ਤਰਨਤਾਰਨ - ਤਰਨਤਾਰਨ ਦੇ ਪੱਟੀ ਹਲਕੇ ਅਧੀਨ ਆਉਦੇ ਪਿੰਡ ਨੌਸ਼ਹਿਰਾ ਪੰਨੂਆਂ 'ਚ ਨਾਮਜ਼ਦਗੀ ਨੂੰ ਲੈ ਕੇ ਕਾਂਗਰਸ ਉਮੀਦਵਾਰਾਂ ਦੇ ਆਪਸ 'ਚ ਭਿੜ ਜਾਣ ਦੀ ਸੂਚਨਾ ਮਿਲੀ ਹੈ। ਇਸ ਮੌਕੇ ਕਾਂਗਰਸ ਦੇ ਦੋਵੇਂ ਧੜਿਆਂ ਵਿਚਾਲੇ ਗੋਲੀਬਾਰੀ ਵੀ ਹੋਈ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਹੀ ਇਥੇ ਹਲਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਤਰਸੇਮ ਸਿੰਘ ਨਾਂ ਦੇ ਕਾਂਗਰਸੀ ਉਮੀਦਵਾਰ ਨੂੰ ਸਿਰੋਪਾਉ ਪਾ ਕੇ ਸਰਬਸੰਮਤੀ ਨਾਲ ਸਰਪੰਚ ਬਣਾਉਣ ਦਾ ਦਾਅਵਾ ਕੀਤਾ ਗਿਆ ਸੀ।

ਜ਼ਿਕਰਯੋਗ ਹੈ ਕਿ ਪਿੰਡ ਨੌਸ਼ਹਿਰਾ ਪੰਨੂਆਂ ਵਿਖੇ ਹਲਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਪੱਖੀ ਕਾਂਗਰਸੀ ਆਗੂ ਨੂੰ ਸਰਪੰਚ ਐਲਾਨਣ ਸਬੰਧੀ ਕੀਤੀ ਜਾ ਰਹੀ ਕਾਰਵਾਈ ਤੋਂ ਰੋਸ ਵਿਚ ਆਏ ਦੂਜੇ ਧੜੇ ਦਾ ਵਿਵਾਦ ਵੱਧਦਾ ਜਾ ਰਿਹਾ ਹੈ। ਪਿੰਡ ਨੌਸ਼ਹਿਰਾ ਪੰਨੂਆਂ ਵਿਖੇ ਬੀਤੇ ਦਿਨ ਵੀ ਬੀ. ਡੀ. ਓ. ਦਫਤਰ ਵਿਖੇ ਕਾਂਗਰਸ ਪਾਰਟੀ ਦੇ ਦੋ ਧੜੇ ਆਪਸ 'ਚ ਭਿੱੜ ਗਏ ਸਨ, ਜਿਸ ਦੌਰਾਨ ਦੋਵਾਂ ਧੜਿਆਂ ਵੱਲੋਂ ਇਕ ਦੂਜੇ 'ਤੇ ਸ਼ਰੇਆਮ ਥੱਪੜ, ਮੁੱਕੇ ਅਤੇ ਚਪੇੜਾਂ ਵੱਜਦੀਆਂ ਰਹੀਆਂ। ਇਸ ਦੌਰਾਨ ਕਈਆਂ ਦੀਆਂ ਪੱਗਾਂ ਉਤਰਨ ਦਾ ਵੀ ਪਤਾ ਲੱਗਾ ਹੈ।
ਕਰਤਾਰਪੁਰ ਕਨਵੈਨਸ਼ਨ ਆਈ. ਐੱਸ. ਆਈ. ਦਾ ਗੇਮ ਪਲਾਨ : ਕੈਪਟਨ
NEXT STORY