ਗੁਰਦਾਸਪੁਰ (ਹੇਮੰਤ) - ਆਏ ਦਿਨ ਹੀ ਸਿਵਲ ਹਸਪਤਾਲ ਗੁਰਦਾਸਪੁਰ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ। ਅਜਿਹਾ ਇਕ ਮਾਮਲਾ ਅੱਜ ਸਿਵਲ ਹਸਪਤਾਲ ’ਚ ਦੇਖਣ ਨੂੰ ਮਿਲਿਆ ਜਿਥੇ ਇਲਾਜ ਕਰਵਾਉਣ ਪਹੁੰਚਿਆ ਮਰੀਜ ਦਾ ਇਲਾਜ ਨਾ ਹੋਣ ਕਾਰਨ ਮਰਜ਼ੀ ਨਾਲ ਹਸਪਤਾਲ ਦੀ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਗਿਆ। ਇਸ ਮੌਕੇ ਜਦ ਪੀੜਤ ਮਰੀਜ ਬੰਟੀ ਪੁੱਤਰ ਮਿੱਧਾ ਮਸੀਹ ਨਿਵਾਸੀ ਪਿੰਡ ਔਜਲਾ ਨੇ ਦੱਸਿਆ ਕਿ ਉਹ 6 ਜੂਨ ਦਾ ਸਿਵਲ ਹਸਪਤਾਲ ’ਚ ਬਾਵਾਸਿਰ ਦਾ ਇਲਾਜ ਕਰਵਾਉਣ ਲਈ ਦਾਖਲ ਹੋਇਆ ਹੈ।
ਪੜ੍ਹੋ ਇਹ ਵੀ ਖ਼ਬਰ: ਵੱਡੀ ਖ਼ਬਰ: ਸਿਮਰਨਜੀਤ ਸਿੰਘ ਮਾਨ ਕੋਰੋਨਾ ਪਾਜ਼ੇਟਿਵ, ਟਵੀਟ ਕਰ ਕਹੀ ਇਹ ਗੱਲ
ਡਾਕਟਰਾਂ ਵੱਲੋਂ ਉਸ ਦਾ ਇਲਾਜ ਨਹੀਂ ਕੀਤਾ ਜਾ ਰਿਹਾ ਅਤੇ ਨਾ ਹੀ ਉਸ ਦਾ ਆਪ੍ਰੇਸ਼ਨ ਕੀਤਾ ਜਾ ਰਿਹਾ ਹੈ। ਇਸ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਅੱਜ ਪਾਣੀ ਵਾਲੀ ਟੈਕੀ ’ਤੇ ਚੜ੍ਹ ਕੇ ਗਿਆ। ਹਸਪਤਾਲ ਅਤੇ ਪੁਲਸ ਪ੍ਰਸ਼ਾਸਨ ਵੱਲੋਂ ਮੌਕੇ ’ਤੇ ਪਹੁੰਚ ਕੇ ਉਸ ਨੂੰ ਇਲਾਜ ਅਤੇ ਡਾਕਟਰ ਵਿਰੁੱਧ ਕਾਰਵਾਈ ਕਰਨ ਦੇ ਭਰੋਸੇ ’ਤੇ ਉਸ ਨੂੰ ਟੈਂਕੀ ਤੋਂ ਹੇਠਾਂ ਉਤਾਰਿਆ ਗਿਆ। ਇਸ ਮੌਕੇ ਆਲਾ ਅਧਿਕਾਰੀ ਮੌਜੂਦ ਸਨ।
ਪੜ੍ਹੋ ਇਹ ਵੀ ਖ਼ਬਰ: ਦੁਖ਼ਦ ਖ਼ਬਰ: ਪਬਜੀ ਗੇਮ ’ਚੋਂ ਹਾਰਨ ’ਤੇ 17 ਸਾਲਾ ਮੁੰਡੇ ਨੇ ਕੀਤੀ ਖ਼ੁਦਕੁਸ਼ੀ, ਮਾਪਿਆਂ ਦਾ ਸੀ ਇਕਲੌਤਾ ਪੁੱਤਰ
ਕੀ ਕਹਿਣਾ ਹੈ ਐੱਸ.ਐੱਮ.ਓ ਦਾ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਐੱਮ.ਓ ਡਾ. ਚੇਤਨਾ ਨੇ ਦੱਸਿਆ ਕਿ ਉਕਤ ਮਰੀਜ ਦੇ ਟੈਸਟਾਂ ਦੀ ਰਿਪਰੋਟ ਸਹੀ ਨਹੀਂ ਸੀ। ਇਸ ਕਾਰਨ ਹਸਪਤਾਲ ਵੱਲੋਂ ਉਸ ਦਾ ਆਪ੍ਰੇਸ਼ਨ ਨਹੀਂ ਕੀਤਾ ਜਾ ਰਿਹਾ ਸੀ। ਅਸੀਂ ਉਕਤ ਮਰੀਜ ਸਮਝਾਇਆ ਹੈ ਅਤੇ ਜਿਸ ਤਰ੍ਹਾਂ ਉਸ ਦੀ ਰਿਪੋਰਟਾਂ ਸਹੀ ਆਉਣਗੀਆਂ, ਉਸ ਦਾ ਆਪ੍ਰੇਸ਼ਨ ਕਰ ਦਿੱਤਾ ਜਾਵੇਗਾ।
ਸਪੀਕਰ ਸੰਧਵਾਂ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਸ਼ਰਧਾਂਜਲੀ ਭੇਟ
NEXT STORY