ਲੁਧਿਆਣਾ, (ਰਿਸ਼ੀ)- ਬੁੱਧਵਾਰ ਸਵੇਰੇ ਲਗਭਗ 9 ਵਜੇ ਫੋਕਲ ਪੁਆਇੰਟ ਫੇਸ-2 ’ਚ ਨਗਰ ਨਿਗਮ ਦੇ ਸਫਾਈ ਕਰਮਚਾਰੀ ਦੀ ਆਨ ਡਿਊਟੀ ਮੌਤ ਹੋ ਗਈ। ਇਸ ਮਾਮਲੇ ’ਚ ਪੁਲਸ ਨੇ ਧਾਰਾ 174 ਦੀ ਕਾਰਵਾਈ ਕਰ ਕੇ ਲਾਸ਼ ਸਿਵਲ ਹਸਪਤਾਲ ਦੀ ਮੋਰਚਰੀ ’ਚ ਰੱਖਵਾ ਦਿੱਤੀ, ਜਿਥੇ ਵੀਰਵਾਰ ਨੂੰ ਉਸ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਮ੍ਰਿਤਕ ਦੀ ਪਛਾਣ ਕਾਲਾ (30) ਨਿਵਾਸੀ ਰਾਜੀਵ ਗਾਂਧੀ ਕਾਲੋਨੀ ਦੇ ਰੂਪ ’ਚ ਹੋਈ ਹੈ।
ਜਾਂਚ ਅਧਿਕਾਰੀ ਏ. ਐੱਸ. ਆਈ. ਭੁਪਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕ ਦੀ ਪਤਨੀ ਰਾਧਾ ਦੇ ਬਿਆਨ ’ਤੇ ਧਾਰਾ 174 ਦੀ ਕਾਰਵਾਈ ਕੀਤੀ ਹੈ। ਪੁਲਸ ਨੂੰ ਦਿੱਤੇ ਬਿਆਨ ’ਚ ਉਸ ਨੇ ਦੱਸਿਆ ਕਿ ਹਰ ਰੋਜ਼ ਦੀ ਤਰ੍ਹਾਂ ਸਵੇਰੇ ਪਤੀ ਘਰੋਂ ਕੰਮ ’ਤੇ ਫੋਕਲ ਪੁਆਇੰਟ ਫੇਸ–2 ਗਿਆ ਸੀ, ਜਿਥੇ ਡਿਊਟੀ ਦੌਰਾਨ ਉਸ ਦੀ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ। ਉਨ੍ਹਾਂ ਦਾ ਇਕ 8 ਮਹੀਨਿਆਂ ਦਾ ਬੇਟਾ ਹੈ। ਮ੍ਰਿਤਕ ਦੇ ਭਰਾ ਰਾਜ ਕੁਮਾਰ ਅਨੁਸਾਰ ਸਵੇਰੇ ਕਾਲੇ ਦੇ ਅਚਾਨਕ ਬੇਹੋਸ਼ ਹੋਣ ਨਾਲ ਮੁਲਾਜ਼ਮ ਤੁਰੰਤ ਇਲਾਜ ਦੇ ਲਈ ਪ੍ਰਾਈਵੇਟ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਸਾਬਕਾ ਸੀਨੀਅਰ ਡਿਪਟੀ ਮੇਅਰ ਦੇ ਘਰ ਬਾਹਰ ਲੱਗਿਆ ਜਮਾਵਡ਼ਾ
ਮੌਤ ਤੋਂ ਬਾਅਦ ਲੋਕਾਂ ਦਾ ਚੰਡੀਗਡ਼੍ਹ ਰੋਡ ’ਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਦੇ ਘਰ ਦੇ ਬਾਹਰ ਜਮਾਵਡ਼ਾ ਲੱਗ ਗਿਆ। ਰਿਸ਼ਤੇਦਾਰਾਂ ਦਾ ਦੋਸ਼ ਸੀ ਕਿ ਉਨ੍ਹਾਂ ਦੇ ਭਰਾ ਨੂੰ ਉਕਤ ਨੇਤਾ ਦੇ ਇਕ ਨੇਡ਼ੇ ਦੇ ਰਿਸ਼ਤੇਦਾਰ ਦੇ ਘਰ ਨੌਕਰੀ ਕਰਵਾਈ ਜਾ ਰਹੀ ਸੀ। ਜਦਕਿ ਉਸ ਦੀ ਹਾਜ਼ਰੀ ਕਿਤੇ ਹੋਰ ਲੱਗ ਰਹੀ ਸੀ। ਸਮਾਚਾਰ ਲਿਖੇ ਜਾਣ ਤਕ ਦੋਵੇਂ ਧਿਰਾਂ ਦਾ ਆਪਸ ਵਿਚ ਸਮਝੌਤਾ ਹੋ ਗਿਆ ਸੀ।
ਇੰਟਰਨੈਸ਼ਨਲ ਡਰੱਗ ਸਮੱਗਲਰ ਰਾਜਾ ਕੰਦੋਲਾ ’ਤੇ ਦਰਜ ਆਈਸ ਸਮੱਗਲਿੰਗ ਕੇਸ ਦੀ ਸੁਣਵਾਈ 5 ਨੂੰ
NEXT STORY