ਮਾਛੀਵਾਡ਼ਾ ਸਾਹਿਬ, (ਟੱਕਰ, ਸਚਦੇਵਾ)- ਮਾਛੀਵਾਡ਼ਾ ਪੁਲਸ ਵੱਲੋਂ 400 ਗ੍ਰਾਮ ਅਫ਼ੀਮ ਸਮੇਤ ਦੋਧੀ ਗੁਰਮੁਖ ਸਿੰਘ ਵਾਸੀ ਰਾਏਪੁਰ ਬੇਟ ਨੂੰ ਗ੍ਰਿਫਤਾਰ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਗਈ ਹੈ। ਥਾਣਾ ਮੁਖੀ ਇੰਸਪੈਕਟਰ ਸੁਰਿੰਦਰਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਹਾਇਕ ਥਾਣੇਦਾਰ ਸੰਤੋਖ ਸਿੰਘ ਵੱਲੋਂ ਸ਼ੇਰੀਆਂ ਬੱਸ ਸਟੈਂਡ ਨੇੜੇ ਪੁਲਸ ਪਾਰਟੀ ਸਮੇਤ ਗਸ਼ਤ ਕੀਤੀ ਜਾ ਰਹੀ ਸੀ ਕਿ ਉਸ ਨੂੰ ਕਿਸੇ ਮੁਖ਼ਬਰ ਨੇ ਸੂਚਨਾ ਦਿੱਤੀ ਕਿ ਰਾਏਪੁਰ ਬੇਟ ਦਾ ਨਿਵਾਸੀ ਗੁਰਮੁਖ ਸਿੰਘ ਜੋ ਕਿ ਨਸ਼ੇ ਵੇਚਣ ਦਾ ਆਦੀ ਹੈ ਤੇ ਆਪਣੇ ਘਰ ’ਚ ਹੀ ਉਸ ਨੇ ਦੁੱਧ ਦੀ ਡੇਅਰੀ ਦਾ ਕੰਮ ਵੀ ਕੀਤਾ ਹੋਇਆ ਹੈ। ਦੁੱਧ ਦੇ ਕਾਰੋਬਾਰ ਦੀ ਆਡ਼ ਹੇਠ ਇਹ ਵਿਅਕਤੀ ਨਸ਼ੇ ਵੇਚਣ ਦਾ ਕੰਮ ਵੀ ਕਰਦਾ ਹੈ। ਥਾਣਾ ਮੁਖੀ ਅਨੁਸਾਰ ਪੁਲਸ ਨੇ ਤੁਰੰਤ ਉਸ ਦੀ ਡੇਅਰੀ ’ਤੇ ਛਾਪੇਮਾਰੀ ਕੀਤੀ ਅਤੇ ਤਲਾਸ਼ੀ ਦੌਰਾਨ ਉਥੋਂ 400 ਗ੍ਰਾਮ ਅਫ਼ੀਮ ਬਰਾਮਦ ਹੋਈ।
ਅਰੁਣਾਚਲ ਪ੍ਰਦੇਸ਼ ਦੀ ਨਾਜਾਇਜ਼ ਸ਼ਰਾਬ ਦੀ ਵਿਕਰੀ ਜਾਰੀ
ਮਾਛੀਵਾਡ਼ਾ ਇਲਾਕੇ ’ਚ ਅਰੁਣਾਚਲ ਪ੍ਰਦੇਸ਼ ਦੀ ਨਾਜਾਇਜ਼ ਸ਼ਰਾਬ ਦੀ ਵਿਕਰੀ ਜਾਰੀ ਹੈ। ਪਹਿਲਾਂ ਵੀ ਪੁਲਸ ਨੇ ਇਹ ਨਾਜਾਇਜ਼ ਸ਼ਰਾਬ ਫਡ਼ੀ ਸੀ ਤੇ ਅੱਜ ਫਿਰ 10 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਜਿਤਮ ਉਰਫ਼ ਛੋਟੂ ਵਾਸੀ ਬਲੀਬੇਗ ਬਸਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਮੁਖੀ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਹੌਲਦਾਰ ਸੁਖਵਿੰਦਰ ਸਿੰਘ ਪੁਲਸ ਪਾਰਟੀ ਸਮੇਤ ਮੇਨ ਚੌਕ ਨੇਡ਼ੇ ਗਸ਼ਤ ਕਰ ਰਿਹਾ ਸੀ ਕਿ ਕਿਸੇ ਮੁਖ਼ਬਰ ਨੇ ਸੂਚਨਾ ਦਿੱਤੀ ਕਿ ਜਿਤਮ ਉਰਫ਼ ਛੋਟੂ ਰਤੀਪੁਰ ਵੱਲੋਂ ਨਾਜਾਇਜ਼ ਸ਼ਰਾਬ ਲੈ ਕੇ ਮਾਛੀਵਾਡ਼ਾ ਵੱਲ ਆ ਰਿਹਾ ਹੈ, ਜਿਸ ’ਤੇ ਪੁਲਸ ਨੇ ਨਾਕਾਬੰਦੀ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਕੋਲੋਂ 10 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਹੋਈ। ਸ਼ਰਾਬ ਠੇਕੇਦਾਰ ਸੋਨੂੰ ਕੁੰਦਰਾ ਨੇ ਦੱਸਿਆ ਕਿ ਪੁਲਸ ਵੱਲੋਂ ਬੇਸ਼ੱਕ ਇਲਾਕੇ ’ਚ ਨਾਜਾਇਜ਼ ਸ਼ਰਾਬ ਦੀ ਸਮੱਗਲਿੰਗ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਫਿਰ ਵੀ ਬੇਹੱਦ ਘਟੀਆ ਕਿਸਮ ਦੀ ਬਾਹਰਲੀ ਨਾਜਾਇਜ਼ ਸ਼ਰਾਬ ਕੁਝ ਲੋਕ ਵੇਚ ਰਹੇ ਹਨ, ਜਿਸ ਨਾਲ ਕਦੇ ਵੀ ਕੋਈ ਜਾਨੀ ਨੁਕਸਾਨ ਹੋ ਸਕਦਾ ਹੈ। ਇਸ ਲਈ ਪੁਲਸ ਨੂੰ ਵੱਡੇ ਸਮੱਗਲਰਾਂ ਤੱਕ ਵੀ ਪਹੁੰਚ ਕੇ ਇਸ ਕਾਰੋਬਾਰ ਨੂੰ ਨੱਥ ਪਾਉਣੀ ਚਾਹੀਦੀ ਹੈ।
‘ਆਪਣੀ ਰਸੋਈ’ ਗਰੀਬ ਲੋਕਾਂ ਲਈ ਲਾਹੇਵੰਦ : ਸੁਮੀਤ ਜਾਰੰਗਲ
NEXT STORY