ਲੁਧਿਆਣਾ (ਮੁੱਲਾਂਪੁਰੀ) : ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਹੁਲ ਗਾਂਧੀ ਜਿਸ ਤਰੀਕੇ ਨਾਲ ਕਾਂਗਰਸ ਦੇ ਚੋਣ ਪ੍ਰਚਾਰ ਦੀ ਪੰਜ ਰਾਜਾਂ ਦੀ ਪ੍ਰਚਾਰ ਵਹਿੰਗੀ ਆਪਣੇ ਮੋਢਿਆਂ 'ਤੇ ਚੁੱਕੀ ਫਿਰਦੇ ਹਨ ਅਤੇ ਰਾਹੁਲ ਦੇ ਮੁਕਾਬਲੇ ਕਾਂਗਰਸ ਵਿਚ ਕੋਈ ਵੱਡੇ ਕੱਦ ਦਾ ਆਗੂ ਉਨ੍ਹਾਂ ਨੂੰ ਨਹੀਂ ਦਿਖਾਈ ਦੇ ਰਿਹਾ ਸੀ ਜੋ ਲੋਕਾਂ ਦੇ ਇਕੱਠ ਨੂੰ ਕੀਲ ਸਕੇ, ਕਾਂਗਰਸ ਦੀ ਗੱਲ 'ਤੇ ਮੋਦੀ ਖਿਲਾਫ ਤੱਥਾਂ ਦੇ ਆਧਾਰ 'ਤੇ ਪ੍ਰਚਾਰ ਕਰ ਸਕੇ ਪਰ ਪਿਛਲੇ 15 ਦਿਨਾਂ ਤੋਂ ਜੋ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੇ ਨਵਜੋਤ ਸਿੰਘ ਸਿੱਧੂ ਨੂੰ ਚੋਣ ਪ੍ਰਚਾਰ ਵਿਚ ਉਤਰੇ ਦੇਖਿਆ ਤਾਂ ਸਿੱਧੂ ਹਰ ਪਾਸੇ ਛਾਏ ਨਜ਼ਰ ਆਏ ਅਤੇ ਸਿੱਧੂ ਨੇ ਵੀ ਮੰਗ ਦੇ ਵਧਦੇ ਅਤੇ ਠੋਕ ਤਾਲੀ ਆਖ ਕੇ ਮੋਦੀ ਸਰਕਾਰ ਦੀ ਖੂਬ ਖਿਚਾਈ ਕੀਤੀ, ਜਿਸ ਦੀਆਂ 3 ਵੀਡੀਓ ਦੇਸ਼ 'ਚ ਵਾਇਰਲ ਹੋ ਗਈਆਂ। ਇਹ ਸਭ ਕੁਝ ਦੇਖ ਕੇ ਹੁਣ ਰਾਜਸੀ ਮਾਹਰਾਂ ਨੇ ਵੱਡਾ ਇਸ਼ਾਰਾ ਕੀਤਾ ਹੈ ਕਿ ਹੁਣ ਨਵਜੋਤ ਸਿੰਘ ਸਿੱਧੂ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੀਆਂ ਨਜ਼ਰਾਂ ਵਿਚ ਇਕ ਰਾਜ ਦੇ ਵਜ਼ੀਰ ਹੀ ਨਹੀਂ, ਸਗੋਂ ਮਨਮੋਹਨ ਸਿੰਘ ਵਾਂਗ ਸਿੱਧੂ ਹੀ ਉਨ੍ਹਾਂ ਦੇ ਸਿੱਖ ਭਾਈਚਾਰੇ ਵੱਲੋਂ ਮਨਮੋਹਨ ਬਣਦੇ ਨਜ਼ਰ ਆ ਰਹੇ ਹਨ। ਬਾਕੀ ਪਾਕਿਸਤਾਨ ਦੇ ਕਰਤਾਰਪੁਰ ਲਾਂਘੇ ਬਾਰੇ ਜੋ ਸਿੱਧੂ ਨੇ ਗੱਲ ਕੀਤੀ ਹੈ ਕਿ ਉਹ ਗੁਰੂ ਨਾਨਕ ਨਾਮ ਲੇਵਾ ਤੇ ਪੰਜਾਬ ਦੇ ਸਿੱਖਾਂ ਦੇ ਮਨਾਂ ਵਿਚ ਘਰ ਕਰ ਗਈ ਹੈ। ਇਹ ਵੀ ਰਿਪੋਰਟ ਗਾਂਧੀ ਪਰਿਵਾਰ ਕੋਲ ਪੁੱਜ ਗਈ ਹੈ ਕਿ ਵਿਦੇਸ਼ਾਂ ਵਿਚ ਬੈਠੇ ਸਿੱਖ ਭਾਈਚਾਰੇ ਤੇ ਹੋਰ ਐੱਨ. ਆਰ. ਆਈ. ਹੁਣ ਸਿੱਧੂ ਦੇ ਦੀਵਾਨੇ ਹੀ ਨਹੀਂ, ਸਗੋਂ ਮੁਰੀਦ ਬਣਦੇ ਨਜ਼ਰ ਆ ਰਹੇ ਹਨ।
ਅਕਾਲੀ ਪਹਿਲਾਂ ਪੰਜਾਬੀਆਂ ਤੋਂ ਮੰਗਣ ਮੁਆਫੀ : ਹਰਪਾਲ ਚੀਮਾ
NEXT STORY