ਚੰਡੀਗੜ੍ਹ (ਵੈੱਬ ਡੈਸਕ/ਅੰਕੁਰ)- ਸੂਬੇ ਵਿਚ ਨਗਰ ਨਿਗਮ, ਨਗਰ ਕੌਂਸਲ ਤੇ ਨਗਰ ਪੰਚਾਇਤ ਚੋਣਾਂ ਦਾ ਸ਼ਡੀਊਲ ਜਾਰੀ ਹੋ ਚੁੱਕਿਆ ਹੈ। 9 ਦਸੰਬਰ ਤੋਂ ਉਮੀਦਵਾਰਾਂ ਲਈ ਨਾਮਜ਼ਦਗੀ ਪ੍ਰਕੀਰਿਆ ਵੀ ਸ਼ੁਰੂ ਕਰ ਦਿੱਤੀ ਗਈ ਸੀ, ਪਰ ਅਜੇ ਤਕ ਨਾਮਜ਼ਦਗੀਆਂ ਦੀ ਰਫ਼ਤਾਰ ਬਹੁਤ ਜ਼ਿਆਦਾ ਢਿੱਲੀ ਚੱਲ ਰਹੀ ਹੈ। ਹਾਲਾਤ ਇਹ ਹਨ ਕਿ 5 ਸ਼ਹਿਰਾਂ 'ਚ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਲਈ ਅਜੇ ਤਕ ਸਿਰਫ਼ 2 ਉਮੀਦਵਾਰਾਂ ਵੱਲੋਂ ਹੀ ਨਾਮਜ਼ਦਗੀ ਦੇ ਕਾਗਜ਼ ਦਾਖ਼ਲ ਕੀਤੇ ਗਏ ਹਨ। ਚੋਣ ਕਮਿਸ਼ਨ ਵੱਲੋਂ ਨਾਮਜ਼ਦਗੀਆਂ ਦਾਖ਼ਲ ਕਰਨ ਦੀ 12 ਦਸੰਬਰ ਤਕ ਦਾ ਸਮਾਂ ਦਿੱਤਾ ਗਿਆ ਹੈ, ਜਿਸ ਕਾਰਨ ਉਮੀਦਵਾਰਾਂ ਕੋਲ ਸਿਰਫ਼ ਅੱਜ ਤੇ ਕੱਲ ਦਾ ਦਿਨ ਹੀ ਬਚਿਆ ਹੈ।
ਇਹ ਖ਼ਬਰ ਵੀ ਪੜ੍ਹੋ - MP ਅੰਮ੍ਰਿਤਪਾਲ ਸਿੰਘ ਦੇ ਸਾਥੀ ਨੂੰ ਲਿਆਂਦਾ ਗਿਆ ਪੰਜਾਬ
ਜਾਣਕਾਰੀ ਮੁਤਾਬਕ ਅਜੇ ਤਕ ਨਗਰ ਨਿਗਮ ਅੰਮ੍ਰਿਤਸਰ ਤੇ ਨਗਰ ਨਿਗਮ ਲੁਧਿਆਣਾ ਤੋਂ ਹੀ 1-1 ਨਾਮਜ਼ਦਗੀ ਹਾਸਲ ਹੋਈ ਹੈ। ਜਦਕਿ ਬਾਕੀ ਵਾਰਡਾਂ ਤੋਂ ਕਿਸੇ ਵੀ ਉਮੀਦਵਾਰ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ ਨਹੀਂ ਕੀਤੇ ਗਏ। ਦੂਜੇ ਪਾਸੇ ਪਹਿਲੇ 2 ਦਿਨ ਜਲੰਧਰ, ਪਟਿਆਲਾ ਤੇ ਫਗਵਾੜਾ ਤੋਂ ਇਕ ਵੀ ਨਾਮਜ਼ਦਗੀ ਨਹੀਂ ਹੋਈ। ਪਾਰਟੀਆਂ ਵੱਲੋਂ ਉਮੀਦਵਾਰਾਂ ਦੇ ਐਲਾਨ ਦਾ ਦੌਰ ਜਾਰੀ ਹੈ, ਕਈ ਵਾਰਡਾਂ 'ਤੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਿਆ ਹੈ, ਜਦਕਿ ਬਾਕੀ ਵਾਰਡਾਂ ਵਿਚ ਵੀ ਅੱਜ ਉਮੀਦਵਾਰਾਂ ਦਾ ਐਲਾਨ ਹੋਣ ਦੀ ਉਮੀਦ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਨਵਾਂ ਐਕਟ ਲਾਗੂ, ਜਾਣੋ ਕੀ ਹੋਣਗੇ ਬਦਲਾਅ
ਇਸੇ ਤਰ੍ਹਾਂ ਹੀ ਨਗਰ ਕੌਂਸਲ ਤੇ ਨਗਰ ਪੰਚਾਇਤ ਚੋਣਾਂ ਲਈ ਵੀ ਬਹੁਤ ਘੱਟ ਨਾਮਜ਼ਦਗੀਆਂ ਆਈਆਂ ਹਨ। ਨਗਰ ਨਿਗਮ, ਨਗਰ ਕੌਂਸਲ ਤੇ ਨਗਰ ਪੰਚਾਇਤ ਚੋਣਾਂ ਸਬੰਧੀ ਹੁਣ ਤੱਕ ਕੁੱਲ 6 ਨਾਮਜ਼ਦਗੀਆਂ ਹੀ ਪ੍ਰਾਪਤ ਹੋਈਆਂ ਹਨ। ਨਗਰ ਨਿਗਮ ਅੰਮ੍ਰਿਤਸਰ, ਨਗਰ ਨਿਗਮ ਲੁਧਿਆਣਾ, ਨਗਰ ਕੌਂਸਲ ਬਲਾਚੌਰ ਤੇ ਨਗਰ ਪੰਚਾਇਤ ਦਿੜ੍ਹਬਾ ਲਈ ਇਕ-ਇਕ ਅਤੇ ਨਗਰ ਪੰਚਾਇਤ ਭਾਦਸੋਂ ਲਈ 2 ਨਾਮਜ਼ਦਗੀਆਂ ਹਾਸਲ ਹੋਈਆਂ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਐੱਨ. ਆਰ. ਆਈ. ਸੱਸ ਦੇ ਖਾਤੇ ’ਚੋਂ ਉਡਾਏ ਲੱਖਾਂ ਰੁਪਏ, ਹੇਰਾਫੇਰੀ ਕਰਨ ਵਾਲੀ ਨੂੰਹ ਦੀ ਜ਼ਮਾਨਤ ਰੱਦ
NEXT STORY