ਰਾਹੋਂ (ਪ੍ਰਭਾਕਰ) : 16 ਸਾਲਾ ਨਾਬਾਲਿਗ ਲੜਕੀ ਨਾਲ ਮਤਰੇਈ ਮਾਂ ਦੀ ਸਹਿਮਤੀ ਨਾਲ ਮੂੰਹ ਬੋਲੇ ਮਾਮੇ ਵਲੋਂ ਬਲਾਤਕਾਰ ਕਰਨ ਦੇ ਦੋਸ਼ ਵਿਚ ਦੋਵਾਂ ਖਿਲਾਫ਼ ਮਾਮਲਾ ਦਰਜ ਹੋਣ ਦਾ ਸਮਾਂਚਾਰ ਪ੍ਰਾਪਤ ਹੋਇਆ ਹੈ। ਥਾਣਾ ਰਾਹੋਂ ਦੇ ਐੱਸ.ਐੱਚ.ਓ. ਸੁਭਾਸ਼ ਬਾਠ ਨੇ ਦੱਸਿਆ ਕਿ ਇਥੇ ਇਕ ਮੁਹੱਲੇ 'ਚ ਰਹਿਣ ਵਾਲੀ ਨਬਾਲਿਗ 16 ਸਾਲਾ ਲੜਕੀ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਉਹ 10ਵੀਂ ਜਮਾਤ ਦੀ ਵਿਦਿਆਰਥਣ ਹੈ। ਉਸਦੀ ਮਾਂ ਦੇ ਮਰਨ ਤੋਂ ਬਾਅਦ ਉਸਦੇ ਪਿਉ ਨੇ ਆਸ਼ਾ ਨਾਮ ਦੀ ਔਰਤ ਨਾਲ ਵਿਆਹ ਕਰ ਲਿਆ ਸੀ ਪਰ ਮੇਰੇ ਪਿਤਾ ਤੇ ਮਤਰੇਈ ਮਾਂ ਦੀ ਰੋਜ਼ਾਨਾ ਲੜਾਈ ਹੁੰਦੀ ਸੀ ਜਿਸ ਕਾਰਨ ਮੇਰੀ ਮਤਰੇਈ ਮਾਂ ਮੇਰੇ ਪਿਤਾ ਨੂੰ ਛੱਡ ਕੇ ਮੈਨੂੰ ਆਪਣੇ ਨਾਲ ਨਵਾਂਸਹਿਰ ਲੈ ਆਈ। ਲਗਭਗ 4 ਸਾਲ ਪਹਿਲਾਂ ਮੇਰੀ ਮਤਰੇਈ ਮਾਂ ਨੇ ਗੋਗਨਾ ਜਠੇਰੇ ਰਾਹੋਂ ਵਿਖੇ ਰਹਿਣ ਵਾਲੇ ਵਿਅਕਤੀ ਨਾਲ ਵਿਆਹ ਕਰਵਾ ਲਿਆ ਸੀ।
ਰਵੀ ਰਾਏ ਪੁੱਤਰ ਤਰਸੇਮ ਲਾਲ ਵਾਸੀ ਭੱਦੀ ਥਾਣਾ ਬਲਾਚੌਰ ਜੋ ਕਿ ਮੇਰਾ ਮੂੰਹ ਬੋਲਿਆ ਮਾਮਾ ਹੈ ਕਰੀਬ ਡੇਢ ਮਹੀਨੇ ਤੋਂ ਉਹ ਆਪਣੇ ਲੜਕੇ ਨਾਲ ਸਾਡੇ ਘਰ ਵਿਚ ਹੀ ਰਹਿੰਦਾ ਹੈ। 25 ਜਨਵਰੀ ਨੂੰ ਮੇਰੀ ਮਾਤਾ ਘਰ ਵਿਚ ਨਹੀਂ ਸੀ ਤਾਂ ਮਾਮਾ ਨੇ ਮੇਰੇ ਨਾਲ ਜ਼ਬਰਦਸਤੀ ਕੀਤੀ ਜਦੋਂ ਮਾਤਾ ਦੇਰ ਸ਼ਾਮ ਵਾਪਸ ਆਈ ਤਾਂ ਮੈਂ ਸਾਰੀ ਗੱਲ ਆਪਣੀ ਮਾਤਾ ਨੂੰ ਦੱਸੀ ਤਾਂ ਉਹ ਕਹਿਣ ਲੱਗੀ ਕਿ ਮੈਂ ਕੀ ਕਰ ਸਕਦੀ ਹਾਂ। ਰਾਤ ਸਾਢੇ 12 ਵਜੇ ਮੈਂ ਆਪਣੀ ਮਾਤਾ ਆਸ਼ਾ ਰਾਣੀ ਨਾਲ ਸੁੱਤੀ ਪਈ ਸੀ ਕਿ ਮੇਰਾ ਮਾਮਾ ਰਵੀ ਰਾਏ ਮੇਰੇ ਨਾਲ ਆ ਕੇ ਸੌਂ ਗਿਆ। ਜਦੋਂ ਮੈਂ ਆਪਣੀ ਮਾਤਾ ਨੂੰ ਜਗਾਇਆ ਤਾਂ ਮਾਮਾ ਦੂਜੇ ਕਮਰੇ ਵਿਚੋਂ ਘੋਟਣਾ ਚੁੱਕ ਲਿਆਇਆ ਤੇ ਡਰਾਉਣ ਧਮਕਾਉਣ ਲੱਗਾ ਕਿ ਭੈਣ ਆਪਣੀ ਧੀ ਨੂੰ ਮੇਰੇ ਕੋਲ ਭੇਜਦੇ ਜੇਕਰ ਨਾ ਭੇਜਿਆ ਤਾਂ ਮੈਂ ਇਸਨੂੰ ਤੇ ਤੇਰੇ ਘਰ ਵਾਲੇ ਨੂੰ ਮਾਰ ਦੇਣਾ ਹੈ ਤਾਂ ਮੇਰੀ ਮਾਤਾ ਨੇ ਮੈਨੂੰ ਸਮਝਾਇਆ ਕਿ ਤੂੰ ਇਸਦੇ ਨਾਲ ਜਾ ਕੇ ਸੌਂ ਜਾ ਕੱਲ੍ਹ ਦੀ ਕੱਲ੍ਹ ਵੇਖਾਂਗੇ। ਜਿਸ 'ਤੇ ਮੇਰੇ ਮਾਮੇ ਨੇ ਦੂਜੇ ਕਮਰੇ ਵਿਚ ਮੈਨੂੰ ਜ਼ਬਰਦਸਤੀ ਲਿਆ ਕੇ ਮੇਰੇ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ।
ਉਹ ਕਈ ਦਿਨ ਮੇਰੇ ਨਾਲ ਜ਼ਬਰਦਸਤੀ ਕਰਦਾ ਰਿਹਾ। ਮੇਰੀ ਮਤਰੇਈ ਮਾਂ ਤੇ ਮੇਰੇ ਮਾਮੇ ਨੇ ਮੈਨੂੰ ਘਰੋਂ ਕੱਢ ਦਿÎੱਤਾ। ਅੱਜ ਸ਼ਾਮ ਜਦੋਂ ਮੇਰਾ ਮਾਮਾ ਘਰੋਂ ਬਾਹਰ ਗਿਆ ਤਾਂ ਮੈਂ ਆਪਣੀ ਮਾਤਾ ਤੋਂ ਲੁਕ ਛੁਪਕੇ ਮੁਹੱਲੇ ਦੇ ਰਹਿਣ ਵਾਲੇ ਇਕ ਵਿਅਕਤੀ ਨੂੰ ਆਪਣੀ ਸਾਰੀ ਹੱਡਬੀਤੀ ਸੁਣਾਈ। ਜਿਸ 'ਤੇ ਉਹ ਮੈਨੂੰ ਲੈ ਕੇ ਪੁਲਸ ਸਟੇਸ਼ਨ ਰਾਹੋਂ ਲੈ ਕੇ ਆਇਆ। ਮੇਰੀ ਮਾਤਾ ਤੇ ਮੂੰਹ ਬੋਲੇ ਮਾਮੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਲੇਡੀਜ਼ ਪੁਲਸ ਨੇ ਨਬਾਲਿਗ ਲੜਕੀ ਦੇ ਬਿਆਨਾਂ 'ਤੇ ਥਾਣਾ ਰਾਹੋਂ ਲਿਖੇ ਮਤਰੇਈ ਮਾਂ ਆਸ਼ਾ ਰਾਣੀ ਮੂੰਹ ਬੋਲੇ ਮਾਮੇ ਰਵੀ ਰਾਏ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਹੁਣ ਗਣਤੰਤਰ ਦਿਵਸ 'ਤੇ ਵੀ ਪੰਜਾਬ ਦੀ ਇਸ ਧੀ ਨੇ ਰਚਿਆ ਇਤਿਹਾਸ
NEXT STORY