ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਪੁਲਸ ਦੇ ਕੰਮਕਾਜ 'ਚ ਪਾਰਦਰਸ਼ਤਾ ਲਿਆਉਣ ਅਤੇ ਹੇਠਲੇ ਰੈਂਕ ਦੇ ਕਰਮਚਾਰੀਆਂ ਦੀ ਕਥਿਤ ਗੰਢ-ਤੁੱਪ ਤੋੜਨ ਲਈ ਦਿੱਤੇ ਦਿਸ਼ਾ-ਨਿਰਦੇਸ਼ਾਂ ਜਾਰੀ ਕਰ ਦਿੱਤੇ ਗਏ ਹਨ। ਇਸ ਦੇ ਆਧਾਰ 'ਤੇ ਇਕ ਪੁਲਸ ਥਾਣੇ 'ਚ ਐਸ. ਐਚ. ਓ. ਅਤੇ ਮੁਨਸ਼ੀ ਦੀ ਤਾਇਨਾਤੀ ਦੀ ਮਿਆਦ ਤਿੰਨ ਸਾਲ ਅਤੇ ਕਾਂਸਟੇਬਲ ਅਤੇ ਹੈਡ ਕਾਂਸਟੇਬਲ ਦੇ ਸੇਵਾ ਕਾਲ ਦੀ ਮਿਆਦ ਪੰਜ ਸਾਲ ਕਰਨ ਦਾ ਫੈਸਲਾ ਕੀਤਾ ਹੈ।
ਪੰਜਾਬ ਪੁਲਸ ਦੇ ਇੱਕ ਬੁਲਾਰੇ ਅਨੁਸਾਰ ਨਵੀਂ ਤਬਾਦਲਾ ਨੀਤੀ ਦੇ ਹੇਠ ਇਹ ਫੈਸਲਾ ਕੀਤਾ ਗਿਆ ਹੈ ਕਿ ਕਿਸੇ ਪੁਲਸ ਥਾਣੇ ਦਾ ਐਸ. ਐਚ. ਓ. ਇੰਚਾਰਜ ਆਪਣੇ ਗ੍ਰਹਿ ਵਾਲੀ ਸਬ-ਡਵੀਜ਼ਨ 'ਚ ਤਾਇਨਾਤ ਨਹੀਂ ਕੀਤਾ ਜਾਵੇਗਾ। ਬੁਲਾਰੇ ਅਨੁਸਾਰ ਮੁੱਖ ਮੰਤਰੀ ਨੇ ਅਪਰਾਧੀਆਂ ਅਤੇ ਹੇਠਲੇ ਪੱਧਰ ਦੇ ਪੁਲਸ ਅਧਿਕਾਰੀਆਂ ਵਿੱਚਕਾਰ ਗਠਜੋੜ ਦੀਆਂ ਸ਼ਿਕਾਇਤਾਂ ਦਾ ਗੰਭੀਰ ਨੋਟਿਸ ਲਿਆ ਹੈ ਅਤੇ ਡੀ.ਜੀ.ਪੀ. ਸੁਰੇਸ਼ ਅਰੋੜਾ ਨੂੰ ਤਬਾਦਲੇ ਸਬੰਧੀ ਨਵੀਂ ਨੀਤੀ ਤਿਆਰ ਕਰਨ ਲਈ ਆਖਿਆ ਹੈ ਤਾਂ ਜੋ ਪੁਲਸ ਮੁਲਾਜ਼ਮਾਂ ਦੇ ਇਕ ਥਾਂ 'ਤੇ ਲੰਮਾ ਸਮਾਂ ਤਾਇਨਾਤ ਰਹਿਣ ਨੂੰ ਰੋਕਿਆ ਜਾ ਸਕੇ।
ਨਵੀਂ ਤਬਾਦਲਾ ਨੀਤੀ ਵਿੱਚ ਇਹ ਵਿਵਸਥਾ ਕੀਤੀ ਗਈ ਹੈ ਕਿ ਅਪਰਾਧਿਕ ਮਾਮਲਾ ਦਰਜ ਹੋਣ ਤੋਂ ਬਾਅਦ ਉਪਰਲੇ ਜਾਂ ਹੇਠਲੇ ਪੱਧਰ ਦਾ ਕੋਈ ਵੀ ਪੁਲਿਸ ਮੁਲਾਜ਼ਮ ਉਸ ਜ਼ਿਲ•ੇ ਵਿੱਚ ਤਾਇਨਾਤ ਨਹੀਂ ਰਹੇਗਾ। ਰੇਂਜ ਦੇ ਆਈ.ਜੀ./ਡੀ.ਆਈ.ਜੀ. ਤੁਰੰਤ ਇਸ ਨੂੰ ਰੇਂਜ ਦੇ ਕਿਸੇ ਹੋਰ ਜ਼ਿਲ•ੇ ਵਿੱਚ ਤਾਇਨਾਤ ਕਰਨਗੇ। ਨਵੀਂ ਨੀਤੀ ਦੇ ਹੇਠ ਕਿਸੇ ਪੁਲਸ ਥਾਣੇ ਦੇ ਐਸ.ਐਚ.ਓ. ਇੰਚਾਰਜ ਦੀ ਘੱਟ ਤੋਂ ਘੱਟ ਮਿਆਦ ਇੱਕ ਸਾਲ ਹੋਵੇਗੀ, ਜੋ ਕਿ ਲਿਖਤੀ ਰਿਕਾਰਡ (ਪੰਜਾਬ ਪੁਲਿਸ ਐਕਟ 2007 ਦੀ ਧਾਰਾ 15.1) ਵਿੱਚ ਕਾਰਨ ਦੱਸਣ 'ਤੇ ਸਬੰਧਤ ਐਸ.ਐਸ.ਪੀ./ਸੀ.ਪੀ. ਵੱਲੋਂ ਤਿੰਨ ਸਾਲ ਤੱਕ ਵਧਾਈ ਜਾ ਸਕਦੀ ਹੈ।
ਇਸ ਨੀਤੀ ਵਿੱਚ ਇਹ ਵਿਵਸਥਾ ਵੀ ਕੀਤੀ ਗਈ ਹੈ, ਜਿੱਥੇ ਐਸ.ਐਚ.ਓ. ਵਾਸਤੇ ਸਬ-ਇੰਸਪੈਕਟਰ ਦੀ ਅਸਾਮੀ ਦੀ ਤਾਇਨਾਤੀ ਦੀ ਪ੍ਰਵਾਨਗੀ ਦਿੱਤੀ ਗਈ ਹੈ, ਓਥੇ ਰੈਗੂਲਰ ਸਬ-ਇੰਸਪੈਕਟਰ ਤੋਂ ਘੱਟ ਰੈਂਕ ਦਾ ਅਧਿਕਾਰੀ ਐਸ.ਐਚ.ਓ. ਵਜੋਂ ਤਾਇਨਾਤ ਨਹੀਂ ਕੀਤਾ ਜਾਵੇਗਾ। ਜਿੱਥੇ ਐਸ.ਐਚ.ਓ. ਵਾਸਤੇ ਇੰਸਪੈਕਟਰ ਦੀ ਅਸਾਮੀ ਪ੍ਰਵਾਨ ਕੀਤੀ ਹੋਈ ਹੈ, ਓਥੇ ਰੈਗੂਲਰ ਇੰਸਪੈਕਟਰ ਦੇ ਰੈਂਕ ਤੋਂ ਹੇਠਾਂ ਦੇ ਅਧਿਕਾਰੀ ਨੂੰ ਐਸ.ਐਚ.ਓ. ਵਜੋਂ ਤਾਇਨਾਤ ਕੀਤਾ ਜਾਵੇਗਾ।
ਨਵੀਂ ਨੀਤੀ ਦੇ ਅਨੁਸਾਰ ਐਮ.ਐਚ.ਸੀ./ਏ.ਐਮ.ਐਚ.ਸੀ. (ਮੁਨਸ਼ੀ/ਵਧੀਕ ਮੁਨਸ਼ੀ) ਦੀ ਤਾਇਨਾਤੀ ਦੀ ਮਿਆਦ ਇੱਕ ਪੁਲਿਸ ਥਾਣੇ ਵਿੱਚ ਤਿੰਨ ਸਾਲ ਹੋਵੇਗੀ। ਉਸ ਤੋਂ ਬਾਅਦ ਹੋਰ ਅਸਾਮੀ ਲਈ ਉਸ ਦਾ ਤਬਾਦਲਾ ਕੀਤਾ ਜਾਵੇਗਾ। ਇਸ ਦਾ ਕੁੱਲ ਸਮਾਂ ਛੁੱਟੀ ਵਗੈਰਾ ਨੂੰ ਕੱਢ ਕੇ ਗਿਣਿਆ ਜਾਵੇਗਾ। ਸੀ.ਆਈ.ਏ. ਇੰਚਾਰਜ ਅਤੇ ਸਪੈਸ਼ਲ ਸਟਾਫ ਦੇ ਇੰਚਾਰਜ ਦੀ ਮਿਆਦ ਆਮ ਤੌਰ 'ਤੇ ਇੱਕ ਸਾਲ ਹੋਵੇਗੀ ਜਿਸ ਵਿੱਚ ਸਬੰਧਤ ਪੀ.ਪੀ./ਐਸ.ਐਸ.ਪੀ. ਵੱਲੋਂ ਵੱਧ ਤੋਂ ਵੱਧ ਤਿੰਨ ਸਾਲ ਤੱਕ ਵਾਧਾ ਕੀਤਾ ਜਾ ਸਕਦਾ ਹੈ।
ਇਸ ਨੀਤੀ ਦੇ ਅਨੁਸਾਰ ਇਕ ਪੁਲਿਸ ਥਾਣੇ ਵਿੱਚ ਤਾਇਨਾਤ ਉਪਰਲੇ ਰੈਂਕ (ਅੱਪਰ ਸਬਾਰਡੀਨੇਟ) ਦੀ ਮਿਆਦ ਆਮ ਤੌਰ 'ਤੇ ਤਿੰਨ ਸਾਲ ਹੋਵੇਗੀ ਜੋ ਸਬੰਧਤ ਐਸ.ਐਸ.ਪੀ./ਕਮਿਸ਼ਨਰ ਆਫ ਪੁਲਿਸ ਵੱਲੋਂ ਪੰਜ ਸਾਲ ਤੱਕ (ਪੰਜਾਬ ਪੁਲਿਸ ਨਿਯਮ 14.15(3)) ਤੱਕ ਵਧਾਈ ਜਾ ਸਕਦੀ ਹੈ। ਹੇਠਲੇ ਰੈਂਕ ਦੇ (ਕਾਂਸਟੇਬਲ ਅਤੇ ਹੈਡ ਕਾਂਸਟੇਬਲ) ਦੀ ਤਾਇਨਾਤੀ ਦੀ ਇਕ ਪੁਲਿਸ ਥਾਣੇ ਵਿੱਚ ਆਮ ਮਿਆਦ ਤਿੰਨ ਸਾਲ ਹੋਵੇਗੀ (ਪੰਜਾਬ ਪੁਲਿਸ ਨਿਯਮ 14.16)।
ਜਿਨ•ਾਂ ਇੰਸਪੈਕਟਰਾਂ, ਸਬ-ਇੰਸਪੈਕਟਰਾਂ ਅਤੇ ਸਹਾਇਕ ਸਬ-ਇੰਸਪੈਕਟਰਾਂ (ਅੱਪਰ ਸੁਬਾਰਡੀਨੇਟਸ) ਨੇ ਇੱਕ ਜ਼ਿਲ•ੇ ਵਿੱਚ ਇੰਸਪੈਕਟਰ, ਸਬ-ਇੰਸਪੈਕਟਰ ਅਤੇ ਏ.ਐਸ.ਆਈ. ਵਜੋਂ ਅੱਠ ਸਾਲ ਮੁਕੰਮਲ ਕਰ ਲਏ ਹਨ, ਉਨ•ਾਂ ਦਾ ਰੇਂਜ ਦੇ ਵਿੱਚ ਹੋਰ ਜ਼ਿਲ•ੇ 'ਚ ਰੇਂਜ ਦੇ ਆਈ.ਜੀ./ਡੀ.ਆਈ.ਜੀ. ਵੱਲੋਂ ਤਬਾਦਲਾ ਕੀਤਾ ਜਾਵੇਗਾ।
ਜਿਨ੍ਹਾਂ ਇੰਸਪੈਕਟਰਾਂ, ਸਬ-ਇੰਸਪੈਕਟਰਾਂ ਅਤੇ ਏ.ਐਸ.ਆਈ.( ਅੱਪਰ ਸਬਾਰਡੀਨੇਟਸ) ਨੇ ਇਕ ਰੇਂਜ ਵਿੱਚ ਇੰਸਪੈਕਟਰਾਂ, ਸਬ-ਇੰਸਪੈਕਟਰਾਂ ਅਤੇ ਏ.ਐਸ.ਆਈ. ਵਜੋਂ 12 ਸਾਲ ਮੁਕੰਮਲ ਕਰ ਲਏ ਹਨ, ਉਨ•ਾਂ ਨੂੰ ਰੇਂਜ ਦੇ ਆਈ.ਜੀ./ਡੀ.ਆਈ.ਜੀ. ਦੀ ਰਿਪੋਰਟ ਪ੍ਰਾਪਤ ਕਰਨ ਤੋਂ ਬਾਅਦ ਸੀ.ਪੀ.ਓ. ਦੁਆਰਾ ਹੋਰ ਰੇਂਜ ਵਿੱਚ ਤਬਦੀਲ ਕੀਤਾ ਜਾਵੇਗਾ।
ਬੁਲਾਰੇ ਅਨੁਸਾਰ ਨਵੀਂ ਨੀਤੀ ਵਿੱਚ ਜ਼ਰੂਰੀ ਤਬਦੀਲੀਆਂ 25 ਜੁਲਾਈ, 2018 ਤੱਕ ਮੁਕੰਮਲ ਕਰਨੀਆਂ ਜ਼ਰੂਰੀ ਹਨ। ਵਿਸ਼ੇਸ਼ ਮਾਮਲਿਆਂ ਵਿੱਚ ਉਪਰੋਕਤ ਨੀਤੀ 'ਚ ਛੋਟ ਦੇਣ ਦੇ ਲਈ ਡੀ.ਜੀ.ਪੀ. ਕੋਲ ਸ਼ਕਤੀ ਹੋਵੇਗੀ ਜੋ ਕਿ ਸਬੰਧਤ ਕਮਿਸ਼ਨਰ ਆਫ ਪੁਲਿਸ/ਐਸ.ਐਸ.ਪੀ. ਦੀ ਲਿਖਤੀ ਬੇਨਤੀ 'ਤੇ ਆਧਾਰਿਤ ਦਿੱਤੀ ਜਾ ਸਕੇਗੀ।
ਅਫ਼ਗਾਨਿਸਤਾਨ ਦੇ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕੈਪਟਨ ਵਲੋਂ ਸੁਸ਼ਮਾ ਨੂੰ ਅਪੀਲ
NEXT STORY