ਮੋਹਾਲੀ (ਨਿਆਮੀਆਂ) : ਜ਼ਿਲੇ 'ਚ ਰੇਤੇ, ਬੱਜਰੀ, ਸਟੋਨ ਕਰੈਸ਼ਰਾਂ ਤੇ ਗੈਰ ਕਾਨੂੰਨੀ ਮਾਈਨਿੰਗ ਦੀ ਚੈਕਿੰਗ ਲਈ ਸਥਾਪਿਤ ਕੀਤੇ ਨਾਕਿਆਂ 'ਤੇ ਮਈ ਮਹੀਨੇ ਦੌਰਾਨ ਵੱਖ-ਵੱਖ ਅਧਿਕਾਰੀਆਂ ਦੀਆਂ ਡਿਊਟੀਆਂ ਲਾਈਆਂ ਗਈਆਂ ਹਨ, ਜਿਹੜੇ ਕਿ ਚੈਕਿੰਗ ਦੀ ਰੋਜ਼ਾਨਾ ਪੜਤਾਲ ਕਰਕੇ ਆਪਣੀ ਰਿਪੋਰਟ ਭੇਜਣਗੇ ਤਾਂ ਜੋ ਗੈਰ-ਕਾਨੂੰਨੀ ਮਾਈਨਿੰਗ ਨੂੰ ਸਖਤੀ ਨਾਲ ਰੋਕਿਆ ਜਾ ਸਕੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਨੇ ਦੱਸਿਆ ਕਿ ਚੈਕਿੰਗ ਦੀ ਰਿਪੋਰਟ ਵਿਸਥਾਰ ਪੂਰਵਕ ਵੱਖਰੇ ਤੌਰ 'ਤੇ ਸਮੇਤ ਫੋਟੋਗ੍ਰਾਫ ਦੀ ਹਾਰਡਕਾਪੀ ਦੇ ਰੂਪ 'ਚ ਦਫਤਰ ਦੀ ਈ-ਮੇਲ ਆਈ. ਡੀ. 'ਤੇ ਭੇਜਣੀ ਵੀ ਯਕੀਨੀ ਬਣਾਈ ਜਾਵੇ।
ਘਰਵਾਲੀਆਂ ਨੂੰ ਲੈ ਕੇ ਕੈਪਟਨ ਤੇ ਸੁਖਬੀਰ ਦੀ ਕਸੂਤੀ ਸਥਿਤੀ
NEXT STORY