੇ ਦੇਖ ਲਿਆ, ਜਿਸ ਦੇ ਕਾਰਨ ਉਹ ਵੀ ਪਿੱਛੇ ਚਲੀ ਗਈ। ਚੇਤ ਸਿੰਘ ਨਗਰ ’ਚ ਪੁੱਜ ਕੇ ਮਨਪ੍ਰੀਤ ਕੌਰ ਕਿਸੇ ਦੇ ਕਮਰੇ ’ਚ ਚਲੀ ਗਈ ਪਰ ਦੱਸਿਆ ਜਾ ਰਿਹਾ ਹੈ ਕਿ ਉਸ ਸਮੇਂ ਕਮਰੇ ’ਚ ਕੋਈ ਵੀ ਨਹੀਂ ਸੀ। ਇਸ ਗੱਲ ਨੂੰ ਲੈ ਕੇ ਉਨ੍ਹਾਂ ਦਾ ਆਪਸ ’ਚ ਵਿਵਾਦ ਹੋ ਗਿਆ ਅਤੇ ਗੱਲ ਹੱਥੋਪਾਈ ਤੱਕ ਪੁੱਜ ਗਈ। ਇਸ ਦੌਰਾਨ ਕੁਲਦੀਪ ਸਿੰਘ ਨੇ ਆਪਣੀ ਪਤਨੀ ਨਾਲ ਕੁੱਟ-ਮਾਰ ਕਰਦਿਆਂ ਉਸ ਦਾ ਗਲ ਘੁੱਟ ਦਿੱਤਾ।
ਇਹ ਖ਼ਬਰ ਵੀ ਪੜ੍ਹੋ - ਖਨੌਰੀ ਬਾਰਡਰ 'ਤੇ ਪਹੁੰਚੇ ਹਰਿਆਣਾ ਦੇ DGP, ਕਾਨੂੰਨ ਵਿਵਸਥਾ 'ਚ ਅੜਿੱਕਾ ਪਾਉਣ ਵਾਲਿਆਂ ਨੂੰ ਦਿੱਤੀ ਸਖ਼ਤ ਚਿਤਾਵਨੀ
ਇਸ ਵਾਰਦਾਤ ਨੂੰ ਕੁਲਦੀਪ ਦਾ ਪਿੱਛਾ ਕਰ ਰਹੀ ਉਸ ਦੀ ਬੇਟੀ ਦੇਖਦੀ ਰਹੀ ਪਰ ਖੋਫ ਕਾਰਨ ਕੁਝ ਨਹੀਂ ਬੋਲ ਸਕੀ। ਜਦੋਂ ਉਸ ਨੇ ਰੌਲਾ ਪਾਇਆ ਤਾਂ ਉਦੋਂ ਕੁਲਦੀਪ ਸਿੰਘ ਫਰਾਰ ਹੋ ਚੁੱਕਾ ਸੀ। ਜਦੋਂ ਲੋਕ ਉਸ ਨੂੰ ਲੈ ਕੇ ਹਸਪਤਾਲ ਗਏ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ, ਜਿਸ ’ਤੇ ਨੇੜੇ ਦੇ ਲੋਕ ਸਹਾਇਤਾ ਲਈ ਆਏ ਅਤੇ ਉਨ੍ਹਾਂ ਨੇ ਪੁਲਸ ਕੰਟਰੋਲ ’ਤੇ ਸੂਚਿਤ ਕੀਤਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਖਨੌਰੀ ਬਾਰਡਰ 'ਤੇ ਪਹੁੰਚੇ ਹਰਿਆਣਾ ਦੇ DGP, ਕਾਨੂੰਨ ਵਿਵਸਥਾ 'ਚ ਅੜਿੱਕਾ ਪਾਉਣ ਵਾਲਿਆਂ ਨੂੰ ਦਿੱਤੀ ਸਖ਼ਤ ਚਿਤਾਵਨੀ
NEXT STORY