ਸੰਗਰੂਰ (ਰਵੀ) : ਮਾਮਲਾ ਸੰਗਰੂਰ ਦੇ ਲਹਿਰਾਗਾਗਾ ਨੇੜਲੇ ਪਿੰਡ ਖੋਖਰ ਕਲਾਂ ਦਾ ਹੈ, ਜਿੱਥੇ ਕੱਲ੍ਹ ਸ਼ਾਮ ਕਰੀਬ 6 ਵਜੇ ਹੋਮਗਾਰਡ ਮੁਲਾਜ਼ਮ ਕਰਮਜੀਤ ਸਿੰਘ ਅਤੇ ਉਸ ਦੇ ਗੁਆਂਢੀ ਸੋਨ ਖਾਨ ਵਿਚਾਲੇ ਸਾਂਝੀ ਕੰਧ ਨੂੰ ਲੈ ਕੇ ਹੋਏ ਝਗੜੇ 'ਚ ਕਰਮਜੀਤ ਸਿੰਘ ਨੇ ਸੋਨ ਖਾਨ ਦੀ ਗਰਦਨ 'ਤੇ ਗੰਡਾਸਾ ਮਾਰ ਦਿੱਤਾ, ਜਿਸ ਵਿੱਚ ਸੋਨ ਖਾਨ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ ਤੇ ਉਸ ਨੂੰ ਲਹਿਰਾਗਾਗਾ ਦੇ ਹਸਪਤਾਲ ਲਿਜਾਇਆ ਗਿਆ। ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਸੰਗਰੂਰ ਹਸਪਤਾਲ ਰੈਫਰ ਕਰ ਦਿੱਤਾ ਗਿਆ, ਜਿੱਥੇ ਕਰੀਬ 2:30 ਵਜੇ ਸੋਨ ਖਾਨ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : 90 ਹਜ਼ਾਰ ਦੀ ਲੁੱਟ ਦੀ ਵਾਰਦਾਤ 12 ਘੰਟਿਆਂ 'ਚ ਸੁਲਝਾਈ, 3 ਮੁਲਜ਼ਮ ਕਾਬੂ
ਮ੍ਰਿਤਕ ਦੇ ਬੇਟੇ ਜਗਸੀਰ ਖਾਨ ਨੇ ਦੱਸਿਆ ਕਿ ਕਰੀਬ 1 ਸਾਲ ਪਹਿਲਾਂ ਉਸ ਦੇ ਗੁਆਂਢੀ ਕਰਮਜੀਤ ਸਿੰਘ ਨੇ ਆਪਣਾ ਨਵਾਂ ਮਕਾਨ ਬਣਵਾਇਆ ਸੀ। ਸਾਂਝੀ ਕੰਧ ਬਣਾਉਣ ਲਈ ਉਸ ਨੇ ਸਾਨੂੰ 10000 ਰੁਪਏ ਦੇਣੇ ਸਨ, ਜਿਸ ਨੂੰ ਲੈ ਕੇ ਉਹ ਕਾਫੀ ਸਮੇਂ ਤੋਂ ਬਹਾਨੇ ਬਣਾ ਰਿਹਾ ਸੀ, ਜਿਸ ਕਾਰਨ ਬੀਤੀ ਸ਼ਾਮ ਮੇਰੇ ਪਿਤਾ ਸੋਨ ਖਾਨ ਤੇ ਕਰਮਜੀਤ ਸਿੰਘ ਵਿਚਾਲੇ ਹੱਥੋਪਾਈ ਹੋ ਗਈ ਅਤੇ ਲੜਾਈ ਇਸ ਹੱਦ ਤੱਕ ਵਧ ਗਈ ਕਿ ਕਰਮਜੀਤ ਸਿੰਘ ਨੇ ਮੇਰੇ ਪਿਤਾ ਦੀ ਗਰਦਨ 'ਤੇ ਗੰਡਾਸਾ ਮਾਰ ਦਿੱਤਾ, ਜਿਸ ਕਾਰਨ ਉਹ ਡਿੱਗ ਪਏ। ਅਸੀਂ ਤੁਰੰਤ ਉਨ੍ਹਾਂ ਨੂੰ ਲਹਿਰਾਗਾਗਾ ਹਸਪਤਾਲ ਲੈ ਕੇ ਗਏ, ਜਿੱਥੇ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਸੰਗਰੂਰ ਹਸਪਤਾਲ ਰੈਫਰ ਕਰ ਦਿੱਤਾ ਅਤੇ ਉੱਥੇ ਬਾਅਦ ਦੁਪਹਿਰ ਕਰੀਬ 2:30 ਵਜੇ ਉਨ੍ਹਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਡਿਊਟੀ 'ਤੇ ਜਾ ਰਹੇ ਨੌਜਵਾਨਾਂ ਨਾਲ ਵਾਪਰਿਆ ਹਾਦਸਾ, ਟਰੱਕ 'ਚ ਜਾ ਵੱਜੀ ਕਾਰ, ਇਕ ਦੀ ਮੌਤ
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਲਹਿਰਾਗਾਗਾ ਦੇ ਐੱਸਐੱਚਓ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਹਸਪਤਾਲ 'ਚ ਦਾਖਲ ਮਰੀਜ਼ ਦੀ ਲੜਾਈ ਦੌਰਾਨ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਪਿੰਡ ਖੋਖਰ ਕਲਾਂ 'ਚ ਕਰਮਜੀਤ ਸਿੰਘ ਅਤੇ ਸੋਨ ਖਾਨ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ, ਜਿਸ ਵਿੱਚ ਸੋਨ ਖਾਨ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਪਹਿਲਾਂ ਲਹਿਰਾਗਾਗਾ ਤੇ ਬਾਅਦ ਵਿੱਚ ਸੰਗਰੂਰ ਹਸਪਤਾਲ ਰੈਫਰ ਕੀਤਾ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਦੇ ਬਿਆਨ ਲਏ ਜਾ ਰਹੇ ਹਨ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਕੇ ਦੋਸ਼ੀਆਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਮਾਨ ਸਰਕਾਰ ਦਾ ਸਿਹਤ ਸਹੂਲਤਾਂ ਦੇ ਖੇਤਰ 'ਚ ਵੱਡਾ ਉਪਰਾਲਾ, ਬ੍ਰੇਨ ਸਟ੍ਰੋਕ ਦੇ ਮਰੀਜ਼ਾਂ ਦਾ ਹੋਵੇਗਾ ਮੁਫ਼ਤ ਇਲਾਜ
NEXT STORY