ਮੋਗਾ (ਗੋਪੀ ਰਾਊਕੇ) : ਮੋਗਾ ਵਿਖੇ ਮਜ਼ਦੂਰਾਂ ਦੀ ਰੈਲੀ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਮਜ਼ਦੂਰਾਂ ਨੂੰ 350 ਰੁਪਏ ਦਿਹਾੜੀ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਕੋਈ ਠੇਕੇਦਾਰ ਪੈਸਾ ਨਹੀਂ ਖਾਵੇਗਾ ਅਤੇ ਪੱਲੇਦਾਰ ਮਜ਼ਦੂਰਾਂ ਨੂੰ ਠੇਕੇਦਾਰਾਂ ਤੋਂ ਮੁਕਤ ਕਰਾਇਆ ਜਾਵੇਗਾ। ਨਵਜੋਤ ਸਿੱਧੂ ਨੇ ਕਿਹਾ ਕਿ ਉਹ ਖ਼ੁਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਗੇ ਇਕ ਮਜ਼ਦੂਰ ਬਣ ਕੇ ਮਜ਼ਦੂਰਾਂ ਦੀਆਂ ਸਾਰੀਆਂ ਸਮੱਸਿਆਵਾਂ ਰੱਖਣਗੇ ਅਤੇ ਉਨ੍ਹਾਂ ਨੂੰ ਅਪੀਲ ਕਰਨਗੇ ਕਿ ਮਜ਼ਦੂਰਾਂ ਲਈ ਉਹ ਕਰੋ, ਜੋ ਪਿਛਲੇ 30 ਸਾਲਾਂ 'ਚ ਸਰਕਾਰਾਂ ਨੇ ਨਹੀਂ ਕੀਤਾ।
ਇਹ ਵੀ ਪੜ੍ਹੋ : ਅੱਜ ਦਿਨ ਭਰ ਲੁਧਿਆਣਾ 'ਚ ਮੰਡਰਾਵੇਗਾ CM ਚੰਨੀ ਦਾ ਹੈਲੀਕਾਪਟਰ, ਜਾਣੋ ਸਾਰੇ ਪ੍ਰੋਗਰਾਮਾਂ ਦਾ ਵੇਰਵਾ
ਨਵਜੋਤ ਸਿੱਧੂ ਨੇ ਕਿਹਾ ਕਿ ਸੂਬੇ 'ਚ ਹਰੇਕ ਮਜ਼ਦੂਰ ਦੀ ਰਜਿਸਟ੍ਰੇਸ਼ਨ ਹੋਵੇਗੀ ਤਾਂ ਜੋ ਸਿੱਧਾ ਉਸ ਦੇ ਖ਼ਾਤੇ 'ਚ ਪੈਸੇ ਆ ਸਕਣ। ਉਨ੍ਹਾਂ ਕਿਹਾ ਕਿ ਠੇਕੇਦਾਰ ਜਿਹੜਾ ਮਰਜ਼ੀ ਕਾਂਟਰੈਕਟ ਕਰੇ ਪਰ ਕਿਸੇ ਮਜ਼ਦੂਰ ਨੂੰ ਵੀ 350 ਰੁਪਏ ਤੋਂ ਥੱਲੇ ਦਿਹਾੜੀ ਨਹੀਂ ਲੈਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇੰਨੀ ਜ਼ਿਆਦਾ ਮਹਿੰਗਾਈ ਹੋ ਰਹੀ ਹੈ ਪਰ ਮਜ਼ਦੂਰ ਦੀ ਦਿਹਾੜੀ ਕਿਤੇ ਨਹੀਂ ਵਧਾਈ ਗਈ। ਉਨ੍ਹਾਂ ਕਿਹਾ ਕਿ ਮਜ਼ਦੂਰਾਂ ਨੂੰ ਉਨ੍ਹਾਂ ਦੀ ਬਣਦੀ ਛੁੱਟੀ ਵੀ ਮਿਲੇਗੀ ਅਤੇ ਉਨ੍ਹਾਂ 'ਤੇ ਕਿਸੇ ਤਰ੍ਹਾਂ ਦਾ ਜ਼ੁਲਮ ਨਹੀਂ ਹੋਣ ਦੇਵਾਂਗੇ।
ਇਹ ਵੀ ਪੜ੍ਹੋ : ਲੁਧਿਆਣਾ ਪੁੱਜੇ CM ਚੰਨੀ ਦੁਰਗਾ ਮਾਤਾ ਮੰਦਿਰ ਵਿਖੇ ਨਤਮਸਤਕ, ਅਲਾਟ ਕੀਤੀ 11 ਕਨਾਲ ਜ਼ਮੀਨ
ਉਨ੍ਹਾਂ ਕਿਹਾ ਕਿ ਅਸੀਂ ਅਜਿਹੇ ਸਿਸਟਮ ਨੂੰ ਖ਼ਤਮ ਕਰਨਾ ਹੈ ਅਤੇ ਇਸ ਸਿਸਟਮ ਨਾਲ ਹੀ ਸਾਡੀ ਲੜਾਈ ਹੈ। ਉਨ੍ਹਾਂ ਕਿਹਾ ਕਿ ਉਹ ਇਸ ਵਾਰ ਪੰਜਾਬ ਦੇ ਮਜ਼ਦੂਰ ਅਤੇ ਕਿਸਾਨਾਂ ਦੇ ਨਾਲ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨ, ਮਜ਼ਦੂਰ ਅਤੇ ਪੰਜਾਬ ਦੀ ਆਮ ਜਨਤਾ ਇੱਜ਼ਤ ਦੀ ਰੋਟੀ ਨਹੀਂ ਖਾ ਸਕਦੀ ਤਾਂ ਕਿਸੇ ਸਰਕਾਰ ਦਾ ਕੋਈ ਫ਼ਾਇਦਾ ਨਹੀਂ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਬਟਾਲਾ ਪੁੱਜੇ ਸੁਖਬੀਰ ਬਾਦਲ ਨੇ CM ਚੰਨੀ ਸਣੇ ਕੇਜਰੀਵਾਲ 'ਤੇ ਜੰਮ ਕੇ ਸਾਧੇ ਨਿਸ਼ਾਨੇ
NEXT STORY