ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਇਕ ਵਾਰ ਫਿਰ ਵਿਵਾਦਾਂ ਵਿਚ ਆ ਗਏ ਹਨ। ਮਾਮਲਾ ਵੀਰਵਾਰ ਨੂੰ ਪੰਜਾਬ ਕਾਂਗਰਸ ਦੇ ਜ਼ੀਰਕਪੁਰ ਤੋਂ ਸ਼ੁਰੂ ਹੋਣ ਵਾਲੇ ਮਾਰਚ ਦਾ ਹੈ। ਜਿਸ ਦੀ ਇਕ ਕਥਿਤ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਜਿਸ ਵਿਚ ਸਿੱਧੂ ਕਥਿਤ ਤੌਰ ’ਤੇ ਆਖ ਰਹੇ ਹਨ ਕਿ ਸਰਦਾਰ ਭਗਵੰਤ ਸਿੰਘ (ਨਵਜੋਤ ਸਿੱਧੂ ਦੇ ਪਿਤਾ) ਦੇ ਪੁੱਤਰ ਨੂੰ ਮੁੱਖ ਮੰਤਰੀ ਬਣਾਉਂਦੇ ਤਾਂ ਫਿਰ ਦੇਖਦੇ ਕਿ ਸਕਸੈਸ ਕੀ ਹੁੰਦੀ ਹੈ। ਇਸ ਦੌਰਾਨ ਸਿੱਧੂ ਮਾੜੀ ਸ਼ਬਦਾਵਲੀ ਬੋਲਦੇ ਹੋਏ ਕਹਿੰਦੇ ਹਨ ਕਿ 2022 ਵਿਚ ਇਹ ਕਾਂਗਰਸ ਨੂੰ ਡੁਬੋ ਦੇਣਗੇ।
ਇਹ ਵੀ ਪੜ੍ਹੋ : ਚੰਨੀ ਦੇ ਇੰਜੀਨੀਅਰ ਮੁੰਡੇ ਦਾ ਹੋਵੇਗਾ ਇੰਜੀਨੀਅਰ ਕੁੜੀ ਨਾਲ ਵਿਆਹ, ਵੇਖੋ ਕਦੋਂ ਚੜ੍ਹੇਗੀ ਜੰਞ ਤੇ ਕਦੋਂ ਹੋਵੇਗੀ ਰਿਸੈਪਸ਼ਨ
ਦਰਅਸਲ ਵੀਰਵਾਰ ਨੂੰ ਮੋਹਾਲੀ ਏਅਰਪੋਰਟ ਚੌਂਕ ਤੋਂ ਪੰਜਾਬ ਕਾਂਗਰਸ ਦਾ ਲਖੀਮਪੁਰ ਖੀਰੀ ਰੋਸ ਮਾਰਚ ਨਿਕਲਣਾ ਸੀ। ਇਹ ਮਾਰਚ ਸਿੱਧੂ ਦੀ ਅਗਵਾਈ ਵਿਚ ਜਾ ਰਿਹਾ ਸੀ। ਸਿੱਧੂ ਪਹੁੰਚ ਗਏ ਪਰ ਕਾਫਲੇ ਅਤੇ ਜਾਮ ਕਾਰਣ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਥੋੜ੍ਹੀ ਦੇਰ ਹੋ ਗਈ। ਜਿਸ ਤੋਂ ਸਿੱਧੂ ਭੜਕ ਗਏ। ਇਸ ਤੋਂ ਬਾਅਦ ਸਿੱਧੂ ਥੋੜ੍ਹਾ ਅੱਗੇ ਨਿਕਲ ਗਏ ਤਾਂ ਮੁੱਖ ਮੰਤਰੀ ਚੰਨੀ ਵੀ ਪਹੁੰਚ ਗਏ। ਹਾਲਾਂਕਿ ਘਰ ਵਿਚ ਪੁੱਤਰ ਦੇ ਵਿਆਹ ਦਾ ਪ੍ਰੋਗਰਾਮ ਹੋਣ ਕਾਰਨ ਉਹ ਲੇਟ ਹੋ ਗਏ ਸਨ ਅਤੇ ਥੋੜ੍ਹੀ ਦੇਰ ’ਚ ਵਾਪਸ ਵੀ ਪਰਤ ਗਏ।
ਇਹ ਵੀ ਪੜ੍ਹੋ : ਅਗਲੇ ਹਫ਼ਤੇ ਕਾਂਗਰਸ ’ਚ ਵੱਡਾ ਧਮਾਕਾ ਹੋਣ ਦੇ ਆਸਾਰ, ਕੈਪਟਨ ’ਤੇ ਟਿਕੀਆਂ ਸਭ ਦੀਆਂ ਨਜ਼ਰਾਂ
ਜਾਣੋ ਕੀ ਹੋਇਆ ਸੀ
ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ਵਿਚ ਸਾਹਮਣੇ ਆਇਆ ਹੈ ਕਿ ਸਿੱਧੂ ਕਾਫਲੇ ਨੂੰ ਲੈ ਕੇ ਜਾਣਾ ਚਾਹੁੰਦੇ ਸਨ ਤਾਂ ਮੰਤਰੀ ਪਰਗਟ ਸਿੰਘ ਕਹਿੰਦੇ ਹਨ ਕਿ 2 ਮਿੰਟ ਵਿਚ ਮੁੱਖ ਮੰਤਰੀ ਚਰਨਜੀਤ ਚੰਨੀ ਪਹੁੰਚਣ ਵਾਲੇ ਹਨ। ਇਸ ’ਤੇ ਸਿੱਧੂ ਖਫ਼ਾ ਹੋ ਗਏ ਅਤੇ ਆਖਦੇ ਹਨ ਕਿ ਇੰਨੀ ਦੇਰ ਤੋਂ ਅਸੀਂ ਉਨ੍ਹਾਂ ਦਾ ਇੰਤਜ਼ਾਰ ਕਰ ਰਹੇ ਹਾਂ। ਪਰਗਟ ਭੀੜ ਨੂੰ ਦੇਖ ਕਹਿੰਦੇ ਹਨ ਕਿ ਅੱਜ ਤਾਂ ਬੱਲੇ-ਬੱਲੇ ਹੋ ਗਈ। ਤਾਂ ਸਿੱਧੂ ਦੇ ਕੋਲ੍ਹ ਖੜ੍ਹੇ ਵਰਕਿੰਗ ਪ੍ਰਧਾਨ ਸੁਖਵਿੰਦਰ ਡੈਨੀ ਵੀ ਕਹਿੰਦੇ ਹਨ ਕਿ ਇਹ ਪ੍ਰੋਗਰਾਮ ਤਾਂ ਸਕਸੈਸ ਹੈ। ਇਸ ਤੋਂ ਬਾਅਦ ਸਿੱਧੂ ਤੈਸ਼ ’ਚ ਆਉਂਦੇ ਹੋ ਕਹਿਦੇ ਹਨ ਕਿ ਅਜੇ ਕਿੱਥੇ ਸਕਸੈਸ, ਮੈਨੂੰ ਮੁੱਖ ਮੰਤਰੀ ਬਣਾਉਂਦੇ ਤਾਂ ਫਿਰ ਦਿਖਾਉਂਦਾ ਸਕਸੈਸ। ਇਸ ਤੋਂ ਬਾਅਦ ਸਿੱਧੂ ਗਾਲ੍ਹ ਕੱਢਦੇ ਹੋਏ ਕਹਿੰਦੇ ਹਨ ਕਿ 2022 ਵਿਚ ਇਹ ਕਾਂਗਰਸ ਨੂੰ ਡੁਬੋ ਦੇਣਗੇ।
ਇਹ ਵੀ ਪੜ੍ਹੋ : 2022 ਦੀਆਂ ਵਿਧਾਨ ਸਭਾ ਚੋਣਾਂ ’ਚ ਚਰਨਜੀਤ ਚੰਨੀ ’ਤੇ ਵੱਡਾ ਦਾਅ ਖੇਡ ਸਕਦੀ ਹੈ ਕਾਂਗਰਸ ਲੀਡਰਸ਼ਿਪ!
ਨੋਟ - ਨਵਜੋਤ ਸਿੱਧੂ ਦੇ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋ?
ਕਾਂਗਰਸ ਦਾ ਅਨੁਸੂਚਿਤ ਜਾਤੀ ਦਾ ਮੁੱਖ ਮੰਤਰੀ ਦਾ ਪੱਤਾ ਬੇਨਕਾਬ ਹੋਇਆ : ਅਕਾਲੀ ਦਲ
NEXT STORY