ਜਲੰਧਰ, (ਪੁਨੀਤ)–ਰੇਲਵੇ ਵੱਲੋਂ ਨਵੀਆਂ ਤਕਨੀਕਾਂ ਦੀ ਵਰਤੋਂ ਕਰਦਿਆਂ ਯਾਤਰੀ ਸਹੂਲਤਾਂ ਵਿਚ ਤੇਜ਼ੀ ਨਾਲ ਵਾਧਾ ਕੀਤਾ ਜਾ ਰਿਹਾ ਹੈ। ਇਸੇ ਲੜੀ ਵਿਚ ਰੇਲ ਵਿਭਾਗ ਵੱਲੋਂ ਜਨਰਲ ਡੱਬਿਆਂ ਵਿਚ ਯਾਤਰਾ ਕਰਨ ਵਾਲਿਆਂ ਲਈ ਵੱਡੀ ਸਹੂਲਤ ਪ੍ਰਦਾਨ ਕੀਤੀ ਗਈ ਹੈ। ਇਸ ਤਹਿਤ ਟਰੇਨ ਦੇ ਜਨਰਲ ਡੱਬਿਆਂ (ਅਨਰਿਜ਼ਰਵਡ) ਵਿਚ ਯਾਤਰਾ ਕਰਨ ਵਾਲਿਆਂ ਲਈ ਘਰ ਬੈਠੇ ਟਿਕਟ ਬੁਕਿੰਗ ਦੀ ਸਹੂਲਤ ਬੁੱਧਵਾਰ ਤੋਂ ਸ਼ੁਰੂ ਕਰ ਦਿੱਤੀ ਗਈ ਹੈ।
ਨਵੀਂ ਸਹੂਲਤ ਤਹਿਤ ਜਨਰਲ ਯਾਤਰੀਆਂ ਨੂੰ ਟਿਕਟ ਖ਼ਰੀਦਣ ਲਈ ਕਾਊਂਟਰ ’ਤੇ ਜਾਣ ਦੀ ਲੋੜ ਨਹੀਂ ਪਵੇਗੀ। ਉਹ ਆਪਣੇ ਮੋਬਾਇਲ ਫੋਨ ਰਾਹੀਂ ਟਿਕਟ ਦੀ ਬੁਕਿੰਗ ਕਰ ਸਕਣਗੇ। ਇਸ ਲਈ ਰੇਲ ਮੰਤਰਾਲੇ ਦੀ ਮੋਬਾਇਲ ਐਪਲੀਕੇਸ਼ਨ ਯੂ. ਟੀ. ਐੱਸ. ਆਨ ਮੋਬਾਇਲ ਨੂੰ ਆਪਣੇ ਮੋਬਾਇਲ ਦੇ ਪਲੇਅਸਟੋਰ ਤੋਂ ਡਾਊਨਲੋਡ ਕਰਨਾ ਹੋਵੇਗਾ। ਯੂ. ਟੀ. ਐੱਸ. (ਅਨਰਿਜ਼ਰਵਡ ਟਿਕਟਿੰਗ ਸਿਸਟਮ) ਦੀ ਐਪਲੀਕੇਸ਼ਨ ਡਾਊਨਲੋਡ ਹੋਣ ਮਗਰੋਂ ਖ਼ਪਤਕਾਰ ਨੂੰ ਆਪਣੀ ਭਾਸ਼ਾ ਦੀ ਚੋਣ ਕਰਨੀ ਹੋਵੇਗੀ ਅਤੇ ਇਸ ਤੋਂ ਬਾਅਦ ਪ੍ਰੋਸੈਸਿੰਗ ਸ਼ੁਰੂ ਹੋ ਜਾਵੇਗੀ। ਵਿਭਾਗ ਦੀ ਇਸ ਪਹਿਲ ’ਤੇ ਯਾਤਰੀਆਂ ਨੂੰ ਹਰ ਵਾਰ ਟਿਕਟ ਕਰਵਾਉਣ ’ਤੇ 3 ਫ਼ੀਸਦੀ ਦਾ ਬੋਨਸ ਮਿਲੇਗਾ। ਉਥੇ ਹੀ, ਲਾਈਨਾਂ ਵਿਚ ਲੱਗਣ ਤੋਂ ਨਿਜਾਤ ਮਿਲੇਗੀ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੂੰ ਲੈ ਕੇ ਤਾਜ਼ਾ ਅਪਡੇਟ ਆਈ ਸਾਹਮਣੇ, ਅਪ੍ਰੈਲ ’ਚ ਘੱਟ ਪਈ ਗਰਮੀ, ਜਾਣੋ ਅਗਲੇ ਦਿਨਾਂ ਦਾ ਹਾਲ
ਇਸ ਐਪਲੀਕੇਸ਼ਨ ਰਾਹੀ ਯਾਤਰੀ ਪੀ. ਐੱਨ. ਆਰ. ਸਟੇਟਸ, ਹੋਟਲ ਬੁਕਿੰਗ, ਟਰੇਨ ਦਾ ਰਨਿੰਗ ਸਟੇਟਸ, ਸੀਟਾਂ ਦੀ ਉਪਲੱਬਧਤਾ, ਅਲਟਰਨੇਟਿਵ ਟਰੇਨ ਸਮੇਤ ਵੱਖ-ਵੱਖ ਜਾਣਕਾਰੀਆਂ ਪ੍ਰਾਪਤ ਕਰ ਸਕਣਗੇ। ਇਸ ਤੋਂ ਪਹਿਲਾਂ ਵਿਭਾਗ ਵੱਲੋਂ ਜੀਓ ਫੈਂਸਿੰਗ ਸਿਸਟਮ ਲਾਗੂ ਕੀਤਾ ਗਿਆ ਸੀ, ਜਿਸ ਕਾਰਨ ਸਟੇਸ਼ਨ ਕੰਪਲੈਕਸ ਤੋਂ 5 ਕਿਲੋਮੀਟਰ ਦੇ ਅੰਦਰ ਟਿਕਟ ਬੁਕਿੰਗ ਕਰਨਾ ਸੰਭਵ ਹੋ ਸਕਦਾ ਸੀ। ਹੁਣ ਵਿਭਾਗ ਵੱਲੋਂ ਇਸ ਤਰ੍ਹਾਂ ਦੀਆਂ ਸਾਰੀਆਂ ਪਾਬੰਦੀਆਂ ਨੂੰ ਹਟਾ ਦਿੱਤਾ ਗਿਆ ਹੈ। ਸੀਨੀਅਰ ਮੰਡਲ ਵਣਜ ਪ੍ਰਬੰਧਕ ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਰੇਲ ਮੰਤਰਾਲਾ ਨੇ ਯਾਤਰੀਆਂ ਦੀ ਸਹੂਲਤ ਲਈ ਇਸ ਸਕੀਮ ਤੋਂ ਪਾਬੰਦੀ ਹਟਾ ਦਿੱਤੀ ਹੈ ਅਤੇ ਹਰ ਬੁਕਿੰਗ ’ਤੇ 3 ਫ਼ੀਸਦੀ ਬੋਨਸ ਮਿਲੇਗਾ।
ਐਂਡ੍ਰਾਇਡ, ਆਈ. ਓ. ਐੱਸ. ਵਿੰਡੋਜ਼ ’ਚ ਮਿਲੇਗੀ ਐਪ
ਰੇਲਵੇ ਵੱਲੋਂ ਹਰ ਤਰ੍ਹਾਂ ਦੇ ਯਾਤਰੀਆਂ ਲਈ ਇਹ ਸਹੂਲਤ ਪ੍ਰਦਾਨ ਕੀਤੀ ਜਾ ਰਹੀ ਹੈ। ਇਸ ਤਹਿਤ ਯੂ. ਟੀ. ਐੱਸ. ਆਨ ਮੋਬਾਈਲ ਐਪ ਨੂੰ ਐਂਡ੍ਰਾਇਡ, ਆਈ. ਓ. ਐੱਸ. ਅਤੇ ਵਿੰਡੋਜ਼ ਆਪ੍ਰੇਟਿੰਗ ਸਿਸਟਮ ’ਤੇ ਮੁਫ਼ਤ ਡਾਊਨਲੋਡ ਕੀਤਾ ਜਾ ਸਕਦਾ ਹੈ। ਯੂ. ਟੀ. ਐੱਸ. ਆਨ ਮੋਬਾਈਲ ਐਪ ’ਤੇ ਆਨਲਾਈਨ ਪੇਮੈਂਟ ਲਈ ਬੈਂਕਿੰਗ ਜਾਂ ਆਰ. ਵਾਲੇਟ ਆਦਿ ਰਾਹੀਂ ਭੁਗਤਾਨ ਕਰਨ ਦਾ ਬਦਲ ਦਿੱਤਾ ਗਿਆ ਹੈ।
ਰੋਜ਼ਾਨਾ ਲੱਖਾਂ ਯਾਤਰੀਆਂ ਨੂੰ ਮਿਲੇਗਾ ਲਾਭ
ਫਿਰੋਜ਼ਪੁਰ ਮੰਡਲ ਦੇ ਪ੍ਰਬੰਧਕ ਸੰਜੇ ਸਾਹੂ ਨੇ ਕਿਹਾ ਕਿ ਇਹ ਸਹੂਲਤ ਯਾਤਰੀਆਂ ਲਈ ਵੱਡੀ ਰਾਹਤ ਪ੍ਰਦਾਨ ਕਰੇਗੀ। ਅਧਿਕਾਰੀਆਂ ਨੇ ਕਿਹਾ ਕਿ ਜਨਰਲ ਡੱਬਿਆਂ ਰਾਹੀਂ ਹਰ ਦਿਨ ਲੱਖਾਂ-ਕਰੋੜਾਂ ਲੋਕ ਸਫ਼ਰ ਕਰਦੇ ਹਨ। ਜਨਰਲ ਟਿਕਟ ਬੁਕਿੰਗ ਵਿਚ ਕਈ ਤਰ੍ਹਾਂ ਦੀਆਂ ਪਾਬੰਦੀ ਹੋਣ ਕਾਰਨ ਯਾਤਰੀਆਂ ਨੂੰ ਲੰਮਾ ਸਮਾਂ ਟਿਕਟ ਕਾਊਂਟਰਾਂ ’ਤੇ ਖੜ੍ਹਾ ਹੋਣਾ ਪੈਂਦਾ ਸੀ, ਅਜਿਹੇ ਵਿਚ ਉਨ੍ਹਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਰੇਲਵੇ ਨੇ ਨਿਯਮਾਂ ਵਿਚ ਬਦਲਾਅ ਕੀਤਾ ਹੈ।
ਪਲੇਟਫਾਰਮ, ਮਾਸਿਕ ਟਿਕਟ ਦੀ ਵੀ ਰਹੇਗੀ ਸਹੂਲਤ
ਕੇਂਦਰ ਸਰਕਾਰ ਵੱਲੋਂ ਹਰਿਆਲੀ ਬਚਾਉਣ ਸਬੰਧੀ ਵੱਡੀ ਮੁਹਿੰਮ ਚਲਾਈ ਜਾ ਰਹੀ ਹੈ। ਇਸ ਲੜੀ ਵਿਚ ਪੇਪਰਲੈੱਸ ਵਰਕ ਨੂੰ ਲੈ ਕੇ ਸਰਕਾਰੀ ਵਿਭਾਗ ਤੇਜ਼ੀ ਨਾਲ ਕੰਮ ਕਰ ਰਹੇ ਹਨ। ਰੇਲਵੇ ਵੱਲੋਂ ਪੇਪਰਲੈੱਸ ਟਿਕਟਿੰਗ ਨੂੰ ਲੈ ਕੇ ਵੱਡੇ ਯਤਨ ਕੀਤੇ ਜਾ ਰਹੇ ਹਨ। ਇਸੇ ਲੜੀ ਵਿਚ ਰੇਲਵੇ ਵੱਲੋਂ ਜਨਰਲ ਟਿਕਟ ਬੁਕਿੰਗ ਦੇ ਨਾਲ-ਨਾਲ ਪਲੇਟਫਾਰਮ ਟਿਕਟ ਖ਼ਰੀਦਣ ਦੀ ਸਹੂਲਤ ਵੀ ਦਿੱਤੀ ਗਈ ਹੈ। ਉਥੇ ਹੀ ਮਾਸਿਕ ਸੀਜ਼ਨ ਟਿਕਟ ਬੁੱਕ ਕਰਨ ’ਤੇ ਵੀ ਪਾਬੰਦੀ ਹਟਾ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਘਰੋਂ ਸ੍ਰੀ ਅਨੰਦਪੁਰ ਸਾਹਿਬ ਮੱਥਾ ਟੇਕਣ ਆਏ ਸੇਵਾ ਮੁਕਤ ਫ਼ੌਜੀ ਦੀ ਸਤਲੁਜ ਦਰਿਆ ’ਚੋਂ ਮਿਲੀ ਲਾਸ਼
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਾਲਿਸੀ ਕਰਵਾਉਣ ਦਾ ਝਾਂਸਾ ਦੇ ਕੇ 2.45 ਕਰੋੜ ਦੀ ਠੱਗੀ
NEXT STORY