ਅੰਮ੍ਰਿਤਸਰ (ਬਿਊਰੋ) - ਨਵਜੋਤ ਸਿੰਘ ਸਿੱਧੂ ਦੇ ਜੇਲ੍ਹ ਜਾਣ ਤੋਂ ਬਾਅਦ ਪਹਿਲੀ ਵਾਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਜੇਲ੍ਹ ਜਾਣ ਤੋਂ ਬਾਅਦ ਨਵਜੋਤ ਸਿੱਧੂ ਨਾਲ ਉਨ੍ਹਾਂ ਦੀ ਕੋਈ ਗੱਲਬਾਤ ਨਹੀਂ ਹੋਈ। ਬੀਮਾਰ ਹੋਣ ਕਾਰਨ ਉਨ੍ਹਾਂ ਦੀ ਡਾਕਟਰਾਂ ਨਾਲ ਗੱਲ ਜ਼ਰੂਰ ਹੋਈ ਹੈ। ਨਵਜੋਤ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਪਤੀ ਨੂੰ ਜੋ ਬੀਮਾਰੀ ਹੈ, ਉਸ ਦਾ ਉਨ੍ਹਾਂ ਨੇ ਕਦੇ ਕੋਈ ਇਲਾਜ ਨਹੀਂ ਕਰਵਾਇਆ। ਉਨ੍ਹਾਂ ਦੇ ਪੈਰ ’ਤੇ ਸੱਟ ਲੱਗੀ ਹੋਈ ਹੈ ਅਤੇ ਉਨ੍ਹਾਂ ਨੂੰ ਲੀਵਰ ਦੀ ਸਮੱਸਿਆ ਹੈ। ਉਹ ਆਪਣਾ ਇਲਾਜ ਵਿਦੇਸ਼ ਦੇ ਡਾਕਟਰ ਨਾਲ ਫੋਨ ’ਤੇ ਗੱਲਬਾਤ ਕਰਕੇ ਕਰਦੇ ਹਨ। ਉਹ ਦਵਾਈਆਂ ਨਹੀਂ ਲੈਂਦੇ ਸਗੋਂ ਫਲਾਂ ਦੇ ਪੱਤਿਆਂ ਦਾ ਜੂਸ ਪੀਂਦੇ ਹਨ।
ਪੜ੍ਹੋ ਇਹ ਵੀ ਖ਼ਬਰ: ਦਰੱਖ਼ਤ ਨਾਲ ਟਕਰਾਈ ਕਾਰ ਦੇ ਉੱਡੇ ਪਰਖੱਚੇ, 23 ਸਾਲਾ ਨੌਜਵਾਨ ਦੀ ਮੌਤ, 29 ਮਈ ਨੂੰ ਜਾਣਾ ਸੀ ਵਿਦੇਸ਼
ਰੋਡਰੇਜ਼ ਮਾਮਲੇ ਨੂੰ ਲੈ ਕੇ ਨਵਜੋਤ ਕੌਰ ਨੇ ਕਿਹਾ ਕਿ ਮੇਰੇ ਪਤੀ ਬੇਕਸੂਰ ਹਨ। ਉਹ ਝੂਠ ਨਹੀਂ ਬੋਲਦੀ। ਮੇਰੇ ਪਤੀ ਨੇ ਕਦੇ ਵੀ ਉਸ ਵਿਅਕਤੀ ਨੂੰ ਹੱਥ ਨਹੀਂ ਲਾਇਆ। ਨਵਜੋਤ ਕੌਰ ਨੇ ਕਿਹਾ ਕਿ ਮੇਰੇ ਪਤੀ ਹਮੇਸ਼ਾ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਖੜ੍ਹੇ ਹੋਏ ਹਨ। ਅਸੀਂ ਪੰਜਾਬ ਦਾ ਭਲਾ ਚਾਹੁੰਦੇ ਹਾਂ।
ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ’ਚ ਰੂਹ ਕੰਬਾਊ ਵਾਰਦਾਤ: ਬੀਮੇ ਦੇ ਪੈਸੇ ਲੈਣ ਦੀ ਖ਼ਾਤਰ ਪਤਨੀ ਨੇ ਬੇਰਹਿਮੀ ਨਾਲ ਕੀਤਾ ਪਤੀ ਦਾ ਕਤਲ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਤੰਜ਼ ਕੱਸਦੇ ਹੋਏ ਨਵਜੋਤ ਕੌਰ ਨੇ ਕਿਹਾ ਕਿ ਜੇ ਤੁਸੀਂ ਸੋਚੋ ਕਿ ਦਿੱਲੀ ਤੋਂ ਬੈਠ ਕੇ ਪੰਜਾਬ ਦੀ ਸਰਕਾਰ ਚਲਾਈ ਜਾ ਸਕਦੀ ਹੈ ਤਾਂ ਇਹ ਕਦੇ ਨਹੀਂ ਹੋ ਸਕਦਾ। ਪੰਜਾਬ ਦੇ ਮੁੱਖ ਮੰਤਰੀ ਜੇ ਆਪਣੇ ਕੰਮ ਆਪ ਕਰਨ ਤਾਂ ਪੰਜਾਬ ਦੀ ਸਰਕਾਰ ਬਹੁਤ ਚੰਗੀ ਤਰ੍ਹਾਂ ਚੱਲ ਸਕਦੀ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਨਾਲ ਪਿਆਰ ਹੈ। ‘ਆਪ’ ਸਰਕਾਰ ਨੇ ਜਨਾਨੀਆਂ ਨੂੰ ਚੋਣਾਂ ਦੌਰਾਨ 1 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਸੀ, ਜਿਸ ਕਰਕੇ ਸਾਰੀਆਂ ਜਨਾਨੀਆਂ ਨੇ ਉਨ੍ਹਾਂ ਨੂੰ ਵੋਟ ਪਾਈ। ਇਸੇ ਕਰਕੇ ਪੰਜਾਬ ਸਰਕਾਰ ਨੂੰ ਜਨਾਨੀਆਂ ਨਾਲ ਕੀਤਾ ਵਾਅਦਾ ਹੁਣ ਪੂਰਾ ਕਰ ਦੇਣਾ ਚਾਹੀਦਾ ਹੈ।
ਨੋਟ - ਇਸ ਖ਼ਬਰ ਦੇ ਸਬੰਧ ’ਚ ਤੁਸੀਂ ਕਹਿਣਾ ਚਾਹੁੰਦੇ ਹੋ, ਕੁਮੈਂਟ ਕਰਕੇ ਦਿਓ ਆਪਣਾ ਜਵਾਬ
ਕਾਰ ਸਵਾਰ ਅਣਪਛਾਤੇ ਵਿਅਕਤੀਆਂ ਨੇ ਭੰਨਿਆ ਭਾਜਪਾ ਆਗੂ ਦੀ ਗੱਡੀ ਦਾ ਸ਼ੀਸ਼ਾ
NEXT STORY