ਫਗਵਾੜਾ (ਜਲੋਟਾ) : ਜ਼ਿਲ੍ਹਾ ਕਪੂਰਥਲਾ ਦੇ ਐੱਸਐੱਸਪੀ ਗੌਰਵ ਤੁਰਾ ਵੱਲੋਂ ਜ਼ਿਲ੍ਹੇ 'ਚ ਚਲਾਈ ਜਾ ਰਹੀ ਨਸ਼ਾ ਤਸਕਰਾਂ ਦੇ ਖਿਲਾਫ ਮੁਹਿੰਮ ਦੇ ਤਹਿਤ ਥਾਣਾ ਰਾਵਲਪਿੰਡੀ ਦੀ ਪੁਲਸ ਨੇ ਸਬ ਇੰਸਪੈਕਟਰ ਮੇਜਰ ਸਿੰਘ ਮੁੱਖ ਅਫਸਰ ਥਾਣਾ ਰਾਵਲਪਿੰਡੀ ਸਮੇਤ ਪੁਲਸ ਪਾਰਟੀ ਦੇ ਯਤਨਾਂ ਸਦਕਾ ਇੱਕ ਵਿਅਕਤੀ ਨੂੰ ਨਸ਼ੀਲੀਆਂ ਗੋਲੀਆਂ ਅਤੇ ਹਜ਼ਾਰਾਂ ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫਤਾਰ ਕਰਨ ਦੀ ਸੂਚਨਾ ਮਿਲੀ ਹੈ।
ਜਗਬਾਣੀ ਨਾਲ ਗੱਲਬਾਤ ਕਰਦੇ ਹੋਏ ਐੱਸਪੀ ਫਗਵਾੜਾ ਰੁਪਿੰਦਰ ਕੌਰ ਭੱਟੀ ਨੇ ਦੱਸਿਆ ਕਿ ਚੈਕਿੰਗ ਦੌਰਾਨ ਥਾਣਾ ਰਾਵਲਪਿੰਡੀ ਦੀ ਪੁਲਸ ਨੇ ਜਦ ਸ਼ੱਕ ਪੈਣ ਤੇ ਜਰਨੈਲ ਸਿੰਘ ਉਰਫ ਜੈਲਾ ਪੁੱਤਰ ਕੁਲਦੀਪ ਸਿੰਘ ਵਾਸੀ ਰਾਣੀਪੁਰ ਰਾਜਪੂਤਾਂ ਪਾਸੋਂ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਦੇ ਹਵਾਲੇ ਤੋਂ ਪੁਲਸ ਨੂੰ 40 ਨਸ਼ੀਲੀ ਗੋਲੀਆਂ ਅਤੇ ਕਰੀਬ 13500 ਡਰੱਗ ਮਨੀ ਬਰਾਮਦ ਹੋਈ ਹੈ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਦੋਸ਼ੀ ਜਰਨੈਲ ਸਿੰਘ ਉਰਫ ਜੈਲੇ ਤੋਂ ਕੀਤੀ ਜਾ ਰਹੀ ਪੁੱਛਗਿੱਛ ਦੌਰਾਨ ਇਹ ਗੱਲ ਸਾਫ ਹੋਈ ਹੈ ਕਿ ਉਹ ਇਹ ਨਸ਼ੀਲੀ ਗੋਲੀਆਂ ਸੁਰੇਸ਼ ਕੁਮਾਰ ਪੁੱਤਰ ਵਿਜੇ ਕੁਮਾਰ ਵਾਸੀ ਰਾਣੀਪੁਰ ਰਾਜਪੂਤਾਂ ਪਾਸੋਂ ਖਰੀਦ ਕਰਦਾ ਸੀ ਜਿਸ 'ਤੇ ਪੁਲਸ ਵੱਲੋਂ ਸੁਰੇਸ਼ ਕੁਮਾਰ ਉਕਤ ਨੂੰ ਵੀ ਮੁਕਦਮੇ ਵਿੱਚ ਨਾਮਜ਼ਦ ਕਰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਸ ਨੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਖਬਰ ਲਿਖ ਕੇ ਜਾਣ ਤੱਕ ਪੁਲਸ ਵੱਲੋਂ ਦੋਸ਼ੀਆਂ ਤੋਂ ਪੁੱਛਗਿਚ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼ਿਵ ਸੈਨਾ ਆਗੂ ਦਾ ਟੋਲ ਪਲਾਜ਼ੇ 'ਤੇ ਹੰਗਾਮਾ! ਮਹਿਲਾ ਮੁਲਾਜ਼ਮ ਨੂੰ ਕੱਢੀਆਂ ਗਾਲ੍ਹਾ (ਵੀਡੀਓ)
NEXT STORY