ਨਾਭਾ (ਜੈਨ)-ਸੰਨ 1755 ਵਿਚ ਆਬਾਦ ਹੋਈ ਇਸ ਰਿਆਸਤੀ ਨਗਰੀ ਦੇ ਪ੍ਰਾਚੀਨ ਗੇਟਾਂ ਵਿਚੋਂ ਕੇਵਲ ਦੁਲੱਦੀ ਗੇਟ ਹੀ ਰਿਆਸਤੀ ਨਿਸ਼ਾਨੀ ਵਜੋਂ ਬਚਿਆ ਹੋਇਆ ਹੈ ਜਦੋਂ ਕਿ ਮੈਹਸ ਗੇਟ ਚੌਕ 4 ਸਾਲ ਪਹਿਲਾਂ ਅਤੇ ਪਟਿਆਲਾ ਗੇਟ ਚੌਕ 40 ਸਾਲ ਪਹਿਲਾਂ ਢਹਿ-ਢੇਰੀ ਹੋ ਗਏ ਸਨ।
ਬੌੜਾਂ ਗੇਟ ਚੌਕ 'ਤੇ ਅਲੌਹਰਾਂ ਗੇਟ ਚੌਕ ਲਗਭਗ 50 ਸਾਲ ਪਹਿਲਾਂ ਖਤਮ ਹੋ ਗਏ ਸਨ। ਇਕਲੌਤੇ ਦੁਲੱਦੀ ਗੇਟ ਦੀ ਸੇਵਾ-ਸੰਭਾਲ ਨਾਭਾ ਫਾਊਂਡੇਸ਼ਨ ਸੰਸਥਾ ਨੇ 10 ਸਾਲ ਪਹਿਲਾਂ ਕੀਤੀ, ਜਿਸ ਕਾਰਨ ਇਹ ਸੁਰੱਖਿਅਤ ਰਿਹਾ ਪਰ ਕੁੱਝ ਭੱਦਰਪੁਰਸ਼ਾਂ ਨੇ ਪ੍ਰਸ਼ਾਸਨ ਤੇ ਨਗਰ ਕੌਂਸਲ ਦੀ ਕਥਿਤ ਅਣਦੇਖੀ ਕਾਰਨ ਇਸ ਗੇਟ ਦਾ ਕਾਫੀ ਨੁਕਸਾਨ ਪਿਛਲੇ ਸਾਲ ਦੌਰਾਨ ਕੀਤਾ ਹੈ। ਹੁਣ ਗੇਟ ਦੇ ਆਲ੍ਹਣਿਆਂ ਵਿਚ ਰਹਿੰਦੇ ਲਗਭਗ ਚਾਰ ਦਰਜਨ ਕਬੂਤਰ/ਪੰਛੀ ਵੀ ਸੁਰੱਖਿਅਤ ਨਜ਼ਰ ਨਹੀਂ ਆ ਰਹੇ ਹਨ। ਗੇਟ ਦੇ ਅੰਦਰ-ਬਾਹਰ ਮੀਟ-ਮੱਛੀ ਦੀਆਂ ਦੁਕਾਨਾਂ ਅਤੇ ਰੇਹੜੀਆਂ ਕਾਰਨ ਵੀ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚ ਰਹੀ ਹੈ। ਇਸ ਸਬੰਧੀ ਜੈਨਿੰਦਰ ਬਾਂਸਲ ਨੇ ਮੈਮੋਰੰਡਮ ਡੀ. ਸੀ. ਨੂੰ ਭੇਜ ਕੇ ਕਾਰਵਾਈ ਦੀ ਮੰਗ ਕੀਤੀ ਹੈ ਕਿਉਂਕਿ ਗੇਟ ਦੇ ਲਾਗੇ ਕਈ ਸਕੂਲ, ਧਾਰਮਕ ਮੰਦਰ ਤੇ ਗਊਸ਼ਾਲਾ ਆਸ਼ਰਮ ਤੋਂ ਇਲਾਵਾ ਪਾਰਕ ਅਤੇ ਬੱਸ ਸਟੈਂਡ ਸਥਿਤ ਹਨ।
ਮੋਬਾਇਲ ਰਾਹੀਂ ਆਨਲਾਈਨ ਹਾਜ਼ਰੀ ਦਾ ਸਿਸਟਮ ਫੇਲ
NEXT STORY