ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)– ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੁਰੂ ਕੀਤੇ ਮਿਸ਼ਨ ‘ਤੰਦਰੁਸਤ ਪੰਜਾਬ’ ਤਹਿਤ ਪੰਜਾਬੀਆਂ ਨੂੰ ਆਵਾਜ਼ ਪ੍ਰਦੂਸ਼ਣ ਤੋਂ ਨਿਜਾਤ ਦਿਵਾਉਣ ਲਈ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਟ੍ਰੈਫਿਕ ਪੁਲਸ ਦੇ ਸਹਿਯੋਗ ਨਾਲ ਨਾਕਾ ਲਾ ਕੇ ਪ੍ਰੈਸ਼ਰ ਹਾਰਨ ਵਾਲੇ ਤਕਰੀਬਨ 140 ਵਾਹਨਾਂ ਦੀ ਜਾਂਚ ਕੀਤੀ ਗਈ। ਇਸ ਮੌਕੇ 45 ਵਾਹਨਾਂ ’ਤੇ ਕਰਵਾਈ ਕਰਦਿਆਂ ਉਨ੍ਹਾਂ ਤੋਂ ਪ੍ਰੈਸ਼ਰ ਹਾਰਨ ਲੁਹਾਏ ਗਏ ਅਤੇ ਤਕਰੀਬਨ 6 ਵਾਹਨਾਂ ਦੇ ਚਲਾਨ ਕੀਤੇ ਗਏ। ਇਸ ਮੌਕੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਐੱਸ. ਡੀ. ਓ. ਅਸ਼ਪ੍ਰੀਤ ਸਿੰਘ ਨੇ ਦੱਸਿਆ ਕਿ ਮਿਸ਼ਨ ‘ਤੰਦਰੁਸਤ ਪੰਜਾਬ’ ਤਹਿਤ ਸ਼ੁਰੂ ਕੀਤੀ ਗਈ ਇਹ ਕਾਰਵਾਈ ਭਵਿੱਖ ਵਿਚ ਵੀ ਲਗਾਤਾਰ ਜਾਰੀ ਰਹੇਗੀ ਅਤੇ ਕਿਸੇ ਵੀ ਅਜਿਹੇ ਵਾਹਨ, ਜਿਸ ’ਤੇ ਪ੍ਰੈਸ਼ਰ ਹਾਰਨ ਜਾਂ ਬੁਲਟ ਮੋਟਰਸਾਈਕਲ, ਜਿਸ ’ਤੇ ਪਟਾਕੇ ਵਾਲਾ ਸਾਇਲੈਂਸਰ ਲੱਗਿਆ ਹੋਵੇਗਾ, ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਮਾਲੇਰਕੋਟਲਾ, (ਜ਼ਹੂਰ)– ਪੰਜਾਬ ਸਰਕਾਰ ਵੱਲੋਂ ਸ਼ੋਰ ਪ੍ਰਦੂਸ਼ਣ ਰੋਕਣ ਦੇ ਮੰਤਵ ਨਾਲ ਸੂਬੇ ਦੀ ਟ੍ਰੈਫਿਕ ਪੁਲਸ ਨੂੰ ਜ਼ਿੰਮੇਵਾਰੀ ਸੌਂਪੀ ਹੈ, ਜਿਸ ਤਹਿਤ ਮਲੇਰਕੋਟਲਾ ਟ੍ਰੈਫਿਕ ਪੁਲਸ ਵੱਲੋਂ ਪ੍ਰੈਸ਼ਰ ਹਾਰਨ ਵਾਲੇ ਵਾਹਨਾਂ ਨੂੰ ਰੋਕ ਕੇ ਚਲਾਨ ਕੱਟੇ ਗਏ ਤੇ ਉਨ੍ਹਾਂ ਦੇ ਪ੍ਰੈਸ਼ਰ ਹਾਰਨ ਲਾਹੇ ਗਏ। ਇਸ ਮੌਕੇ ਅਮਨਪ੍ਰੀਤ ਸ਼ਰਮਾ ਤੇ ਭਰਪੂਰ ਸਿੰਘ ਵੀ ਹਾਜ਼ਰ ਸਨ।
ਦੋਸ਼ੀ ਗ੍ਰਿਫ਼ਤਾਰ ਨਾ ਕੀਤੇ ਤਾਂ ਕਰਾਂਗੇ ਆਤਮਦਾਹ
NEXT STORY