ਨੌਸ਼ਹਿਰਾ ਪਨੂੰਆਂ (ਬਲਦੇਵ) : ਨੇੜਲੇ ਪਿੰਡ ਢੋਟੀਆਂ ਵਿਖੇ ਜ਼ਿਆਦਾ ਸ਼ਰਾਬ ਪੀਣ ਨਾਲ ਇਕ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ (35) ਪੁੱਤਰ ਭਗਵਾਨ ਸਿੰਘ ਵਜੋਂ ਹੋਈ ਹੈ।
ਜਾਣਕਾਰੀ ਦਿੰਦੇ ਥਾਣਾ ਮੁਖੀ ਸਰਹਾਲੀ ਤਰਸੇਮ ਸਿੰਘ ਅਤੇ ਚੌਕੀ ਇੰਚਾਰਜ ਚਰਨ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਦਾ ਮਾਮਾ ਵਿਰਸਾ ਸਿੰਘ ਵਾਸੀ ਪਾਰਲੇ ਸਭਰਾ ਫਿਰੋਜ਼ਪੁਰ ਮਿਲਣ ਲਈ ਆਇਆ ਸੀ। ਦੋਵੇਂ ਠੇਕੇ 'ਤੇ ਚਲੇ ਗਏ, ਜਿਥੇ ਜ਼ਿਆਦਾ ਸ਼ਰਾਬ ਪੀਣ ਨਾਲ ਗੁਰਪ੍ਰੀਤ ਸਿੰਘ ਦੀ ਮੌਤ ਹੋ ਗਈ। ਗੁਰਪ੍ਰੀਤ ਸਿੰਘ ਆਪਣੇ ਪਿੱਛੇ 12 ਸਾਲਾ ਲੜਕਾ, ਪਤਨੀ ਰਾਜਬੀਰ ਕੌਰ ਤੇ ਮਾਤਾ ਪ੍ਰਕਾਸ਼ ਕੌਰ ਨੂੰ ਛੱਡ ਗਿਆ। ਤਸਦੀਕ ਕਰਨ ਲਈ ਨਾਇਬ ਤਹਿਸੀਲਦਾਰ ਮੁਖਬੀਰ ਕੌਰ ਮੌਕੇ 'ਤੇ ਮੌਜੂਦ ਸੀ। ਮ੍ਰਿਤਕ ਦਾ ਅੰਤਿਮ ਸੰਸਕਾਰ ਢੋਟੀਆਂ ਵਿਖੇ ਕਰ ਦਿੱਤਾ ਗਿਆ।
ਦੀਨਾਨਗਰ : ਕਰਜ਼ੇ ਦੀ ਬਲੀ ਚੜ੍ਹਿਆ ਇਕ ਹੋਰ ਕਿਸਾਨ
NEXT STORY