ਅੰਮ੍ਰਿਤਸਰ : ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਨੀਂਹ ਪੱਥਰ ਰੱਖਣ ਲਈ ਆਯੋਜਿਤ ਕੀਤੇ ਗਏ 28 ਨਵੰਬਰ ਦੇ ਸਮਾਗਮ ਵਿਚ ਹਿੱਸਾ ਲੈਣ ਲਈ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਪਾਕਿਸਤਾਨ ਰਵਾਨਾ ਹੋ ਗਏ ਹਨ। ਸਿੱਧੂ ਵਾਘਾ ਸਰਹੱਦ ਰਾਹੀਂ ਪਾਕਿਸਤਾਨ ਲਈ ਰਵਾਨਾ ਹੋਏ ਹਨ। ਨਵਜੋਤ ਸਿੱਧੂ ਨੂੰ ਪਾਕਿਸਤਾਨ ਵਲੋਂ ਤਿੰਨ ਵੀਜ਼ੇ ਦਿੱਤੇ ਗਏ ਹਨ, ਜਿਸ ਦਾ ਜ਼ਿਕਰ ਨਵਜੋਤ ਸਿੱਧੂ ਆਪ ਇਕ ਟੀ. ਵੀ. ਚੈਨਲ ਨੂੰ ਦਿੱਤੇ ਇੰਟਰਵਿਊ ਵਿਚ ਕਰ ਚੁੱੱਕੇ ਹਨ।
ਪਾਕਿ ਸਰਕਾਰ ਵਲੋਂ ਸਿੱਧੂ ਨੂੰ ਸਿਰਫ ਸ੍ਰੀ ਕਰਤਾਰਪੁਰ ਸਾਹਿਬ ਦਾ ਵੀਜ਼ਾ ਹੀ ਨਹੀਂ ਸਗੋਂ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਅਤੇ ਸ੍ਰੀ ਨਨਕਾਣਾ ਸਾਹਿਬ ਦਾ ਵੀਜ਼ਾ ਵੀ ਦਿੱਤਾ ਗਿਆ ਹੈ।
ਲੁਧਿਆਣਾ 'ਚ 51 ਕਰੋੜ ਦੀ ਹੈਰੋਇਨ ਫੜੀ, 3 ਗ੍ਰਿਫਤਾਰ
NEXT STORY