ਖਡੂਰ ਸਾਹਿਬ, (ਜਸਵਿੰਦਰ)- ਥਾਣਾ ਗੋਇੰਦਵਾਲ ਸਾਹਿਬ ਅਧੀਨ ਆਉਂਦੇ ਪਿੰਡ ਬਾਣੀਆਂ ਵਿਖੇ ਪੁਰਾਣੀ ਰੰਜਿਸ਼ ਦੇ ਕਾਰਨ ਰਾਤ ਸਮੇਂ ਘਰ ’ਚ ਦਾਖਲ ਹੋ ਕੇ ਭੰਨ-ਤੋਡ਼ ਕਰਨ ਤੋਂ ਇਲਾਵਾ ਇਕ ਲਡ਼ਕੇ ਨੂੰ ਸੱਟਾਂ ਲਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਵਾਪਰੇ ਘਟਨਾਕ੍ਰਮ ਸਬੰਧੀ ਜਾਣਕਾਰੀ ਦਿੰਦਿਆਂ ਪੀਡ਼ਤ ਪਰਿਵਾਰ ਦੇ ਮੁਖੀ ਜਗਜੀਤ ਸਿੰਘ ਪੁੱਤਰ ਧਰਮ ਸਿੰਘ ਵਾਸੀ ਪਿੰਡ ਬਾਣੀਆਂ ਨੇ ਦੱਸਿਆ ਕਿ 23 ਜੁਲਾਈ ਦੀ ਰਾਤ ਮੇਰੇ ਗੁਆਂਢ ’ਚ ਹੀ ਰਹਿੰਦੇ ਲੋਕਾਂ ਵੱਲੋਂ ਪੁਰਾਣੀ ਰੰਜਿਸ਼ ਤਹਿਤ ਆਪਣੇ ਨਾਲ 35-40 ਹਥਿਅਾਰਾਂ ਨਾਲ ਲੈੱਸ ਅਣਪਛਾਤੇ ਹਮਲਾਵਰਾਂ ਨੂੰ ਲਿਆ ਕੇ ਮੇਰੇ ਘਰ ’ਚ ਦਾਖਲ ਹੋ ਕੇ ਜਾਨਲੇਵਾ ਹਮਲਾ ਕਰਦਿਆਂ ਘਰ ਦੇ ਸ਼ੀਸ਼ੇ, ਵਿਹਡ਼ੇ ’ਚ ਖਡ਼੍ਹੇ ਮੋਟਰਸਾਈਕਲ, ਅਲਮਾਰੀ, ਬੈੱਡ ਆਦਿ ਦੀ ਬੁਰੀ ਤਰ੍ਹਾਂ ਭੰਨ-ਤੋਡ਼ ਕਰ ਦਿੱਤੀ ਗਈ। ਹਮਲਾਵਰਾਂ ਨੂੰ ਰੋਕਣ ’ਤੇ ਉਹ ਮੇਰੇ ਲਡ਼ਕੇ ਸਰਵਣਜੀਤ ਸਿੰਘ ਨੂੰ ਗੰਭੀਰ ਸੱਟਾਂ ਲਾ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ। ਆਪਣੇ ਜ਼ਖਮੀ ਲਡ਼ਕੇ ਨੂੰ ਸਰਕਾਰੀ ਹਸਪਤਾਲ ਖਡੂਰ ਸਾਹਿਬ ਵਿਖੇ ਦਾਖਲ ਕਰਵਾਉਣ ਉਪਰੰਤ ਚੌਕੀ ਖਡੂਰ ਸਾਹਿਬ ਦੇ ਅਧਿਕਾਰੀਆਂ ਨੂੰ ਲਿਖਤੀ ਦਰਖਾਸਤ ਵੀ ਦਿੱਤੀ, ਜਿਨ੍ਹਾਂ ਨੂੰ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੀ ਮੰਗ ਕਰਦਿਆਂ ਇਨਸਾਫ ਦੀ ਗੁਹਾਰ ਲਾਈ । ਇਸ ਮਾਮਲੇ ਸਬੰਧੀ ਚੌਕੀ ਖਡੂਰ ਸਾਹਿਬ ਦੇ ਇੰਚਾਰਜ ਨਾਲ ਗੱਲ ਕਰਨ ’ਤੇ ਉਨ੍ਹਾਂ ਦੱਸਿਆ ਕਿ ਉਪਰੋਕਤ ਝਗਡ਼ੇ ਵਿਚ ਦੋਵਾਂ ਧਿਰਾਂ ਦੇ ਸੱਟਾਂ ਲੱਗੀਆਂ ਹਨ ਜੋ ਹਸਪਤਾਲ ’ਚ ਦਾਖਲ ਹਨ। ਜਿਸ ਨੂੰ ਸੁਲਝਾਉਣ ਲਈ ਦੋਵਾਂ ਪਾਰਟੀਆਂ ਨੂੰ ਬੁਲਾਇਆ ਗਿਆ ਹੈ।
ਹਲਕਾ ਵਿਧਾਇਕ ਨੇ ਨਸ਼ਿਆਂ ਖਿਲਾਫ ਕੱਢੀ ਰੈਲੀ
NEXT STORY