ਨਵਾਂਸ਼ਹਿਰ/ਕਾਠਗੜ੍ਹ (ਤ੍ਰਿਪਾਠੀ, ਰਾਜੇਸ਼)-ਥਾਣਾ ਕਾਠਗੜ੍ਹ ਦੀ ਪੁਲਸ ਨੇ ਰਾਜਮਾਰਗ ’ਤੇ ਆਸਰੋਂ ਨੇੜੇ ਲਾਏ ਪੱਕੇ ਹਾਈਟੈੱਕ ਨਾਕੇ ’ਤੇ ਚੈਕਿੰਗ ਦੌਰਾਨ ਇਕ ਵਿਅਕਤੀ ਨੂੰ ਇਕ ਕਿਲੋ ਅਫ਼ੀਮ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਇੰਸਪੈਕਟਰ ਪਰਮਿੰਦਰ ਸਿੰਘ ਰਾਏ ਨੇ ਦੱਸਿਆ ਕਿ ਬੀਤੇ ਦਿਨ ਰੋਪੜ-ਬਲਾਚੌਰ ਰਾਜ ਮਾਰਗ ’ਤੇ ਲਾਏ ਪੱਕੇ ਹਾਈਟੈੱਕ ਨਾਕੇ ’ਤੇ ਕਾਠਗੜ੍ਹ ਦੇ ਸਬ-ਇੰਸਪੈਕਟਰ ਰਾਕੇਸ਼ਇੰਦਰ ਕੁਮਾਰ, ਏ. ਐੱਸ. ਆਈ. ਹਰਜਿੰਦਰ ਸਿੰਘ ਅਤੇ ਪੁਲਸ ਪਾਰਟੀ ਵੱਲੋਂ ਚੰਡੀਗੜ੍ਹ-ਰੋਪੜ ਸਾਈਡ ਵੱਲੋਂ ਆ ਰਹੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ।
ਇਹ ਵੀ ਪੜ੍ਹੋ- ਜਲੰਧਰ 'ਚ ਵੱਡੀ ਵਾਰਦਾਤ, ਦਿਨ ਚੜ੍ਹਦਿਆਂ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਖ਼ੂਨ ਨਾਲ ਲਥਪਥ ਮਿਲੀ ਲਾਸ਼
ਇਸ ਦੌਰਾਨ ਇਕ ਬੱਸ ਨੂੰ ਰੋਕ ਕੇ ਚੈਕਿੰਗ ਸ਼ੁਰੂ ਕੀਤੀ ਤਾਂ ਬੱਸ ਦੀ ਪਿਛਲੀ ਤਾਕੀ ’ਚੋਂ ਇਕ ਮੋਨਾ ਵਿਅਕਤੀ ਆਪਣੇ ਹੱਥ ’ਚ ਫੜਿਆ ਵਜ਼ਨਦਾਰ ਲਿਫ਼ਾਫ਼ਾ ਲੈ ਕੇ ਕਾਹਲੀ-ਕਾਹਲੀ ਬੱਸ ’ਚੋਂ ਛਾਲ ਮਾਰ ਕੇ ਨਹਿਰ ਦੇ ਨਾਲ ਉੱਗੇ ਸਰਕੰਢੇ ਵੱਲ ਨੂੰ ਭੱਜ ਪਿਆ, ਜਿਸ ਨੂੰ ਮੁਲਾਜ਼ਮਾਂ ਨੇ ਆਵਾਜ਼ ਦੇ ਕੇ ਰੁਕਣ ਲਈ ਕਿਹਾ ਪਰ ਉਸ ਨੇ ਲਿਫ਼ਾਫਾ ਸੁੱਟ ਦਿੱਤਾ ਅਤੇ ਆਪ ਖਿਸਕਣ ਲੱਗਾ, ਜਿਸ ਨੂੰ ਮੁਲਾਜ਼ਮਾਂ ਨੇ ਕਾਬੂ ਕਰਕੇ ਜਦੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣਾ ਨਾਂ ਰਾਜੇਸ਼ ਕੁਮਾਰ ਪੁੱਤਰ ਵਿੱਦਿਆ ਰਾਮ ਵਾਸੀ ਹਰਹਰਪੁਰ ਥਾਣਾ ਕੁੰਵਰਗਾਉ ਜ਼ਿਲ੍ਹਾ ਬੰਦਾਯੂ (ਯੂ. ਪੀ.) ਦੱਸਿਆ। ਜਦੋਂ ਇਸ ਵਿਅਕਤੀ ਵੱਲੋਂ ਸਰਕੰਡੇ ਸੁੱਟੇ ਗਏ ਲਿਫ਼ਾਫ਼ੇ ਦੀ ਤਲਾਸ਼ੀ ਲਈ ਤਾਂ ਉਸ ’ਚੋਂ ਇਕ ਕਿਲੋ ਅਫ਼ੀਮ ਬਰਾਮਦ ਹੋਈ। ਪੁਲਸ ਨੇ ਮੁਲਜ਼ਮ ਨੂੰ ਅਫ਼ੀਮ ਸਮੇਤ ਗ੍ਰਿਫ਼ਤਾਰ ਕਰਕੇ ਉਸ ’ਤੇ ਮੁਕੱਦਮਾ ਦਰਜ ਕਰਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਸੰਦੀਪ ਨੰਗਲ ਅੰਬੀਆ ਦੇ ਕਤਲ ਦੇ ਦੋਸ਼ੀ ਦੀ ਕਪੂਰਥਲਾ ਜੇਲ੍ਹ 'ਚ ਕੁੱਟਮਾਰ, ਪੁਲਸ ਵਰਦੀ 'ਚ ਆਏ ਸਨ ਹਮਲਾਵਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਡਿਪਟੀ ਕਮਿਸ਼ਨਰ ਵੱਲੋਂ ਮਾਲ ਵਿਭਾਗ ਦੇ ਅਧਿਕਾਰੀਆਂ ਰਿਕਵਰੀ ਨੂੰ ਤਰਜੀਹ ਦੇਣ ਦੀਆਂ ਹਦਾਇਤਾਂ
NEXT STORY