ਚੰਡੀਗੜ੍ਹ : ਸਿੱਖਿਆ 'ਚ ਸੂਚਨਾ ਅਤੇ ਸੰਚਾਰ ਤਕਨਾਲੋਜੀ (ਆਈ. ਸੀ. ਟੀ.) ਦੀ ਵਰਤੋਂ ਸਬੰਧੀ ਅਧਿਆਪਕਾਂ ਨੂੰ ਰਾਸ਼ਟਰੀ ਐਵਾਰਡ ਦੇਣ ਲਈ ਅਰਜ਼ੀਆਂ ਪ੍ਰਾਪਤ ਕਰਨ ਦੀ ਆਖ਼ਰੀ ਤਾਰੀਖ਼ 31 ਅਕਤੂਬਰ 2020 ਕਰ ਦਿੱਤੀ ਗਈ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਇੱਥੇ ਸਕੂਲ ਸਿੱਖਿਆ ਮਹਿਕਮੇ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਪਹਿਲਾਂ ਅਰਜ਼ੀਆਂ ਪ੍ਰਾਪਤ ਕਰਨ ਦੀ ਆਖ਼ਰੀ ਤਾਰੀਖ਼ 15 ਅਕਤੂਬਰ ਪਰ ਹੁਣ ਇਸ 'ਚ ਵਾਧਾ ਇਸ ਕਰਕੇ ਕੀਤਾ ਗਿਆ ਹੈ ਤਾਂ ਜੋ ਅਰਜ਼ੀਆਂ ਦੇਣ ਤੋਂ ਖੁੰਝ ਚੁੱਕੇ ਅਧਿਆਪਕ ਵੀ ਇਸ ਐਵਾਰਡ ਲਈ ਅਪਲਾਈ ਕਰ ਸਕਣ। ਇਹ ਰਾਸ਼ਟਰੀ ਐਵਾਰਡ ਸਾਲ 2018 ਅਤੇ 2019 ਲਈ ਦਿੱਤੇ ਜਾਣੇ ਹਨ ਅਤੇ ਇਸ ਵਾਸਤੇ ਅਧਿਆਪਕ ਆਨਲਾਈਨ ਅਪਲਾਈ ਕਰ ਸਕਦੇ ਹਨ। ਬੁਲਾਰੇ ਅਨੁਸਾਰ ਸਕੂਲਾਂ 'ਚ ਸਿੱਖਿਆ ਵਾਸਤੇ ਆਈ.ਸੀ. ਟੀ. ਦੀ ਵਰਤੋਂ ਲਈ ਅਧਿਆਪਕਾਂ ਨੂੰ ਪ੍ਰੇਰਿਤ ਕਰਨ ਦੇ ਵਾਸਤੇ ਭਾਰਤ ਸਰਕਾਰ ਵੱਲੋਂ ਆਈ. ਸੀ. ਟੀ. ਸਕੂਲ ਸਕੀਮ ਹੇਠ ਇਹ ਐਵਾਰਡ ਦਿੱਤੇ ਜਾਂਦੇ ਹਨ।
ਬਿਜਲੀ ਮਹਿਕਮੇ ਦਾ ਕਮਾਲ: 1254 ਯੂਨਿਟਾਂ ਦਾ ਬਿੱਲ 91 ਲੱਖ ਰੁਪਏ; ਖਪਤਕਾਰ ਨੂੰ ਕਰੋੜਪਤੀ ਬਣਨ ਦੀ ਖ਼ੁਸ਼ੀ
NEXT STORY