ਮਾਛੀਵਾੜਾ ਸਾਹਿਬ (ਟੱਕਰ, ਸਚਦੇਵਾ) : ਸੂਬਾ ਸਰਕਾਰ ਦੀਆਂ ਹਦਾਇਤਾਂ 'ਤੇ ਸਿੱਖਿਆ ਵਿਭਾਗ ਵਲੋਂ ਸਕੂਲਾਂ 'ਚ ਅਧਿਆਪਕਾਂ ਦੀ ਹਾਜ਼ਰੀ ਨੂੰ ਯਕੀਨੀ ਬਣਾਉਣ ਲਈ ਮੋਬਾਇਲ ਨਾਲ ਬਾਇਓਮੀਟ੍ਰਿਕ ਸਿਸਟਮ ਨੂੰ ਅਟੈਚ ਕਰਕੇ ਆਨਲਾਈਨ ਹਾਜ਼ਰੀ ਦਾ ਪ੍ਰੋਗਰਾਮ ਫੇਲ ਰਿਹਾ ਕਿਉਂਕਿ ਨੈੱਟਵਰਕ ਦੀ ਸਮੱਸਿਆ ਇਸ ਸਿਸਟਮ ਦੇ ਰਸਤੇ ਦਾ ਅੜਿੱਕਾ ਬਣੀ ਰਹੀ ਤੇ ਅਧਿਆਪਕ ਹਾਜ਼ਰੀ ਲਾਉਣ ਲਈ 9 ਵਜੇ ਤੱਕ ਪਰੇਸ਼ਾਨ ਹੁੰਦੇ ਰਹੇ। ਸਿੱਖਿਆ ਵਿਭਾਗ ਵਲੋਂ ਅਧਿਆਪਕਾਂ ਦੀ ਹਾਜ਼ਰੀ ਆਨਲਾਈਨ ਲਾਉਣ ਲਈ ਬਾਇਓਮੀਟ੍ਰਿਕ ਸਿਸਟਮ ਇਲਾਕੇ ਦੇ 3 ਸੀਨੀਅਰ ਸੈਕੰਡਰੀ ਸਕੂਲਾਂ ਵਿਚ ਭੇਜਿਆ ਗਿਆ, ਜਿਸ 'ਤੇ ਅਧਿਆਪਕਾਂ ਨੇ ਹਾਜ਼ਰੀ ਲਾਉਣੀ ਚਾਹੀ ਤਾਂ ਇਹ ਸਿਸਟਮ ਪਹਿਲਾਂ ਚੱਲਿਆ ਹੀ ਨਹੀਂ ਤੇ ਜੇਕਰ ਚੱਲਿਆ ਤਾਂ ਸਿਸਟਮ ਦੀ ਰਫਤਾਰ ਇੰਨੀ ਹੌਲੀ ਸੀ ਕਿ ਅਧਿਆਪਕਾਂ ਨੂੰ ਆਪਣੀ ਹਾਜ਼ਰੀ ਲਾਉਣ ਲਈ ਕਈ ਵਾਰ ਅੰਗੂਠੇ ਦੇ ਫਿੰਗਰ ਪ੍ਰਿੰਟ ਲਾਉਣੇ ਪਏ ਤੇ ਹਾਜ਼ਰੀ ਲਾਉਣ 'ਚ ਕਾਫੀ ਲੰਮਾ ਸਮਾਂ ਲਗ ਗਿਆ, ਜਿਸ ਕਾਰਨ ਅਧਿਆਪਕਾਂ ਨੂੰ ਆਪਣੀਆਂ ਕਲਾਸਾਂ 'ਚ ਜਾਣ 'ਚ ਦੇਰੀ ਹੋਈ। ਸ਼ਾਮ ਨੂੰ ਛੁੱਟੀ ਹੋਣ ਸਮੇਂ ਵੀ ਇਸ ਸਿਸਟਮ ਰਾਹੀਂ ਹੀ ਆਪਣੇ ਫਿੰਗਰ ਪ੍ਰਿੰਟ ਲਾ ਕੇ ਪੂਰੇ ਦਿਨ ਦੀ ਹਾਜ਼ਰੀ ਦਿਖਾਉਣੀ ਹੈ।
ਅਧਿਆਪਕਾਂ ਦਾ ਕਹਿਣਾ ਸੀ ਕਿ ਜੇਕਰ ਸਰਕਾਰ ਨੇ ਆਨਲਾਈਨ ਹਾਜ਼ਰੀ ਲਾਉਣ ਦਾ ਸਿਸਟਮ ਅਪਨਾਉਣਾ ਹੈ ਤਾਂ ਸਕੂਲਾਂ ਵਿਚ ਪੂਰੇ ਤਰੀਕੇ ਨਾਲ ਵੱਡੀਆਂ ਬਾਇਓਮੀਟ੍ਰਿਕ ਮਸ਼ੀਨਾਂ ਤੇ ਮਸ਼ੀਨਾਂ ਨੂੰ ਵੱਖਰੇ ਇੰਟਰਨੈੱਟ ਦੀਆਂ ਸਹੂਲਤਾਂ ਦੇਵੇ, ਤਾਂ ਜੋ ਅਧਿਆਪਕ ਸਮੇਂ ਸਿਰ ਹਾਜ਼ਰੀ ਲਾ ਕੇ ਆਪਣੀਆਂ ਕਲਾਸਾਂ 'ਚ ਜਾ ਸਕਣ। ਜਦੋਂ ਆਨਲਾਈਨ ਹਾਜ਼ਰੀ ਸਬੰਧੀ ਜ਼ਿਲਾ ਸਿੱਖਿਆ ਅਧਿਕਾਰੀ ਸਵਰਨਜੀਤ ਕੌਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਮੰਨਿਆ ਕਿ ਹਾਜ਼ਰੀ ਲਾਉਣ ਵਿਚ ਨੈੱਟਵਰਕ ਦੀ ਸਮੱਸਿਆ ਆਈ ਹੈ, ਜਿਥੇ ਸਿਸਟਮ ਸਹੀ ਨਹੀਂ ਚੱਲਿਆ ਤਾਂ ਅਧਿਆਪਕ ਆਪਣੀ ਹਾਜ਼ਰੀ ਸਮੇਂ ਸਿਰ ਰਜਿਸਟਰ ਵਿਚ ਵੀ ਲਾ ਸਕਦੇ ਹਨ।
ਮਰਹੂਮ ਵਿਧਾਇਕ ਦੀ ਧੀ ਦੀ ਇੱਜ਼ਤ ਲੁੱਟਣ ਵਾਲੇ ਪਿਓ-ਪੁੱਤ ਗ੍ਰਿਫਤਾਰ
NEXT STORY