ਚੰਡੀਗੜ੍ਹ : ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਟੀ. ਵੀ. ਸ਼ੋਅ 'ਚ ਕੰਮ ਕਰਨ ਨੂੰ ਲੈ ਕੇ ਲਗਾਈਆਂ ਜਾ ਰਹੀਆਂ ਅਟਕਲਾ 'ਤੇ ਜਲਦ ਹੀ ਵਿਰਾਮ ਲੱਗ ਸਕਦਾ ਹੈ। ਦਰਅਸਲ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮਾਮਲੇ 'ਚ ਪੰਜਾਬ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਤੋਂ ਕਾਨੂੰਨੀ ਸਲਾਹ ਮੰਗੀ ਸੀ। ਹਾਲਾਂਕਿ ਐਡਵੋਕੇਟ ਨੰਦਾ ਨੇ ਆਪਣੀ ਓਪੀਨੀਅਨ ਰਿਪੋਰਟ ਕੈਪਟਨ ਅਮਰਿੰਦਰ ਸਿੰਘ ਨੂੰ ਸੌਂਪ ਦਿੱਤੀ ਹੈ ਜਿਸ ਤੋਂ ਬਾਅਦ ਹੁਣ ਗੇਂਦ ਕੈਪਟਨ ਅਮਰਿੰਦਰ ਸਿੰਘ ਦੇ ਖੇਮੇ ਵਿਚ ਚਲੀ ਗਈ ਹੈ। ਇੰਨਾ ਹੀ ਨਹੀਂ ਅਤੁਲ ਨੰਦਾ ਨੇ ਇਸ ਗੱਲ ਦਾ ਇਸ਼ਾਰਾ ਵੀ ਕਰ ਦਿੱਤਾ ਹੈ ਕਿ ਕੈਪਟਨ ਅਮਰਿੰਦਰ ਸਿੰਘ, ਸਿੱਧੂ ਨੂੰ ਹਰੀ ਝੰਡੀ ਦੇ ਸਕਦੇ ਹਨ।
ਸਿੱਧੂ ਟੀ. ਵੀ. ਸ਼ੋਅ ਕਰਨਾ ਜਾਰੀ ਰੱਖਣਗੇ ਜਾਂ ਨਹੀਂ, ਹੁਣ ਇਸ ਦਾ ਫੈਸਲਾ ਕੈਪਟਨ ਦੇ ਹੱਥ ਹੈ ਕਿਉਂਕਿ ਕਾਨੂੰਨੀ ਮਾਹਿਰਾਂ ਮੁਤਾਬਕ ਸਿੱਧੂ ਦਾ ਟੀ. ਵੀ. ਲਈ ਕੰਮ ਕਰਨਾ ਦਫਤਰ ਆਫ ਪ੍ਰੋਫਿਟ ਦਾ ਮਾਮਲਾ ਨਹੀਂ ਬਣਦਾ।
ਨੈਸ਼ਨਲ ਹਾਈਵੇਅ ਤੋਂ ਗਾਇਬ ਹੋ ਜਾਣਗੇ ਸ਼ਰਾਬ ਦੇ ਠੇਕੇ, ਕੈਪਟਨ ਸਰਕਾਰ ਦਾ ਅਹਿਮ ਫੈਸਲਾ
NEXT STORY