ਨਵਾਂਸ਼ਹਿਰ (ਜੋਬਨਪ੍ਰੀਤ): ਪੰਜਾਬ 'ਚ ਕੋਰੋਨਾ ਵਾਇਰਸ ਨਾਲ ਜਿੱਥੇ ਮਰੀਜ਼ਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ, ਉੱਥੇ ਹੀ ਦਿਨ-ਬ-ਦਿਨ ਮੌਤ ਦਰ ਵੀ ਵਧ ਰਹੀ ਹੈ। ਜਾਣਕਾਰੀ ਮੁਤਾਬਕ ਅੱਜ ਦਿਨ ਚੜ੍ਹਦਿਆਂ ਨਾਲ ਹੀ ਨਵਾਂ ਸ਼ਹਿਰ 'ਚ ਕੋਰੋਨ ਨਾਲ 3 ਲੋਕਾਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਦੀ ਪੁਸ਼ਟੀ ਸਿਵਲ ਸਰਜਨ ਰਜਿੰਦਰ ਪ੍ਰਸਾਦ ਵਲੋਂ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੰਗਾ ਦੇ ਰਹਿਣ ਵਾਲੇ ਅਜੀਤ ਸਿੰਘ, ਮੀਰਪੁਰ ਦੀ ਮਨਜੀਤ ਕੌਰ, ਹਰਮੇਸ਼ ਸਿੰਘ ਵਾਸੀ ਸਕੋਹਪੁਰ ਦੀ ਸਵੇਰੇ ਮੌਤ ਹੋ ਗਈ। ਇਹ ਤਿੰਨ ਮਰੀਜ਼ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਖੇ ਜੇਰੇ ਇਲਾਜ ਸਨ।
ਇਹ ਵੀ ਪੜ੍ਹੋ: ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਮੁੜ ਵਿਵਾਦਾਂ 'ਚ, 'ਹਾਈ ਸਿਕਓਰਟੀ' ਦੇ ਬਾਵਜੂਦ ਬਰਾਮਦ ਹੋਇਆ ਇਹ ਸਾਮਾਨ
ਦੱਸਣਯੋਗ ਹੈ ਕਿ ਇਹ ਤਿੰਨੇ ਮਰੀਜ਼ ਕਿਡਨੀ ਅਤੇ ਸ਼ੂਗਰ ਦੇ ਮਰੀਜ਼ ਸਨ ਅਤੇ 5-6 ਦਿਨਾਂ ਤੋਂ ਇਨ੍ਹਾਂ ਤਿੰਨਾਂ ਮਰੀਜ਼ਾਂ ਨੂੰ ਪਟਿਆਲਾ 'ਚ ਰੈਫਰ ਕੀਤਾ ਗਿਆ ਸੀ, ਜਿਨ੍ਹਾਂ ਦੀ ਅੱਜ ਮੌਤ ਹੋ ਗਈ ਹੈ। ਦੱਸ ਦੇਈਏ ਕਿ ਨਵਾਂ ਸ਼ਹਿਰ ਜ਼ਿਲ੍ਹੇ 'ਚ ਕੋਰੋਨਾ ਦੇ ਕੇਸਾਂ ਦੀ ਗਿਣਤੀ 20160 ਹੈ, ਜਿਨ੍ਹਾਂ 'ਚੋਂ ਐਕਟਿਨ ਕੇਸ 138 ਹਨ।
ਇਹ ਵੀ ਪੜ੍ਹੋ: ਕੀ ਕਰਨਾ ਇਹੋ-ਜਿਹੀ ਔਲਾਦ ਨੂੰ,ਇਕ ਲੀਡਰ, ਦੂਜਾ ਅਫਸਰ ਪਰ ਸੜਕਾਂ 'ਤੇ ਰੁਲ ਰਹੀ ਮਾਂ
ਲੁੱਟਾਂ-ਖੋਹਾਂ ਤੇ ਚੋਰੀਆਂ ਕਰਨ ਵਾਲੇ 5 ਵਿਅਕਤੀ ਕਾਬੂ
NEXT STORY