ਮਾਨਸਾ (ਜੱਸਲ) : ਆਪਣੇ ਪੁੱਤਰ ਨੂੰ ਵਿਦੇਸ਼ ਭੇਜਣ ਦੀ ਲਾਲਸਾ ਰੱਖਣ ਵਾਲਾ ਇਕ ਵਿਅਕਤੀ ਆਪਣੀ ਹੀ ਸਕੀ ਭਾਣਜੀ, ਭਾਣਜੀ ਦੇ ਪਤੀ ਅਤੇ ਉਨ੍ਹਾਂ ਦੇ ਇਕ ਹੋਰ ਸਾਥੀ ਹੱਥੋਂ ਲੱਖਾਂ ਰੁਪਏ ਦੀ ਠੱਗੀ ਦਾ ਸ਼ਿਕਾਰ ਹੋ ਗਿਆ। ਇਸ ਸਬੰਧੀ ਮਿਲੀ ਸ਼ਿਕਾਇਤ ’ਤੇ ਪੁਲਸ ਨੇ ਤਿੰਨਾਂ ਖ਼ਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਫਿਰ ਵਾਪਰੀ ਪਟਿਆਲਾ ਵਾਲੀ ਘਟਨਾ, ਵੱਢ ਕੇ ਜ਼ਮੀਨ 'ਤੇ ਸੁੱਟਿਆ ਨੌਜਵਾਨ ਦਾ ਹੱਥ, ਖੁਦ ਚੁੱਕ ਕੇ ਪੁੱਜਾ ਹਸਪਤਾਲ
ਜਾਣਕਾਰੀ ਅਨੁਸਾਰ ਅਜਮੇਰ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਬਰੇਟਾ ਆਪਣੀ ਭਣੇਵੀਂ ਸਤਿੰਦਰ ਕੌਰ ਅਤੇ ਉਸ ਦੇ ਪਤੀ ਨਿਰਮਲ ਸਿੰਘ ਵਾਸੀ ਅਜਨਾਲਾ ਦੇ ਕਹਿਣ ’ਤੇ ਆਪਣੇ ਪੁਤਰ ਜਗਰਾਜ ਸਿੰਘ ਨੂੰ ਕੈਨੇਡਾ ਭੇਜਣ ਲਈ ਤਿਆਰ ਹੋ ਗਿਆ, ਜਿਸ ਲਈ ਉਸ ਨੇ ਉਕਤ ਸਤਿੰਦਰ ਕੌਰ, ਨਿਰਮਲ ਸਿੰਘ ਅਤੇ ਉਨ੍ਹਾਂ ਦੇ ਸਾਥੀ ਸੁਖਵਿੰਦਰ ਸਿੰਘ ਵਾਸੀ ਲੁਧਿਆਣਾ ਦੇ ਬੈਂਕ ਖਾਤਿਆਂ ’ਚ ਵੱਖ –ਵੱਖ ਸਮੇਂ ’ਤੇ ਕਰੀਬ 15 ਲੱਖ 27 ਹਜ਼ਾਰ ਰੁਪਏ ਜਮਾਂ ਕਰਾ ਦਿੱਤੇ। ਇਸ ਉਪਰੰਤ ਉਕਤ ਤਿੰਨਾਂ ਨੇ ਜਗਰਾਜ ਸਿੰਘ ਨੂੰ ਮਲੇਸ਼ੀਆ ਭੇਜ ਦਿੱਤਾ ਅਤੇ ਕਿਹਾ ਕਿ ਇਸ ਨੂੰ ਅਗੇ ਕੈਨੇਡਾ ਭੇਜ ਦਿੱਤਾ ਜਾਵੇਗਾ ਪਰ ਮਲੇਸ਼ੀਆ ਵਿਖੇ ਇਕ ਹੋਰ ਵਿਅਕਤੀ ਨੇ ਜਗਰਾਜ ਸਿੰਘ ਦਾ ਪਾਸਪੋਰਟ ਅਤੇ ਮੋਬਾਇਲ ਵਗੈਰਾ ਜ਼ਬਰਦਸਤੀ ਖੋਹ ਲਿਆ ਅਤੇ ਫਿਰ ਪੀੜਤ ਡੁਪਲੀਕੇਟ ਪਾਸਪੋਰਟ ਬਣਾ ਕੇ ਭਾਰਤ ਵਾਪਸ ਆ ਗਿਆ।
ਇਹ ਵੀ ਪੜ੍ਹੋ : ਦਿਲ ਵਲੂੰਧਰਣ ਵਾਲੀ ਘਟਨਾ, ਪਿਤਾ ਨਾਲ ਪੱਠੇ ਕੁਤਰ ਰਹੀ ਧੀ ਆਈ ਇੰਜਣ ਦੀ ਲਪੇਟ 'ਚ
ਇਸ ਸਬੰਧੀ ਲੱਖਾਂ ਰੁਪਏ ਦੀ ਠੱਗੀ ਦਾ ਸ਼ਿਕਾਰ ਹੋਏ ਅਜਮੇਰ ਸਿੰਘ ਨੇ ਜ਼ਿਲ੍ਹਾ ਪੁਲਸ ਮੁਖੀ ਮਾਨਸਾ ਕੋਲ ਸ਼ਿਕਾਇਤ ਕਰਕੇ ਇਨਸਾਫ਼ ਦੀ ਮੰਗ ਕੀਤੀ। ਮਾਮਲੇ ਦੀ ਜਾਂਚ ਕਰਵਾਉਣ ਉਪਰੰਤ ਉਨ੍ਹਾਂ ਵ¤ਲੋਂ ਜਾਰੀ ਹੁਕਮਾਂ ’ਤੇ ਬਰੇਟਾ ਪੁਲਸ ਨੇ ਸਤਿੰਦਰ ਕੌਰ, ਨਿਰਮਲ ਸਿੰਘ ਅਤੇ ਸੁਖਵਿੰਦਰ ਸਿੰਘ ਖ਼ਿਲਾਫ਼ ਧਾਰਾ 420, 120 ਬੀ ਅਤੇ ਪੰਜਾਬ ਟ੍ਰੈਵਲ ਪ੍ਰੋਫੈਸ਼ਨਲਜ਼ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਆਰੰਭ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਸ਼ਰੇਆਮ ਵਾਲਾਂ ਤੋਂ ਫੜ ਕੇ ਧੂਹ-ਧੂਹ ਕੁੱਟੀ ਜਨਾਨੀ, ਹੈਰਾਨ ਕਰਨ ਵਾਲਾ ਹੈ ਪੂਰਾ ਮਾਮਲਾ
ਪੰਜਾਬ ਦੀ 9 ਸਾਲਾ ਧੀ ਸਪੈਲਿੰਗ ਬੀ ਆਫ਼ ਕੈਨੇਡਾ ਚੈਂਪੀਅਨਸ਼ਿਪ 'ਚ ਲਵੇਗੀ ਹਿੱਸਾ
NEXT STORY