ਤਰਨਤਾਰਨ,(ਰਾਜੂ)- ਥਾਣਾ ਸਰਹਾਲੀ ਦੀ ਪੁਲਸ ਨੇ ਚੋਰੀ ਦੇ ਮੋਟਰਸਾਈਕਲ ਸਮੇਤ ਇਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ ਜਦ ਕਿ ਤਿੰਨ ਵਿਅਕਤੀ ਭੱਜਣ ’ਚ ਕਾਮਯਾਬ ਹੋ ਗਏ। ਇਸ ਸਬੰਧੀ ਤਫਤੀਸ਼ੀ ਅਫਸਰ ਏ.ਐੱਸ.ਆਈ ਮੁਖਤਾਰ ਸਿੰਘ ਨੇ ਦੱਸਿਆ ਕਿ ਉਹ ਸਮੇਤ ਪੁਲਸ ਪਾਰਟੀ ਦੌਰਾਨੇ ਗਸ਼ਤ ਤੇ ਤਲਾਸ਼ ਭੈਡ਼ੇੇ ਪੁਰਸ਼ਾਂ ਦੇ ਸਬੰਧ ’ਚ ਟੀ-ਪੁਆਇੰਟ ਬਾਈਪਾਸ ਨੌਸ਼ਹਿਰਾ ਪਨੂੰਆ ਮੌਜੂਦ ਸਨ ਕਿ ਮੁਖਬਰ ਖਾਸ ਨੇ ਆ ਕੇ ਇਤਲਾਹ ਦਿੱਤੀ ਕਿ ਗੁਰਪ੍ਰੀਤ ਸਿੰਘ ਪੁੱਤਰ ਸਤਨਾਮ ਸਿੰਘ, ਜੋਬਨ ਸਿੰਘ ਪੁੱਤਰ ਰਾਜੂ ਬਾਬਾ, ਬਾਜੂ ਪੁੱਤਰ ਪੱਪੂ ਅਤੇ ਦਲੇਰੀ ਪੁੱਤਰ ਕਾਲਾ ਸਿੰਘ ਵਾਸੀਆਨ ਸਰਹਾਲੀ ਕਲਾਂ ਇਹ ਸਾਰੇ ਵਿਅਕਤੀ ਵੱਖ-ਵੱਖ ਜਗ੍ਹਾ ਤੋਂ ਮੋਟਰਸਾਈਕਲ ਚੋਰੀ ਕਰਕੇ ਵੇਚਦੇ ਹਨ ਅਤੇ ਅੱਜ ਵੀ ਗੁਰਪ੍ਰੀਤ ਸਿੰਘ ਉਰਫ ਗੋਪੀ ਜੋ ਕਿ ਚੋਰੀ ਦਾ ਮੋਟਰਸਾਈਕਲ ਹੀਰੋ ਹਾਂਡਾ ਪੈਸ਼ਨ ਬਿਨਾਂ ਨੰਬਰੀ ਨੂੰ ਵੇਚਣ ਵਾਸਤੇ ਨਿਕਲਿਆ ਹੈ। ਜੇਕਰ ਹੁਣੇ ਹੀ ਨਾਕਾਬੰਦੀ ਕੀਤੀ ਜਾਵੇ ਤਾਂ ਗੁਰਪ੍ਰੀਤ ਸਿੰਘ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਆ ਸਕਦਾ ਹੈ। ਮੁਖਬਰ ਖਾਸ ਪਾਸੋਂ ਗੁਰਪ੍ਰੀਤ ਸਿੰਘ ਦਾ ਹੁਲੀਆ ਸਮਝ ਕੇ ਉਸ ਨੂੰ ਫਾਰਗ ਕੀਤਾ ਗਿਆ ਤੇ ਸਾਥੀ ਕਰਮਚਾਰੀਆ ਦੀ ਮੱਦਦ ਨਾਲ ਗੁਰਪ੍ਰੀਤ ਸਿੰਘ ਉਕਤ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕਰਕੇ ਬਾਕੀ ਵਿਅਕਤੀਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
ਪੱਬ 'ਚ ਬਿਨਾਂ ਪਰਮਿਟ ਦੇ ਪਿਆਈ ਜਾ ਰਹੀ ਸੀ ਸ਼ਰਾਬ, ਕਾਂਗਰਸੀ ਆਗੂ 'ਤੇ ਕੇਸ ਦਰਜ
NEXT STORY