ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) - ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਮੁਕਤਸਰ ਸਾਹਿਬ 'ਚ ਬੀਤੇ ਦਿਨ ਨਿਰੋਲ ਸੇਵਾ ਸੰਸਥਾ ਵਲੋਂ ਨਗਰ ਕੀਰਤਨ ਸਜਾਇਆ ਗਿਆ। ਇਸ ਨਗਰ ਕੀਰਤਨ 'ਚ ਸ਼ਾਮਲ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਨਨਕਾਣਾ ਸਾਹਿਬ ਦੇ ਵੱਡ ਆਕਾਰੀ ਮਾਡਲ ਸੰਗਤਾਂ ਲਈ ਖਿੱਚ ਦਾ ਕੇਂਦਰ ਬਣੇ ਹੋਏ ਹਨ, ਜਿਨ੍ਹਾਂ ਨੂੰ ਨਿਰੋਲ ਸੇਵਾ ਸੰਸਥਾ ਧੂਲਕੋਟ ਵਲੋਂ ਤਿਆਰ ਕਰਵਾਇਆ ਗਿਆ ਹੈ। ਲੱਕੜੀ, ਫਾਇਬਰ ਤੇ ਬੁੱਤਾਂ ਨਾਲ ਇਨ੍ਹਾਂ ਮਾਡਲ ਨੂੰ ਬਣਾਉਣ ਵਾਲੇ ਕਿਰਤੀ ਸਿੱਖ ਇਕਬਾਲ ਸਿੰਘ ਨੇ ਦਾਅਵਾ ਕਰਦਿਆਂ ਕਿਹਾ ਕਿ ਸ੍ਰੀ ਨਨਕਾਣਾ ਸਾਹਿਬ ਦਾ ਇਹ ਮਾਡਲ ਦੁਨੀਆ ਭਰ 'ਚ ਅੱਜ ਤੱਕ ਨਹੀਂ ਕਿਸੇ ਨੇ ਨਹੀਂ ਬਣਾਇਆ ਅਤੇ ਨਾ ਹੀ ਕਦੇ ਬਣਿਆ ਹੈ।
ਨਨਕਾਣਾ ਸਾਹਿਬ ਦਾ ਮਾਡਲ 13 ਫੁੱਟ ਉੱਚਾ ਅਤੇ 30 ਫੁੱਟ ਚੌੜਾ ਹੈ, ਜਦਕਿ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ 8 ਫੁੱਟ ਉੱਚਾ ਬਣਾਇਆ ਗਿਆ ਹੈ। ਦੱਸ ਦੇਈਏ ਕਿ ਮਾਡਲ ਅਤੇ ਸਟੈਚੂ ਤਿਆਰ ਕਰਨ ਵਾਲਾ ਇਹ ਕਾਰੀਗਰ ਕਈ ਵਿਦੇਸ਼ਾਂ ਦੀ ਯਾਤਰਾ ਵੀ ਕਰ ਚੁੱਕਾ ਹੈ।
ਸਿੱਖ ਸਦਭਾਵਨਾ ਦਲ ਵਲੋਂ ਬਜਟ ਤੋਂ ਪਹਿਲਾਂ SGPC ਦਾ ਵਿਰੋਧ
NEXT STORY