ਜਲੰਧਰ (ਪੁਨੀਤ)- ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ’ਤੇ 13 ਅਪ੍ਰੈਲ ਨੂੰ ਨਵੀਂ ਪੰਥਕ ਸਿਆਸੀ ਪਾਰਟੀ ਦਾ ਗਠਨ ਕੀਤਾ ਜਾ ਰਿਹਾ ਹੈ। ਉਕਤ ਪਾਰਟੀ ਸਿੱਖ ਪੰਥ ਦੀ 550 ਸਾਲਾ ਵਿਰਾਸਤ ਨੂੰ ਸੰਭਾਲਣ ਅਤੇ ਪ੍ਰਫੁੱਲਿਤ ਕਰਨ ਦਾ ਕੰਮ ਕਰੇਗੀ। ਉਕਤ ਪ੍ਰਗਟਾਵਾ ਕੌਮੀ ਇਨਸਾਫ਼ ਮੋਰਚੇ ਦੀ ਤਾਲਮੇਲ ਕਮੇਟੀ ਦੇ ਮੈਂਬਰ ਅਤੇ ਕਰਤਾਰਪੁਰ ਰਾਵੀ ਦਰਸ਼ਨ ਅਭਿਲਾਖੀ ਸੰਸਥਾ ਦੇ ਜਨਰਲ ਸਕੱਤਰ ਗੁਰਿੰਦਰ ਸਿੰਘ ਬਾਜਵਾ ਨੇ ਕੀਤਾ।
ਬੁਲਾਰਿਆਂ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਦੀ ਵਿਰਾਸਤ, ਸ੍ਰੀ ਅਕਾਲ ਤਖ਼ਤ ਸਾਹਿਬ, ਬਾਬਾ ਬੰਦਾ ਸਿੰਘ ਬਹਾਦਰ, ਮਹਾਰਾਜਾ ਰਣਜੀਤ ਸਿੰਘ ਦੇ ਸਰਕਾਰ-ਏ-ਖਾਲਸਾ, ਸਿੰਘ ਸਭਾ ਲਹਿਰ, ਗੁਰਦੁਆਰਾ ਸੁਧਾਰ ਲਹਿਰ, ਸਿੱਖ ਸੰਸਥਾਵਾਂ, ਅਕਾਲੀ ਸਿਆਸਤ ਅਤੇ ਪੰਜਾਬ ਦੀ ਸੱਤਾ, ਧਰਮਯੁੱਧ ਮੋਰਚਾ ਦੀ ਵਿਰਾਸਤ ਦੀ ਸੰਭਾਲ, ਬਰਗਾੜੀ ਸੰਘਰਸ਼ ਸਮੇਤ ਵੱਖ-ਵੱਖ ਪਹਿਲੂਆਂ ਦੀ ਰੱਖਿਆ ਅਤੇ ਸਿੱਖ ਵਿਰਾਸਤ ਦੇ ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ ਪੰਥਪ੍ਰਸਤ ਤੇ ਪੰਜਾਬਪ੍ਰਸਤ ਖੇਤਰੀ ਪੰਥਕ ਸਿਆਸੀ ਪਾਰਟੀ ਦਾ ਗਠਨ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ਜਲੰਧਰ 'ਚ CM ਭਗਵੰਤ ਮਾਨ ਦੀ ਵਾਲੰਟੀਅਰਾਂ ਨਾਲ ਮਿਲਣੀ, ਵਿਰੋਧੀਆਂ 'ਤੇ ਸਾਧੇ ਤਿੱਖੇ ਨਿਸ਼ਾਨੇ
ਬਾਜਵਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਮੁੱਖ ਮੁੱਦਿਆਂ ’ਤੇ ਚੁੱਪ ਵਾਲਾ ਰਵੱਈਆ ਅਪਣਾਇਆ ਹੋਇਆ ਹੈ। ਲੰਮੇ ਸਮੇਂ ਤੋਂ ਭਾਜਪਾ ਨਾਲ ਗੱਠਜੋੜ ਕਰ ਕੇ ਪੰਜਾਬ ਦਾ ਵੱਡਾ ਨੁਕਸਾਨ ਕੀਤਾ ਹੈ। ਇਸੇ ਕਾਰਨ ਪੰਥਕ ਜਗ੍ਹਾ ਖਾਲੀ ਪਈ ਹੈ। ਉਨ੍ਹਾਂ ਕਿਹਾ ਕਿ ਇਸ ਦੀ ਭਰਪਾਈ ਲਈ ਪੰਥ ਅਤੇ ਪੰਜਾਬ ਨੂੰ ਨਵੀਂ ਦਿਸ਼ਾ ਦੇਣ ਲਈ ਉਕਤ ਗਠਿਤ ਕੀਤੀ ਜਾਣ ਵਾਲੀ ਪੰਥਕ ਸਿਆਸੀ ਪਾਰਟੀ ਭਰਪੂਰ ਯਤਨ ਕਰੇਗੀ। ਇਸ ਮੌਕੇ ਕੌਮੀ ਇਨਸਾਫ ਮੋਰਚਾ ਦੇ ਕਨਵੀਨਰ ਜਥੇ. ਪਾਲ ਸਿੰਘ ਫਰਾਂਸ, ਜਥੇ. ਅਮਰੀਕ ਸਿੰਘ ਖਾਲਸਾ, ਰਾਜਵਿੰਦਰ ਸਿੰਘ, ਬਾਬਾ ਗੁਰਮੇਜ ਸਿੰਘ ਦਾਬਾਵਾਲ, ਸੁਖਜਿੰਦਰ ਸਿੰਘ ਚੌਹਾਨ, ਸੁਖਦੇਵ ਸਿੰਘ ਧਾਲੀਵਾਲ, ਮਹਿੰਦਰ ਸਿੰਘ ਗੁਰਦਾਸਪੁਰ, ਨਿਰਮਲ ਸਿੰਘ, ਬਹਾਦਰ ਹੁਸੈਨ, ਤਰਲੋਕ ਸਿੰਘ, ਜਤਿੰਦਰ ਸਿਘ, ਨਿਰਮਲ ਸਿੰਘ, ਰਾਜੂ ਨਿਹੰਗ, ਮੁਖਤਿਆਰ ਸਿੰਘ, ਗਗਨਦੀਪ ਸਿੰਘ ਆਦਿ ਹਾਜ਼ਰ ਰਹੇ।
ਇਹ ਵੀ ਪੜ੍ਹੋ: ਪੰਜਾਬ ਵਿਚ ਭਲਕੇ ਰਹੇਗੀ ਛੁੱਟੀ, ਸਕੂਲ, ਕਾਲਜ ਤੇ ਸਰਕਾਰੀ ਅਦਾਰੇ ਰਹਿਣਗੇ ਬੰਦ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਪੁਲਸ ਦੇ ਮੁਲਾਜ਼ਮਾਂ ਨੂੰ ਸਖ਼ਤ ਹੁਕਮ ਜਾਰੀ, ਨਹੀਂ ਮੰਨੇ ਤਾਂ ਤਨਖ਼ਾਹ ਮਿਲਣੀ ਹੋਵੇਗੀ ਔਖੀ!
NEXT STORY