Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, AUG 28, 2026

    6:30:51 PM

  • rakhi  sister  brother

    ਰੱਖੜੀ 'ਤੇ ਭੈਣ ਘਰ ਜਾ ਰਹੇ ਭਰਾ ਦੀ ਮੌਤ, ਪਰਿਵਾਰ...

  • landing  plane  tire  airport

    ਲੈਂਡਿੰਗ ਸਮੇਂ ਫਟਿਆ ਜਹਾਜ਼ ਦਾ ਟਾਇਰ, ਬਿਲਾਸਪੁਰ...

  • sgpc appeals to pakistan

    SGPC ਦੀ ਪਾਕਿਸਤਾਨ ਨੂੰ ਅਪੀਲ, 500 ਪਾਕਿ ਸਿੱਖ...

  • woman  person  faridkot police

    ਪੰਜਾਬ : 60 ਸਾਲ ਦੀ ਔਰਤ ਦਾ ਰੇਪ ਤੋਂ ਬਾਅਦ ਕਤਲ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਐਕਸਾਈਜ਼ ਪਾਲਿਸੀ: ਟੈਂਡਰ ਭਰਨ ਲਈ ਮਹਿਕਮੇ ਨੇ ਦਿੱਤਾ ਇੰਨਾ ਸਮਾਂ, ਅੱਜ ਖੁੱਲ੍ਹਣਗੇ 1500 ਨਵੇਂ ਠੇਕੇ

PUNJAB News Punjabi(ਪੰਜਾਬ)

ਐਕਸਾਈਜ਼ ਪਾਲਿਸੀ: ਟੈਂਡਰ ਭਰਨ ਲਈ ਮਹਿਕਮੇ ਨੇ ਦਿੱਤਾ ਇੰਨਾ ਸਮਾਂ, ਅੱਜ ਖੁੱਲ੍ਹਣਗੇ 1500 ਨਵੇਂ ਠੇਕੇ

  • Edited By Shivani Attri,
  • Updated: 03 Jul, 2022 11:41 AM
Jalandhar
new excise policy tenders contracts
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਪੁਨੀਤ)–ਐਕਸਾਈਜ਼ ਮਹਿਕਮੇ ਵੱਲੋਂ ਸ਼ਰਾਬ ਦੇ ਠੇਕਿਆਂ ਦੇ ਗਰੁੱਪਾਂ ਲਈ ਟੈਂਡਰ ਭਰਨ ਦੀ ਤਾਰੀਖ਼ ਵਧਾਉਣ ਦਾ ਮਹਿਕਮੇ ਨੂੰ ਲਾਭ ਹੋਇਆ ਹੈ, ਜਿਸ ਤਹਿਤ ਪੰਜਾਬ ਦੇ 3 ਜ਼ੋਨ ਦੇ 177 ਗਰੁੱਪਾਂ ਵਿਚੋਂ 147 ਲਈ ਟੈਂਡਰ ਸਫ਼ਲ ਹੋ ਚੁੱਕੇ ਹਨ ਅਤੇ ਇਸ ਤੋਂ 4350 ਕਰੋੜ ਦੇ ਲਗਭਗ ਆਮਦਨੀ ਹੋਈ ਹੈ। ਬਾਕੀ ਬਚੇ 30 ਗਰੁੱਪਾਂ ਦੇ 620 ਦੇ ਲਗਭਗ ਠੇਕੇ ਚਲਾਉਣ ਲਈ ਮਹਿਕਮੇ ਵੱਲੋਂ ਮਾਰਕਫੈੱਡ ਨਾਲ ਸੰਪਰਕ ਕੀਤਾ ਗਿਆ ਹੈ। ਜਿਹੜੇ ਬਿਨੈਕਾਰਾਂ ਨੂੰ ਲਾਇਸੈਂਸ ਜਾਰੀ ਨਹੀਂ ਹੋਏ ਸਨ, ਉਹ ਸ਼ਨੀਵਾਰ ਜਾਰੀ ਕਰ ਦਿੱਤੇ ਗਏ, ਜਿਸ ਤਹਿਤ ਐਤਵਾਰ ਨੂੰ ਪੰਜਾਬ ਵਿਚ 1500 ਦੇ ਲਗਭਗ ਨਵੇਂ ਠੇਕੇ ਖੁੱਲ੍ਹ ਜਾਣਗੇ।
42 ਗਰੁੱਪ ਪੈਂਡਿੰਗ ਰਹਿਣ ਕਾਰਨ ਮਹਿਕਮੇ ਨੇ ਸ਼ੁੱਕਰਵਾਰ ਨੂੰ ਟੈਂਡਰ ਭਰਨ ਦੀ ਤਾਰੀਖ਼ ਵਿਚ ਇਕ ਦਿਨ ਵਾਧਾ ਕਰਦਿਆਂ ਸ਼ਨੀਵਾਰ ਤੱਕ ਦਾ ਸਮਾਂ ਦਿੱਤਾ ਸੀ। ਇਸ ਨਾਲ ਮਹਿਕਮੇ ਨੂੰ ਸ਼ਨੀਵਾਰ 12 ਗਰੁੱਪਾਂ ਦੇ ਟੈਂਡਰ ਪ੍ਰਾਪਤ ਹੋਏ ਅਤੇ ਗਰੁੱਪਾਂ ਦੀ ਸੇਲ ਵਧ ਕੇ 147 ’ਤੇ ਪਹੁੰਚ ਗਈ। ਮਹਿਕਮੇ ਨੇ ਠੇਕੇਦਾਰਾਂ ਨੂੰ ਇਕ ਆਖਰੀ ਮੌਕਾ ਦਿੰਦੇ ਹੋਏ ਸੋਮਵਾਰ ਸ਼ਾਮ 5 ਵਜੇ ਤੱਕ ਟੈਂਡਰ ਭਰਨ ਦੀ ਛੋਟ ਦਿੱਤੀ ਹੈ।
ਪੰਜਾਬ ਦੇ 3 ਜ਼ੋਨ ਵਿਚ ਆਉਂਦੇ ਪਟਿਆਲਾ ਜ਼ੋਨ ਦੇ 11 ਗਰੁੱਪ ਬਾਕੀ ਬਚੇ ਹਨ, ਜਿਨ੍ਹਾਂ ਵਿਚ ਰੋਪੜ ਦੇ 2 ਅਤੇ ਲੁਧਿਆਣਾ ਦੇ 9 ਗਰੁੱਪ ਸ਼ਾਮਲ ਹਨ। ਇਸੇ ਤਰ੍ਹਾਂ ਫਿਰੋਜ਼ਪੁਰ ਜ਼ੋਨ ਅਧੀਨ 40 ਗਰੁੱਪ ਬਣਾਏ ਗਏ ਸਨ, ਜਿਨ੍ਹਾਂ ਵਿਚੋਂ 2 ਟੈਂਡਰ ਭਰੇ ਜਾਣੇ ਬਾਕੀ ਹਨ, ਜਿਸ ਵਿਚ ਫਰੀਦਕੋਟ ਸ਼ਹਿਰ ਦੇ 2 ਗਰੁੱਪ ਬਚੇ ਹਨ। ਜਲੰਧਰ ਜ਼ੋਨ ਵਿਚ ਹੋਏ ਸ਼ਨੀਵਾਰ ਟੈਂਡਰਾਂ ਤੋਂ ਬਾਅਦ ਅੱਜ 20 ਗਰੁੱਪ ਬਾਕੀ ਬਚੇ ਹਨ। ਵਿਭਾਗ ਨੇ ਠੇਕੇਦਾਰਾਂ ਨੂੰ ਸੋਮਵਾਰ ਤੱਕ ਦਾ ਸਮਾਂ ਭਾਵੇਂ ਦੇ ਦਿੱਤਾ ਹੈ ਪਰ ਇਸ ਵਾਰ ਕੀਮਤਾਂ ਵਿਚ ਗਿਰਾਵਟ ਨਹੀਂ ਕੀਤੀ ਗਈ।

ਇਹ ਵੀ ਪੜ੍ਹੋ: ਦੂਜੀ ਵਾਰ ਵਿਧਾਇਕ ਬਣੇ ਅਮਨ ਅਰੋੜਾ, ਬਲਜਿੰਦਰ ਕੌਰ, ਸਰਬਜੀਤ ਕੌਰ ਤੇ ਬੁੱਧਰਾਮ ਮੰਤਰੀ ਅਹੁਦੇ ਦੀ ਦੌੜ ’ਚ

ਸ਼ਰਾਬ ਦੇ ਠੇਕਿਆਂ ਦੇ ਟੈਂਡਰ ਖੁੱਲ੍ਹਣ ਤੋਂ ਬਾਅਦ ਮਹਿਕਮੇ ਵੱਲੋਂ ਜਿਹੜੀ ਕੀਮਤ ਰੱਖੀ ਗਈ ਸੀ, ਉਸ ਵਿਚ 2 ਵਾਰ 5-5 ਫ਼ੀਸਦੀ ਦੀ ਕਮੀ ਕਰਕੇ 10 ਫ਼ੀਸਦੀ ਕੀਮਤ ਘਟਾਈ ਜਾ ਚੁੱਕੀ ਹੈ। ਭਵਿੱਖ ਵਿਚ ਕੀਮਤ ਘਟਣ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ ਕਿਉਂਕਿ ਹੁਣ ਸਿਰਫ਼ 30 ਗਰੁੱਪ ਬਾਕੀ ਬਚੇ ਹਨ। ਮਹਿਕਮੇ ਨੂੰ ਸਭ ਤੋਂ ਵੱਧ ਰਿਸਪਾਂਸ ਫਿਰੋਜ਼ਪੁਰ ਜ਼ੋਨ ਤੋਂ ਮਿਲਿਆ, ਜਿੱਥੇ 40 ਵਿਚੋਂ ਸਿਰਫ਼ 2 ਗਰੁੱਪ ਬਾਕੀ ਬਚੇ ਹਨ। 30 ਗਰੁੱਪਾਂ ਨੂੰ ਚਲਾਉਣ ਲਈ ਮਹਿਕਮੇ ਵੱਲੋਂ ਮਾਰਕਫੈੱਡ ਅਤੇ ਹੋਰ ਸਰਕਾਰੀ ਏਜੰਸੀਆਂ ਨਾਲ ਸੰਪਰਕ ਕੀਤਾ ਗਿਆ ਹੈ। ਜਿਹੜੀ ਯੋਜਨਾ ਬਣਾਈ ਗਈ ਹੈ, ਉਸ ਦੇ ਮੁਤਾਬਕ ਆਉਣ ਵਾਲੇ ਦਿਨਾਂ ਵਿਚ ਮਾਰਕਫੈੱਡ ਦੇ ਕਰਮਚਾਰੀ ਆਊਟਲੈੱਟ ’ਤੇ ਸ਼ਰਾਬ ਦੀ ਵਿਕਰੀ ਕਰਦੇ ਦੇਖਣ ਨੂੰ ਮਿਲਣਗੇ। ਮਹਿਕਮੇ ਨੂੰ ਸੇਲ ਕਰਨ ਵਿਚ ਕਿਸੇ ਤਰ੍ਹਾਂ ਦੀ ਦਿੱਕਤ ਪੇਸ਼ ਨਾ ਆਵੇ, ਇਸ ਨੂੰ ਲੈ ਕੇ ਪੁਰਾਣੇ ਠੇਕਿਆਂ ਵਾਲੀਆਂ ਦੁਕਾਨਾਂ ਨੂੰ ਕਿਰਾਏ ’ਤੇ ਲੈਣ ਦੀ ਯੋਜਨਾ ਬਣਾਈ ਗਈ ਹੈ। ਐਕਸਾਈਜ਼ ਅਤੇ ਮਾਰਕਫੈੱਡ ਦੇ ਗਠਜੋੜ ਨੂੰ ਪੰਜਾਬ ਵਿਚ 620 ਤੋਂ ਵੱਧ ਠੇਕੇ ਖੁਦ ਚਲਾਉਣੇ ਪੈਣਗੇ। ਇਸਦੇ ਲਈ ਮਹਿਕਮੇ ਵੱਲੋਂ ਕਰਮਚਾਰੀਆਂ ਦੀ ਚੋਣ ਕਿਸ ਹਿਸਾਬ ਨਾਲ ਕੀਤੀ ਜਾਵੇਗੀ, ਇਸ ’ਤੇ ਅਜੇ ਵਿਚਾਰ ਚੱਲ ਰਿਹਾ ਹੈ।       

ਸੂਤਰਾਂ ਦਾ ਕਹਿਣਾ ਹੈ ਕਿ ਐਕਸਾਈਜ਼ ਵੱਲੋਂ ਦੂਜੀਆਂ ਏਜੰਸੀਆਂ ਨਾਲ ਸੰਪਰਕ ਕਰ ਕੇ ਉਨ੍ਹਾਂ ਦੇ ਆਊਟਲੈੱਟ ਵੀ ਖੋਲ੍ਹੇ ਜਾਣ ’ਤੇ ਵਿਚਾਰ ਹੋ ਰਿਹਾ ਹੈ। ਸ਼ੁੱਕਰਵਾਰ ਤੱਕ ਵਿਭਾਗ ਵੱਲੋਂ 4775 ਠੇਕੇ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾ ਚੁੱਕੀ ਸੀ। ਜਿਹੜੇ ਨਵੇਂ ਬਿਨੈਕਾਰਾਂ ਵੱਲੋਂ ਟੈਂਡਰ ਕੀਤੇ ਗਏ ਹਨ, ਉਨ੍ਹਾਂ ਨੂੰ ਲਾਇਸੈਂਸ ਜਾਰੀ ਕਰਨ ਦਾ ਪ੍ਰੋਸੈਸ ਚੱਲ ਰਿਹਾ ਹੈ। ਸੰਭਾਵਨਾ ਹੈ ਕਿ ਐਤਵਾਰ ਸਵੇਰ ਤੱਕ ਪੰਜਾਬ ਵਿਚ 1500 ਤੋਂ ਵੱਧ ਨਵੇਂ ਠੇਕੇ ਖੁੱਲ੍ਹ ਜਾਣਗੇ।

ਇਹ ਵੀ ਪੜ੍ਹੋ:   ਨੰਗਲ ਵਿਖੇ ਭਾਖੜਾ ਨਹਿਰ 'ਚ ਡੁੱਬਾ ਮਾਪਿਆਂ ਦਾ ਪੁੱਤ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ

ਮਹਿੰਗੀ ਸ਼ਰਾਬ ਵੇਚਣ ਲਈ ਨਹੀਂ ਹੋ ਸਕੇਗਾ ਪੂਲ
ਐਕਸਾਈਜ਼ ਤੇ ਮਾਰਕਫੈੱਡ ਦੇ ਗਠਜੋੜ ਵਿਚ ਸ਼ਰਾਬ ਦੀ ਵਿਕਰੀ ਹੋਣ ਨਾਲ ਠੇਕੇਦਾਰ ਆਪਸ ਵਿਚ ਪੂਲ ਕਰ ਕੇ ਮਹਿੰਗੀ ਸ਼ਰਾਬ ਨਹੀਂ ਵੇਚ ਸਕਣਗੇ ਕਿਉਂਕਿ ਸਰਕਾਰੀ ਦੁਕਾਨਾਂ ’ਤੇ ਵਿਕਣ ਵਾਲੀ ਸ਼ਰਾਬ ਦੀ ਕੀਮਤ ਨਿਰਧਾਰਿਤ ਰਹੇਗੀ ਅਤੇ ਕਰਮਚਾਰੀ ਆਪਣੇ ਪੱਧਰ ’ਤੇ ਮਹਿੰਗੀ ਸ਼ਰਾਬ ਵੇਚਣ ਦਾ ਜੋਖਮ ਨਹੀਂ ਉਠਾਉਣਗੇ। ਇਸ ਨਾਲ ਸ਼ਰਾਬ ਪੀਣ ਵਾਲਿਆਂ ਨੂੰ ਵਾਜਿਬ ਕੀਮਤ ’ਤੇ ਸ਼ਰਾਬ ਮੁਹੱਈਆ ਹੋ ਸਕੇਗੀ, ਜਿਸ ਨਾਲ ਸਰਕਾਰ ਦੀ ਸਸਤੀ ਸ਼ਰਾਬ ਵੇਚਣ ਦੀ ਯੋਜਨਾ ਸਫਲ ਹੋਵੇਗੀ।

ਗਰੁੱਪ ਚਲਾਉਣ ਦੀ ਯੋਜਨਾ ਨੂੰ ਅਮਲੀ-ਜਾਮਾ ਪਹਿਨਾਉਣਾ ਬਾਕੀ : ਰੂਜ਼ਮ
ਐਕਸਾਈਜ਼ ਕਮਿਸ਼ਨਰ ਪੰਜਾਬ ਵਰੁਣ ਰੂਜ਼ਮ (ਆਈ. ਏ. ਐੱਸ.) ਨੇ ‘ਜਗ ਬਾਣੀ’ ਨਾਲ ਫੋਨ ’ਤੇ ਗੱਲਬਾਤ ਦੌਰਾਨ ਕਿਹਾ ਕਿ ਸ਼ਰਾਬ ਦੀ ਵਿਕਰੀ ਨਾਲ ਸਰਕਾਰ ਨੂੰ ਵੱਡੇ ਪੱਧਰ ’ਤੇ ਰੈਵੇਨਿਊ ਪ੍ਰਾਪਤ ਹੁੰਦਾ ਹੈ। ਜਿਹੜੇ ਗਰੁੱਪ ਬਚ ਜਾਣਗੇ, ਉਨ੍ਹਾਂ ਨੂੰ ਖਾਲੀ ਨਹੀਂ ਛੱਡਿਆ ਜਾ ਸਕਦਾ। ਇਸ ਤਹਿਤ ਵਿਭਾਗ ਵੱਲੋਂ ਗਰੁੱਪਾਂ ਅਧੀਨ ਆਉਂਦੇ ਠੇਕੇ ਆਪਣੇ ਪੱਧਰ ’ਤੇ ਚਲਾਏ ਜਾਣਗੇ। ਇਸਦੇ ਲਈ ਮਾਰਕਫੈੱਡ ਨਾਲ ਸੰਪਰਕ ਹੋ ਚੁੱਕਾ ਹੈ। 147 ਗਰੁੱਪਾਂ ਦੀ ਸੇਲ ਤੋਂ ਹੁਣ ਤੱਕ 4350 ਕਰੋੜ ਰੁਪਏ ਦਾ ਰੈਵੇਨਿਊ ਇਕੱਠਾ ਹੋ ਚੁੱਕਾ ਹੈ, ਜਿਸ ਦਾ ਵਧਣਾ ਤੈਅ ਹੈ।

ਇਹ ਵੀ ਪੜ੍ਹੋ: ਜਲੰਧਰ: ਪੰਡਿਤ ਦੀ ਸ਼ਰਮਨਾਕ ਕਰਤੂਤ, ਉਪਾਅ ਦੱਸਣ ਬਹਾਨੇ ਹੋਟਲ 'ਚ ਬੁਲਾ ਵਿਆਹੁਤਾ ਨਾਲ ਕੀਤਾ ਜਬਰ-ਜ਼ਿਨਾਹ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

  • New excise policy
  • tenders
  • contracts
  • ਨਿਊ ਐਕਸਾਈਜ਼ ਪਾਲਿਸੀ
  • ਟੈਂਡਰ
  • ਠੇਕੇ

ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਵੱਡਾ ਖੁਲਾਸਾ, ਸਾਬਕਾ ਅਕਾਲੀ ਮੰਤਰੀ ਦੇ ਭਤੀਜੇ ਦਾ ਨਾਂ ਆਇਆ ਸਾਹਮਣੇ

NEXT STORY

Stories You May Like

    • mobile phone stolen from contract employee
      ਠੇਕੇ ਦੇ ਕਰਮਚਾਰੀ ਤੋਂ ਖੋਹਿਆ ਮੋਬਾਇਲ, 1 ਲੱਖ 26 ਹਜ਼ਾਰ ਦੀ ਕੀਤੀ ਆਨਲਾਈਨ...
    • lecturer neha  s murder case  accused husband and mother in law remanded
      ਲੈਕਚਰਾਰ ਨੇਹਾ ਕਤਲ ਦੇ ਮਾਮਲੇ 'ਚ ਵੱਡੀ ਅਪਡੇਟ, ਮੁਲਜ਼ਮ ਪਤੀ ਤੇ ਸੱਸ 4 ਦਿਨ ਦੇ...
    • businessman loses 6 lakh after two car collision
      ਜਲੰਧਰ 'ਚ ਦੋ ਕਾਰਾਂ ਦੀ ਟੱਕਰ ਮਗਰੋਂ ਵਪਾਰੀ ਦੇ 6 ਲੱਖ ਰੁਪਏ ਹੋਏ ਗਾਇਬ
    • mp sarabjit singh khalsa s health deteriorated admitted to jalandhar hospital
      MP ਸਰਬਜੀਤ ਸਿੰਘ ਖਾਲਸਾ ਦੀ ਵਿਗੜੀ ਸਿਹਤ, ਜਲੰਧਰ ਦੇ ਹਸਪਤਾਲ 'ਚ ਕਰਵਾਇਆ ਗਿਆ...
    • timings changes of 7 trains
      ਟਰੇਨ 'ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ! ਇਨ੍ਹਾਂ ਟਰੇਨਾਂ ਦਾ ਬਦਲਿਆ ਸਮਾਂ
    • jalandhar gymkhana club elections
      ਜਲੰਧਰ ਜਿਮਖਾਨਾ ਕਲੱਬ ਚੋਣਾਂ ਨੂੰ ਲੈ ਕੇ ਉਮੀਦਵਾਰਾਂ ਦੇ ਦਿਲਾਂ ਦੀਆਂ ਧੜਕਣਾਂ...
    • patients visiting jalandhar civil hospital were disturbed due to the strike
      ਹੜਤਾਲ ਕਾਰਨ ਜਲੰਧਰ ਸਿਵਲ ਹਸਪਤਾਲ ਆਉਣ ਵਾਲੇ ਲਗਭਗ 1000 ਮਰੀਜ਼ ਹੋਏ ਪ੍ਰੇਸ਼ਾਨ
    • punjab weather s new released weather department alert
      ਪੰਜਾਬ Weather ਦੀ ਨਵੀਂ ਅਪਡੇਟ ਜਾਰੀ! ਜਾਣੋ 31 ਅਗਸਤ ਤੱਕ ਕਿਹੋ ਜਿਹਾ ਰਹੇਗਾ...
    Trending
    Ek Nazar
    xi jinping held meeting

    ਸ਼ੀ ਜਿਨਪਿੰਗ ਨੇ ਨੇਪਾਲ-ਤਿੱਬਤ ਹੜ੍ਹ ਤੋਂ ਬਾਅਦ ਬੁਲਾਈ ਹੰਗਾਮੀ ਮੀਟਿੰਗ

    bus overturns

    ਵਿਆਹ ਸਮਾਗਮ ਲਈ ਲੋਕਾਂ ਨੂੰ ਲਿਜਾ ਰਹੀ ਬੱਸ ਪਲਟੀ, 2 ਦੀ ਮੌਤ ਤੇ ਕਈ ਜ਼ਖਮੀ

    norway  s king harald v passes away

    ਨਾਰਵੇ ਦੇ ਰਾਜਾ ਹੈਰਾਲਡ ਪੰਜਵੇਂ ਦਾ ਦੇਹਾਂਤ, ਪੁੱਤਰ ਨੇ ਸੰਭਾਲੀ ਗੱਦੀ

    vaccination drive launched

    ਈਬੋਲਾ ਪ੍ਰਕੋਪ ਤੋਂ ਬਚਾਅ ਲਈ ਕਾਂਗੋ 'ਚ ਟੀਕਾਕਰਨ ਮੁਹਿੰਮ ਸ਼ੁਰੂ

    student missing

    ਕਵੇਟਾ: 20 ਸਾਲਾ ਵਿਦਿਆਰਥਣ ਸਫੀਆ ਬਲੋਚ ਲਾਪਤਾ, ਪਰਿਵਾਰ ਦਾ ਬੁਰਾ ਹਾਲ

    mecca pact bangladesh

    ਬੰਗਲਾਦੇਸ਼ ਨੂੰ 'ਮੱਕਾ ਸਮਝੌਤੇ' ਤੋਂ ਦੂਰ ਰਹਿਣ ਦੀ ਸਲਾਹ; ਮਾਹਰਾਂ ਨੇ ਗਿਣਾਏ 5...

    trial on khalid sheikh mohammed

    ਅਮਰੀਕਾ : 9/11 ਦੇ ਮਾਸਟਰਮਾਈਂਡ ਖਾਲਿਦ ਸ਼ੇਖ ਮੁਹੰਮਦ 'ਤੇ 2028 'ਚ ਚੱਲੇਗਾ...

    nawaz sharif has nominated iftikhar gilani

    ਨਵਾਜ਼ ਸ਼ਰੀਫ਼ ਨੇ ਇਫਤਿਖਾਰ ਗਿਲਾਨੀ ਨੂੰ ਪੀਓਕੇ ਦੇ 'ਪ੍ਰਧਾਨ ਮੰਤਰੀ' ਦੇ ਅਹੁਦੇ...

    car hit pedestrians

    ਫਰਾਂਸ: ਕਾਰ ਨੇ ਪੈਦਲ ਯਾਤਰੀਆਂ ਨੂੰ ਦਰੜਿਆ, 2 ਦੀ ਮੌਤ ਅਤੇ ਨੌਂ ਜ਼ਖਮੀ

    sidhu moosewala s first hologram show will be held on this day

    ਸਟੇਜਾਂ 'ਤੇ ਮੁੜ ਗੂੰਜੇਗੀ ਮੂਸੇਵਾਲਾ ਦੀ ਆਵਾਜ਼ ! ਇਸ ਦਿਨ ਹੋਵੇਗਾ ਪਹਿਲਾ...

    side effect of cancer medicine  famous actress had to undergo surgery

    ਕੈਂਸਰ ਦੀ ਦਵਾਈ ਦਾ ਹੋਇਆ ਸਾਈਡ ਇਫੈਕਟ, ਮਸ਼ਹੂਰ ਅਦਾਕਾਰਾ ਨੂੰ ਕਰਵਾਉਣੀ ਪਈ ਸਰਜਰੀ,...

    water crisis

    ਪਾਕਿਸਤਾਨ 'ਚ ਪਾਣੀ ਦਾ ਭਿਆਨਕ ਸੰਕਟ: ਕੁਦਰਤੀ ਕਮੀ ਨਹੀਂ, ਸਗੋਂ ਚੋਰੀ ਮੁੱਖ ਵਜ੍ਹਾ

    la tomatina in spain

    ਸਪੇਨ 'ਚ ਲਾ ਟੋਮਾਟੀਨਾ... 1 ਘੰਟੇ 'ਚ ਇਕ-ਦੂਜੇ 'ਤੇ ਮਾਰੇ ਲੱਖਾਂ ਟਮਾਟਰ

    congress mla suspended haryana vidhan sabha speaker

    ਵੱਡੀ ਖ਼ਬਰ ; ਕਾਂਗਰਸ ਦੇ 8 MLA ਸਸਪੈਂਡ ! ਹਰਿਆਣਾ ਵਿਧਾਨ ਸਭਾ ਸਪੀਕਰ ਨੇ ਕੀਤੀ...

    punjabi singer ravinder grewal falls victim to rs 92 lakh fraud

    ਪੰਜਾਬੀ ਗਾਇਕ ਰਵਿੰਦਰ ਗਰੇਵਾਲ ਹੋਏ 92 ਲੱਖ ਦੀ ਠੱਗੀ ਦਾ ਸ਼ਿਕਾਰ

    girl hit inside her home by gym trainer

    ਜਿਮ ਟ੍ਰੇਨਰ ਨੇ ਘਰ 'ਚ ਵੜ ਕੀਤਾ 21 ਸਾਲਾ ਮਾਡਲ ਦਾ ਕਤਲ, ਫਿਰ...

    build nuclear micro reactors

    2 ਬਿਲੀਅਨ ਡਾਲਰ ਨਾਲ ਬਣਨਗੇ ਪ੍ਰਮਾਣੂ ਮਾਈਕ੍ਰੋ-ਰਿਐਕਟਰ : ਅਮਰੀਕੀ ਫੌਜ

    this famous actress wants to become a mother without getting married

    ਬਿਨਾਂ ਵਿਆਹ ਦੇ ਮਾਂ ਬਣਨਾ ਚਾਹੁੰਦੀ ਹੈ ਇਹ ਮਸ਼ਹੂਰ ਅਦਾਕਾਰਾ ! 30 ਸਾਲ ਦੀ ਉਮਰ...

    Daily Horoscope
      Previous Next
      • ਬਹੁਤ-ਚਰਚਿਤ ਖ਼ਬਰਾਂ
      • ਪੰਜਾਬ ਦੀਆਂ ਖਬਰਾਂ
      • shameful incident in ludhiana  minor girl rape
        ਲੁਧਿਆਣਾ 'ਚ ਸ਼ਰਮਨਾਕ ਘਟਨਾ! ਨਾਬਾਲਗ ਕੁੜੀ ਨੂੰ ਬਣਾਇਆ ਹਵਸ ਦਾ ਸ਼ਿਕਾਰ
      • rakhi  car  family  fire
        ਰੱਖੜੀ ਬੰਨ੍ਹਣ ਜਾ ਰਹੇ ਪਰਿਵਾਰ ਦੀ ਚੱਲਦੀ ਕਾਰ ਨੂੰ ਲੱਗੀ ਅੱਗ, 5 ਜਣੇ ਵਾਲ-ਵਾਲ...
      • people beat up snatchers who committed robbery
        ਪਤਾ ਪੁੱਛਣ ਬਹਾਨੇ ਮਹਿਲਾ ਕੋਲੋਂ ਮੋਬਾਇਲ ਖੋਹ ਕੇ ਭੱਜ ਰਹੇ ਲੁਟੇਰਿਆਂ ਨੂੰ ਦਬੋਚ...
      • youth  murder  patiala  police
        ਪੰਜਾਬ "ਚ ਕਤਲ ! ਪਹਿਲਾਂ ਕੁੱਟਿਆ ਫਿਰ, ਟੋਭੇ 'ਚ ਸੁੱਟਿਆ, 3 ਦਿਨ ਬਾਅਦ ਮਿਲੀ ਲਾਸ਼
      • sangrur police action
        ਪੰਜਾਬ: ਨੂੰਹ ਨੇ ਭਰਾ ਨਾਲ ਰਲ਼ ਕੇ ਮਾਰ'ਤੀ ਸੱਸ!
      • pathankot elderly people stuck on high tower for over 73 hours
        ਪਠਾਨਕੋਟ: 73 ਘੰਟਿਆਂ ਤੋਂ ਹਾਈ-ਵੋਲਟੇਜ ਬਿਜਲੀ ਟਾਵਰ ’ਤੇ ਡਟੇ ਬਜ਼ੁਰਗ, ਹੇਠਾਂ...
      • uae work
        ਸਿਵਲ ਕਾਰੀਗਰਾਂ ਲਈ ਬਹੁਤ ਘੱਟ ਖ਼ਰਚੇ 'ਚ UAE 'ਚ ਨਿਕਲੀਆਂ ਨੌਕਰੀਆਂ, ਮਿਲੇਗੀ...
      • fraud case
        ਠੱਗਾਂ ਨੇ ਵਿਅਕਤੀ ਦੇ 3 ਬੈਂਕ ਖ਼ਾਤਿਆਂ 'ਚੋਂ 2 ਲੱਖ 91 ਹਜ਼ਾਰ ਰੁਪਏ ਕੱਢਵਾਏ,...
      • man dies under suspicious circumstances in phagwara
        ਫਗਵਾੜਾ ਵਿਖੇ ਵਿਅਕਤੀ ਦੀ ਸ਼ੱਕੀ ਹਾਲਾਤ 'ਚ ਮੌਤ, ਕਮਰੇ ਵਿਚੋਂ ਮਿਲੀ ਲਾਸ਼
      • punjab tehsildar video
        ਪੰਜਾਬ: ਤਹਿਸੀਲਦਾਰ ਦੇ ਪਾੜ'ਤੇ ਕਪੜੇ! ਸਰਕਾਰੀ ਦਫ਼ਤਰ 'ਚ ਜ਼ਬਰਦਸਤ ਹੰਗਾਮਾ...
      • google play
      • apple store

      Main Menu

      • ਪੰਜਾਬ
      • ਦੇਸ਼
      • ਵਿਦੇਸ਼
      • ਦੋਆਬਾ
      • ਮਾਝਾ
      • ਮਾਲਵਾ
      • ਤੜਕਾ ਪੰਜਾਬੀ
      • ਖੇਡ
      • ਵਪਾਰ
      • ਅੱਜ ਦਾ ਹੁਕਮਨਾਮਾ
      • ਗੈਜੇਟ

      For Advertisement Query

      Email ID

      advt@punjabkesari.in


      TOLL FREE

      1800 137 6200
      Punjab Kesari Head Office

      Jalandhar

      Address : Civil Lines, Pucca Bagh Jalandhar Punjab

      Ph. : 0181-5067200, 2280104-107

      Email : support@punjabkesari.in

      • Navodaya Times
      • Nari
      • Yum
      • Jugaad
      • Health+
      • Bollywood Tadka
      • Punjab Kesari
      • Hind Samachar
      Offices :
      • New Delhi
      • Chandigarh
      • Ludhiana
      • Bombay
      • Amritsar
      • Jalandhar
      • Contact Us
      • Feedback
      • Advertisement Rate
      • Mobile Website
      • Sitemap
      • Privacy Policy

      Copyright @ 2023 PUNJABKESARI.IN All Rights Reserved.

      SUBSCRIBE NOW!
      • Google Play Store
      • Apple Store

      Subscribe Now!

      • Facebook
      • twitter
      • google +