ਬਠਿੰਡਾ (ਸੁਖਵਿੰਦਰ) : ਗਰਮੀ ਦਾ ਕਹਿਰ ਜਾਰੀ ਹੈ, ਮੰਗਲਵਾਰ ਨੂੰ ਵੱਧ ਤੋਂ ਵੱਧ ਤਾਪਮਾਨ 44 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਿਸ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਵੋਟਿੰਗ ਦੌਰਾਨ ਵੀ ਲੋਕ ਸਵੇਰੇ ਅਤੇ ਸ਼ਾਮ ਨੂੰ ਹੀ ਘਰਾਂ ਤੋਂ ਬਾਹਰ ਨਿਕਲੇ। ਸ਼ਹਿਰ ਵਿਚ ਗਰਮੀ ਕਾਰਨ ਇੱਕ ਬੇਘਰ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ ਦੋ ਹੋਰ ਬੇਹੋਸ਼ ਹੋ ਗਏ। ਸਹਾਰਾ ਜਨ ਸੇਵਾ ਦੇ ਵਰਕਰਾਂ ਨੇ ਉਨ੍ਹਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ।
ਜਾਣਕਾਰੀ ਅਨੁਸਾਰ ਸਥਾਨਕ 100 ਫੁੱਟੀ ਰੋਡ 'ਤੇ ਇੱਕ ਡਿਵਾਈਡਰ 'ਤੇ ਗਰਮੀ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ। ਸੂਚਨਾ ਮਿਲਣ 'ਤੇ ਸੰਸਥਾਂ ਦੇ ਮੈਂਬਰ ਐਂਬੂਲੈਂਸ ਲੈ ਕੇ ਮੌਕੇ 'ਤੇ ਪਹੁੰਚੇ, ਜਦੋਂ ਕਿ ਸਿਵਲ ਲਾਈਨ ਪੁਲਸ ਵੀ ਪਹੁੰਚੀ ਅਤੇ ਜਾਂਚ ਕੀਤੀ। ਪੁਲਸ ਜਾਂਚ ਤੋਂ ਬਾਅਦ ਸੰਸਥਾ ਮੈਂਬਰਾਂ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ। ਮ੍ਰਿਤਕ ਵਿਅਕਤੀ ਤੋਂ ਕੋਈ ਦਸਤਾਵੇਜ਼ ਨਹੀਂ ਮਿਲੇ, ਜੋ ਉਸਦੀ ਪਛਾਣ ਕਰ ਸਕਣ। ਪੁਲਸ ਇਸ ਮਾਮਲੇ 'ਚ ਅਗਲੇਰੀ ਕਾਰਵਾਈ ਕਰ ਰਹੀ ਹੈ। ਇਸ ਦੌਰਾਨ ਬਠਿੰਡਾ-ਗੋਨਿਆਣਾ ਰੋਡ 'ਤੇ ਝੀਲ ਨੰਬਰ-1 ਦੇ ਨੇੜੇ ਇੱਕ ਵਿਅਕਤੀ ਗਰਮੀ ਕਾਰਨ ਡਿੱਗ ਪਿਆ, ਜਦੋਂ ਕਿ ਇੱਕ ਹੋਰ ਘਟਨਾ 'ਚ ਬੱਸ ਅੱਡੇ 'ਤੇ ਇੱਕ ਯਾਤਰੀ ਗਰਮੀ ਕਾਰਨ ਚੱਕਰ ਆਉਣ ਤੋਂ ਬਾਅਦ ਬੇਹੋਸ਼ ਹੋ ਗਿਆ। ਦੋਵਾਂ ਨੂੰ ਸੰਸਥਾਂ ਮੈਂਬਰਾਂ ਨੇ ਇਲਾਜ ਲਈ ਹਸਪਤਾਲ ਲਿਜਾਇਆ ਗਿਆ।
27 ਤਾਰੀਖ਼ ਨੂੰ ਨਹੀਂ ਹੋਵੇਗੀ 'ਬਕਰੀਦ' ਦੀ ਛੁੱਟੀ, ਨਵੀਂ ਨੋਟੀਫਿਕੇਸ਼ਨ ਜਾਰੀ, ਚੰਡੀਗੜ੍ਹ ਪ੍ਰਸ਼ਾਸਨ ਨੇ...
NEXT STORY