ਨਾਭਾ (ਜੈਨ)- ਸਥਾਨਕ ਓਪਨ ਖੇਤੀਬਾੜੀ ਜੇਲ੍ਹ ਵਿਚੋਂ ਉਪਰਮੈਦ ਦੀ ਸਜ਼ਾ ਭੁਗਤ ਰਿਹਾ ਇਕ ਕੈਦੀ ਫਰਾਰ ਹੋ ਗਿਆ। ਜੇਲ੍ਹ ਦੇ ਸੁਪਰਡੈਂਟ ਜਸਪਾਲ ਸਿੰਘ ਖਹਿਰਾ ਅਨੁਸਾਰ ਕੈਦੀ ਰਾਜ ਕੁਮਾਰ ਪੁੱਤਰ ਭੋਲਾ ਰਾਮ ਪਟਿਆਲਾ ਕੋਤਵਾਲੀ ਵਲੋਂ ਦਰਜ ਇਕ ਕਤਲ ਮਾਮਲੇ ਵਿਚ ਇਸ ਜੇਲ੍ਹ ਵਿਚ ਪਿਛਲੇ ਤਿੰਨ ਸਾਲਾਂ ਤੋਂ ਸਜ਼ਾ ਭੁਗਤ ਰਿਹਾ ਸੀ। ਇਸ ਤੋਂ ਪਹਿਲਾਂ ਉਸ ਨੇ ਕਈ ਸਾਲ ਪਟਿਆਲਾ ਸੈਂਟਰਲ ਜੇਲ੍ਹ ਵਿਚ ਕੈਦ ਕੱਟੀ। ਉਸ ਦੀ ਸਜ਼ਾ 30 ਮਹੀਨੇ ਬਾਅਦ ਪੂਰੀ ਹੋ ਜਾਣੀ ਸੀ ਪਰ ਉਹ ਜੇਲ੍ਹ ਵਿਚੋਂ ਅਚਾਨਕ ਫਰਾਰ ਹੋ ਗਿਆ ਹੈ।
ਉਹ ਬੈਰਕ ਨੰ. 3 ਵਿਚ ਰਹਿੰਦਾ ਸੀ ਤੇ ਖੇਤੀਬਾਜੜੀ ਕਰਦਾ ਸੀ। ਜੇਲ੍ਹ ਮੁਲਾਜ਼ਮਾਂ ਨੇ ਦੇਖਿਆ ਕਿ ਉਹ ਨਾ ਹੀ ਫਾਰਮ ਵਿਚ ਪਹੁੰਚਿਆ ਤੇ ਨਾ ਹੀ ਬੈਰਕ ਵਿਚ ਸੀ। ਭਾਲ ਕਰਨ ਤੋਂ ਬਾਅਦ ਸਦਰ ਥਾਣਾ ਪੁਲਸ ਵਿਚ ਕੈਦੀ ਖ਼ਿਲਾਫ਼ ਧਾਰਾ 224 ਆਈ. ਪੀ. ਸੀ. ਅਧੀਨ ਮਾਮਲਾ ਦਰਜ ਕਰਵਾ ਦਿੱਤਾ ਗਿਆ ਹੈ। ਵਰਨਣਯੋਗ ਹੈ ਕਿ ਇਸ ਜੇਲ੍ਹ ਵਿਚੋਂ ਕਿਸੇ ਕੈਦੀ ਦੇ ਫਰਾਰ ਹੋਣ ਦਾ ਪਿਛਲੇ 46 ਸਾਲਾਂ ਵਿਚ ਇਹ ਪਹਿਲਾ ਮਾਮਲਾ ਹੈ ਕਿਉਂਕਿ ਇਸ ਜੇਲ੍ਹ ਵਿਚ ਉਹੀ ਕੈਦੀ ਆਉਂਦੇ ਹਨ, ਜਿਨ੍ਹਾਂ ਦਾ ਵਿਵਹਾਰ ਹਰ ਜੇਲ੍ਹਾਂ ਵਿਚ ਚੰਗਾ ਹੁੰਦਾ ਹੈ।
ਜਲੰਧਰ ਜ਼ਿਲ੍ਹੇ ’ਚ ਕੋਰੋਨਾ ਕਾਰਨ 6 ਪੀੜਤਾਂ ਦੀ ਮੌਤ, 100 ਤੋਂ ਵਧੇਰੇ ਮਿਲੇ ਨਵੇਂ ਮਾਮਲੇ
NEXT STORY