ਅੰਮ੍ਰਿਤਸਰ (ਸੁਮਿਤ) - ਪੰਜਾਬ ’ਚ ਚੱਲ ਰਹੇ ਮੁੱਦਿਆਂ ਨੂੰ ਲੈ ਕੇ ਅੱਜ ਨਵਜੋਤ ਕੌਰ ਸਿੱਧੂ ਨੇ ਆਪਣੀ ਹੀ ਸਰਕਾਰ ਨੂੰ ਘੇਰੇ ’ਚ ਲੈ ਲਿਆ ਹੈ। ਨਵਜੋਤ ਕੌਰ ਨੇ ਆਪਣੀ ਸਰਕਾਰ ‘ਤੇ ਹਮਲਾ ਕਰਦੇ ਹੋਏ ਪੁੱਛਿਆ ਕਿ ਕੀ ਮੁੱਖ ਮੰਤਰੀ ਬਦਲਣ ਨਾਲ ਹੁਣ ਪੰਜਾਬ ਦੇ ਮੁੱਦੇ ਹੱਲ ਹੋ ਗਏ ਹਨ। ਅੱਜ ਵੀ ਪੰਜਾਬ ’ਚ ਬੇਅਦਬੀ ਤੇ ਡਰੱਗਸ ਮੁੱਦਿਆਂ ਦਾ ਕੋਈ ਵੀ ਹੱਲ ਨਹੀਂ ਹੋਇਆ। ਨਵਜੋਤ ਕੌਰ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਖ਼ਿਲਾਫ਼ ਜੋ 40 ਵਿਧਾਇਕ ਪਹਿਲਾਂ ਬੋਲਦੇ ਸਨ, ਉਹ ਹੁਣ ਸਾਰੇ ਵਿਧਾਇਕ ਚੁੱਪ ਕਿਉਂ ਹੋ ਗਏ। ਵਿਧਾਇਕ ਹੁਣ ਕਿਉਂ ਨਹੀਂ ਚੁੱਕ ਰਹੇ ਆਵਾਜ਼।
ਪੜ੍ਹੋ ਇਹ ਵੀ ਖ਼ਬਰ - ਦੁਖ਼ਦ ਖ਼ਬਰ : ਦੀਵਾਲੀ ’ਤੇ ਘਰ ਆਏ ਨੌਜਵਾਨ ਨੂੰ ਨਸ਼ੇ ਦੀ ਓਵਰਡੋਜ਼ ਦੇ ਕੀਤੀ ਕੁੱਟਮਾਰ, ਫਿਰ ਉਤਾਰਿਆ ਮੌਤ ਦੇ ਘਾਟ
ਮੈਡਮ ਸਿੱਧੂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਅੱਜ ਵੀ ਆਪਣੇ ਮੁੱਦਿਆਂ 'ਤੇ ਕਾਇਮ ਹਨ। ਸਿੱਧੂ ਅਤੇ ਮੁੱਖ ਮੰਤਰੀ ਚੰਨੀ ਦੇ ਵਿਚਕਾਰ ਕਿਸੇ ਤਰ੍ਹਾਂ ਦੀ ਕੋਈ ਲੜਾਈ ਨਹੀਂ ਹੋ ਰਹੀ। ਸਿੱਧੂ ਪੰਜਾਬ ਦੇ ਮੁੱਦਿਆਂ ਨੂੰ ਹੱਲ ਕਰਨ ਲਈ ਅੜੇ ਹੋਏ ਹਨ। ਸਿੱਧੂ ਵਲੋਂ ਏ.ਜੀ ਦੇ ਸਬੰਧ ’ਚ ਬੋਲੇ ਜਾਣ ਦੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਨਵਜੋਤ ਕੌਰ ਨੇ ਕਿਹਾ ’ਸਾਡਾ ਏ.ਜੀ. ਨਾਲ ਕੋਈ ਨਿੱਜੀ ਵਿਵਾਦ ਨਹੀਂ ਹੈ। ਏ.ਜੀ ਦੇ ਮੁੱਦੇ ‘ਤੇ ਜੋ ਵੀ ਮਸਲਾ ਹੈ, ਉਹ ਅੱਜ ਹੱਲ ਹੋ ਜਾਏਗਾ। ਬੇਅਦਬੀ ਦਾ ਮੁੱਦਾ ਹੱਲ ਹੋਣ ਤੋਂ ਬਾਅਦ ਹੀ ਸਰਕਾਰ ਨੂੰ ਏ.ਜੀ. ਦੀ ਨਿਯੁਕਤੀ ਕਰਨੀ ਚਾਹੀਦੀ ਸੀ।
ਪੜ੍ਹੋ ਇਹ ਵੀ ਖ਼ਬਰ - ਬਟਾਲਾ ’ਚ ਗੁੰਡਾਗਰਦੀ: ਪਤਨੀ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਪੁੱਤ ਨੂੰ ਨਾਲ ਲੈ ਗਿਆ ਤਲਾਕਸ਼ੁਦਾ ਪਤੀ
ਕਰਤਾਰਪੁਰ ਲਾਂਘਾ ਖੋਲ੍ਹੇ ਜਾਣ ’ਤੇ ਨਵਜੋਤ ਕੌਰ ਨੇ ਕਿਹਾ ਕਿ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕ੍ਰਿਪਾ ਨਾ ਖੁੱਲ੍ਹਿਆ ਹੈ। ਇਸ ਦੇ ਲਈ ਬਹੁਤ ਸਾਰੇ ਲੋਕਾਂ ਵਲੋਂ ਅਰਦਾਸਾਂ ਕੀਤੀਆਂ ਗਈਆਂ ਹਨ। ਮੈਡਮ ਸਿੱਧੂ ਨੇ ਕਿਹਾ ਕਿ ਸਾਡੀ ਕੈਪਟਨ ਅਮਰਿੰਦਰ ਸਿੰਘ ਨਾਲ ਕੋਈ ਆਪਸੀ ਲੜਾਈ ਨਹੀਂ ਹੈ। ਇਹ ਲੋਕਤੰਤਰਿਕ ਹੈ, ਜਿਸ ਦਾ ਅੱਜ ਹੱਲ ਹੋ ਜਾਵੇਗਾ। ਅਸੀਂ ਕਿਸੇ ’ਤੇ ਕੋਈ ਨਿੱਜੀ ਹਮਲਾ ਨਹੀਂ ਕਰ ਰਹੇ, ਜਿਸ ਕਰਕੇ ਇਸ ‘ਤੇ ਕੋਈ ਸਿਆਸਤ ਨਹੀਂ ਹੋਣੀ ਚਾਹੀਦੀ। ਨਵਜੋਤ ਕੌਰ ਨੇ ਕਿਹਾ ਕਿ ਕਾਂਗਰਸੀ ਵਰਕਰ ਇਸ ਗੱਲ ‘ਤੇ ਖੁਸ਼ ਹਨ ਕਿ ਕੋਈ ਤਾਂ ਬੇਅਦਬੀ ਤੇ ਡਰੱਗਸ ਵਰਗੇ ਮੁੱਦੇ ਚੁੱਕ ਰਿਹਾ ਹੈ। ਪੰਜਾਬ ਡਰੱਗਸ ਦੇ ਨਾ ’ਤੇ ਬਦਨਾਮ ਹੈ।
ਪੜ੍ਹੋ ਇਹ ਵੀ ਖ਼ਬਰ - ਸ਼ਰਮਨਾਕ: ਨਵਜੰਮੀ ਬੱਚੀ ਨੂੰ ਟ੍ਰੇਨ ਦੀ ਸੀਟ ਹੇਠ ਛੱਡ ਗਏ ਕਲਯੁੱਗੀ ਮਾਪੇ, ਦਿਲ ਨੂੰ ਝੰਜੋੜ ਦੇਣਗੀਆਂ ਇਹ ‘ਤਸਵੀਰਾਂ’
ਨੋਟ - ਨਵਜੋਤ ਸਿੱਧੂ ਦੀ ਪਤਨੀ ਵਲੋਂ ਆਪਣੀ ਸਰਕਾਰ ਨੂੰ ਨਿਸ਼ਾਨੇ ’ਤੇ ਲੈਣ ਸਬੰਧੀ ਕੀ ਹੈ ਤੁਹਾਡੀ ਰਾਏ
ਚੰਨੀ ਅਤੇ ਸਿੱਧੂ ਦੀ ਖਿੱਚੋਤਾਣ ਨੇ ਸੂਬੇ ’ਚ ਲੋਕਤੰਤਰ ਅਤੇ ਸੰਵਿਧਾਨਕ ਇੰਸਟੀਚਿਊਸ਼ਨ ਨੂੰ ਮਜ਼ਾਕ ਬਣਾਇਆ : ਚੁਘ
NEXT STORY