ਮੋਹਾਲੀ (ਨਿਆਮੀਆਂ) : ਪੰਜਾਬ ਸਕੂਲ ਸਿੱਖਿਆ ਬੋਰਡ (ਪੀ. ਐੱਸ. ਈ. ਬੀ.) ਵੱਲੋਂ ਜੁਲਾਈ 2026 'ਚ ਲਈਆਂ ਗਈਆਂ ਅਨੁਪੂਰਕ ਪ੍ਰੀਖਿਆਵਾਂ (ਰੀ-ਅਪੀਅਰ/ਕੰਪਾਰਟਮੈਂਟ, ਵਾਧੂ ਵਿਸ਼ਾ ਅਤੇ ਵੋਕੇਸ਼ਨਲ ਵਿਸ਼ੇ) ਦਾ ਨਤੀਜਾ ਐਲਾਨਿਆ ਜਾ ਚੁੱਕਾ ਹੈ। ਦੱਸਣਯੋਗ ਹੈ ਕਿ 12ਵੀਂ ਸ਼੍ਰੇਣੀ ਦਾ ਨਤੀਜਾ 25 ਅਗਸਤ 2026 ਅਤੇ 10ਵੀਂ ਸ਼੍ਰੇਣੀ ਦਾ ਨਤੀਜਾ 28 ਅਗਸਤ 2026 ਨੂੰ ਜਾਰੀ ਕੀਤਾ ਗਿਆ ਸੀ। ਇਸ ਸਬੰਧ 'ਚ ਜਾਣਕਾਰੀ ਦਿੰਦੇ ਹੋਏ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਪ੍ਰੀਖਿਆਵਾਂ 'ਚ ਸ਼ਾਮਲ ਹੋਏ ਜੋ ਪ੍ਰੀਖਿਆਰਥੀ ਆਪਣੇ ਉੱਤਰ-ਪੱਤਰਾਂ ਦੀ ਰੀ-ਚੈਕਿੰਗ (ਮੁੜ ਪੜਤਾਲ) ਜਾਂ ਰੀਵੈਲੁਏਸ਼ਨ (ਮੁੜ ਮੁਲਾਂਕਣ) ਕਰਵਾਉਣਾ ਚਾਹੁੰਦੇ ਹਨ, ਉਨ੍ਹਾਂ ਲਈ ਆਨਲਾਈਨ ਫਾਰਮ ਅਤੇ ਫ਼ੀਸ ਭਰਨ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਆਉਣਗੇ PM ਮੋਦੀ! ਪੰਜਾਬੀਆਂ ਲਈ ਕਰ ਸਕਦੇ ਨੇ ਵੱਡੇ ਐਲਾਨ, ਤਿਆਰ ਕੀਤਾ ਜਾ ਰਿਹਾ ਸ਼ਡਿਊਲ
ਇਨ੍ਹਾਂ ਲਈ ਅਰਜ਼ੀਆਂ ਦੇਣ ਦੀ ਮਿਤੀ 07 ਸਤੰਬਰ 2026 ਤੋਂ 21 ਸਤੰਬਰ 2026 ਤੱਕ ਹੈ। ਫਾਰਮ ਅਤੇ ਫ਼ੀਸ ਸਿਰਫ ਆਨਲਾਈਨ ਮਾਧਿਅਮ ਰਾਹੀਂ ਹੀ ਪ੍ਰਵਾਨ ਕੀਤੀ ਜਾਵੇਗੀ। ਆਨਲਾਈਨ ਫਾਰਮ ਅਤੇ ਫ਼ੀਸ ਭਰਨ ਤੋਂ ਬਾਅਦ ਪ੍ਰੀਖਿਆਰਥੀ ਇਸ ਦਾ ਪ੍ਰਿੰਟਆਊਟ ਆਪਣੇ ਕੋਲ ਰਿਕਾਰਡ ਵਜੋਂ ਸੰਭਾਲ ਕੇ ਰੱਖਣ।
ਇਹ ਵੀ ਪੜ੍ਹੋ : ਪੰਜਾਬ 'ਚ ਸਰਕਾਰੀ ਮੁਲਾਜ਼ਮ ਅੱਜ ਨਹੀਂ ਕਰਨਗੇ ਕੰਮ! ਦਫ਼ਤਰਾਂ 'ਚ ਜਾਣ ਤੋਂ ਪਹਿਲਾਂ ਪੜ੍ਹੋ ਜ਼ਰੂਰੀ ਖ਼ਬਰ
ਇਸ ਫਾਰਮ ਦੀ ਹਾਰਡ ਕਾਪੀ ਬੋਰਡ ਦਫ਼ਤਰ ਵਿਖੇ ਜਮ੍ਹਾਂ ਕਰਵਾਉਣ ਦੀ ਕੋਈ ਲੋੜ ਨਹੀਂ ਹੈ। ਵਧੇਰੇ ਜਾਣਕਾਰੀ ਅਤੇ ਦਿਸ਼ਾ-ਨਿਰਦੇਸ਼ਾਂ ਲਈ ਬੋਰਡ ਦੀ ਅਧਿਕਾਰਤ ਵੈੱਬਸਾਈਟ www.pseb.ac.in 'ਤੇ ਵਿਜ਼ਿਟ ਕੀਤਾ ਜਾ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੰਜਾਬ 'ਚ ਵੱਡਾ ਹਾਦਸਾ, ਤਿੰਨ ਵਿਅਕਤੀਆਂ ਦੀ ਮੌਕੇ 'ਤੇ ਮੌਤ
NEXT STORY