ਡੇਰਾਬੱਸੀ (ਜ. ਬ.) : ਇੱਥੇ ਪੀ. ਜੀ. ਆਈ. ਚੰਡੀਗੜ੍ਹ ਤੋਂ ਐਂਬੂਲੈਂਸ ਵਿਚ ਇਕ ਵਿਅਕਤੀ ਨਵਜੰਮੇ ਮੁੰਡੇ ਨੂੰ ਲੈ ਕੇ ਕੈਥਲ ਪਰਤ ਰਿਹਾ ਸੀ ਕਿ ਚੰਡੀਗੜ੍ਹ ਹਾਈਵੇਅ ’ਤੇ ਭਾਂਖਰਪੁਰ ਕੋਲ ਇਕ ਟਰੱਕ ਦੇ ਪਿੱਛੇ ਐਂਬੂਲੈਂਸ ਦੀ ਟੱਕਰ ਹੋ ਗਈ। ਹਾਦਸੇ ਵਿਚ ਨਵਜੰਮੇ ਮੁੰਡੇ ਦੀ ਮੌਤ ਹੋ ਗਈ, ਜਦੋਂ ਕਿ ਪਿਤਾ ਗੰਭੀਰ ਜ਼ਖਮੀ ਹੋ ਗਿਆ। ਪਿਤਾ ਨੂੰ ਪੰਚਕੂਲਾ ਦੇ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਪੁਲਸ ਨੇ ਐਂਬੂਲੈਂਸ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ : ਲੁਧਿਆਣਾ 'ਚ ਸਭ ਤੋਂ ਜ਼ਿਆਦਾ ਅਪਰਾਧਿਕ ਰਿਕਾਰਡ ਵਾਲੇ ਉਮੀਦਵਾਰ, ਰਿਪੋਰਟ 'ਚ ਹੋਇਆ ਖ਼ੁਲਾਸਾ
ਜਾਣਕਾਰੀ ਮੁਤਾਬਕ ਇਹ ਹਾਦਸਾ ਸ਼ੁੱਕਰਵਾਰ ਤੜਕੇ 3 ਵਜੇ ਵਾਪਰਿਆ। ਐੱਸ. ਆਈ. ਬਲਵੀਰ ਸਿੰਘ ਨੇ ਦੱਸਿਆ ਕਿ ਕੈਥਲ ਦੇ ਰਹਿਣ ਵਾਲੇ 28 ਸਾਲਾ ਸੰਦੀਪ ਕੁਮਾਰ ਦੇ ਘਰ ਪਿਛਲੇ ਮਹੀਨੇ ਦੋ ਜੋੜੇ ਬੱਚੇ ਹੋਏ। ਦੋਵਾਂ ਬੱਚਿਆਂ ਦੀ ਹਾਲਤ ਨਾਜ਼ੁਕ ਹੋਣ ’ਤੇ ਉਨ੍ਹਾਂ ਨੂੰ ਬੀਤੇ ਦਿਨ ਪੀ. ਜੀ. ਆਈ. ’ਚ ਦਾਖ਼ਲ ਕਰਵਾਇਆ ਗਿਆ। ਰਾਤ ਇਕ ਵਜੇ ਨਵਜੰਮੀ ਕੁੜੀ ਦੀ ਮੌਤ ਹੋ ਗਈ, ਜਦੋਂ ਕਿ ਨਵਜੰਮੇ ਮੁੰਡੇ ਨੂੰ ਡਾਕਟਰਾਂ ਨੇ ਠੀਕ ਦੱਸ ਕੇ ਛੁੱਟੀ ਦੇ ਦਿੱਤੀ।
ਇਹ ਵੀ ਪੜ੍ਹੋ : ਯੁਗਾਂਡਾ 'ਚ ਪੰਜਾਬੀ ਨੌਜਵਾਨ ਦੀ ਮੌਤ ਦਾ ਮਾਮਲਾ ਕੇਂਦਰ ਸਰਕਾਰ ਤੱਕ ਪੁੱਜਾ, ਪਰਿਵਾਰ ਨੇ ਦਿੱਤੀ ਸ਼ਿਕਾਇਤ
ਸੰਦੀਪ ਆਪਣੀ ਨਵਜੰਮੀ ਧੀ ਦੀ ਲਾਸ਼ ਅਤੇ ਡਾਕਟਰਾਂ ਵੱਲੋਂ ਠੀਕ ਦੱਸੇ ਗਏ ਨਵਜੰਮੇ ਪੁੱਤ ਨੂੰ ਲੈ ਕੇ ਈਕੋ-ਵੈਨ ਐਂਬੂਲੈਂਸ ਵਿਚ ਕੈਥਲ ਪਰਤ ਰਿਹਾ ਸੀ। ਇਸੇ ਦੌਰਾਨ ਭਾਂਖਰਪੁਰ ਵਿਚ ਸੜਕ 'ਤੇ ਖੜ੍ਹੇ ਇਕ ਟਰੱਕ ਦੇ ਪਿੱਛੇ ਐਂਬੂਲੈਂਸ ਦੀ ਟੱਕਰ ਹੋ ਗਈ। ਹਾਦਸੇ ਵਿਚ ਡਰਾਈਵਰ ਵਾਲ-ਵਾਲ ਬਚ ਗਿਆ ਪਰ ਇਸ ਦੌਰਾਨ ਨਵਜੰਮੇ ਮੁੰਡੇ ਦੀ ਵੀ ਮੌਤ ਹੋ ਗਈ। ਉਸ ਦਾ ਪਿਤਾ ਸੰਦੀਪ ਗੰਭੀਰ ਜ਼ਖਮੀ ਹੋ ਗਿਆ। ਐੱਸ. ਆਈ. ਬਲਵੀਰ ਨੇ ਫਰਾਰ ਐਂਬੂਲੈਂਸ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਕੇਜਰੀਵਾਲ ’ਤੇ ਕੁਮਾਰ ਵਿਸ਼ਵਾਸ ਵੱਲੋਂ ਲਗਾਏ ਇਲਜ਼ਾਮਾਂ ’ਤੇ ਖੁੱਲ੍ਹ ਕੇ ਬੋਲੇ ਸੁਰਜੇਵਾਲਾ (ਵੀਡੀਓ)
NEXT STORY