ਚੌਕ ਮਹਿਤਾ, (ਪਾਲ)- ਨਿੱਜੀ ਰੰਜਿਸ਼ ਕਾਰਨ ਨਿਹੰਗ ਸਿੰਘਾਂ ਦੀ ਇਕ ਧਿਰ ਵੱਲੋਂ ਦੂਜੀ ਧਿਰ ’ਤੇ ਕੀਤੇ ਗਏ ਜਾਨਲੇਵਾ ਹਮਲੇ ’ਚ ਬਾਂਹ ’ਤੇ ਗੋਲੀ ਲੱਗਣ ਕਾਰਨ ਇਕ ਨਿਹੰਗ ਸਿੰਘ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਥਾਣਾ ਮਹਿਤਾ ਦੇ ਐੱਸ.ਐੱਚ.ਓ. ਅਮਨਦੀਪ ਸਿੰਘ ਕੋਲੋਂ ਮਿਲੀ ਜਾਣਕਾਰੀ ਅਨੁਸਾਰ ਕਸਬੇ ਦੇ ਚੁਰਸਤੇ ’ਚ ਬਣੇ ਗੁਰਦੁਆਰਾ ਪੰਗਾ ਸਾਹਿਬ ਦੀ ਸੇਵਾ-ਸੰਭਾਲ ਕਰ ਰਹੇ ਜਥੇਦਾਰ ਸਾਹਿਬ ਸਿੰਘ ਬਾਅਦ ਦੁਪਹਿਰ ਆਪਣੀ ਬੋਲੈਰੋ ਪਿਕਅੱਪ ’ਚ ਸਵਾਰ ਹੋ ਕੇ ਬਾਬਾ ਬਕਾਲਾ ਸਹਿਬ ਨੂੰ ਜਾ ਰਿਹਾ ਸੀ ਕਿ ਰਸਤੇ ’ਚ ਅੱਡਾ ਬੁਟਰ ਤੋਂ ਕੁਝ ਕਿਲੋਮੀਟਰ ਅੱਗੇ ਸਕਾਰਪੀਓ ਗੱਡੀ ’ਚੋਂ ਬਾਹਰ ਨਿਕਲ ਕੇ ਖਡ਼੍ਹੇ ਇਕ ਨਿਹੰਗ ਸਿੰਘ ਨੇ ਆਪਣੇ ਪਿਸਤੌਲ ਨਾਲ ਚਲਦੀ ਬੋਲੈਰੋ ’ਤੇ ਚਾਰ-ਪੰਜ ਫਾਇਰ ਕਰ ਦਿੱਤੇ ਜਿਨ੍ਹਾਂ ’ਚੋਂ ਇਕ ਗੋਲੀ ਵਾਹਨ ਦਾ ਸ਼ੀਸ਼ਾ ਤੋਡ਼ ਕੇ ਜਥੇਦਾਰ ਸਾਹਿਬ ਸਿੰਘ ਦੀ ਖੱਬੀ ਬਾਂਹ ’ਤੇ ਜਾ ਲੱਗੀ। ਗੋਲੀ ਚਲਾਉਣ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ, ਜਦਕਿ ਜਥੇਦਾਰ ਸਾਹਿਬ ਸਿੰਘ ਨੂੰ ਜ਼ਖਮੀ ਹਾਲਤ ’ਚ ਤੁਰੰਤ ਅੰਮ੍ਰਿਤਸਰ ਦੇ ਹਸਪਤਾਲ ਵਿਖੇ ਦਾਖਲ ਕਰਵਾ ਦਿੱਤਾ ਗਿਆ, ਜਿਥੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਥਾਣਾ ਮੁਖੀ ਨੇ ਕਿਹਾ ਕਿ ਜ਼ਖਮੀ ਸਾਹਿਬ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਦੋਸ਼ੀ ਦੀ ਸ਼ਨਾਖਤ ਕਰ ਲਈ ਗਈ ਹੈ ਤੇ ਪਰਚਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਦੀ ਪੂਰੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ।
ਨਸ਼ੇ ਵਾਲੀਅਾਂ ਗੋਲੀਆਂ ਸਣੇ ਗ੍ਰਿਫਤਾਰ
NEXT STORY