ਲੁਧਿਆਣਾ (ਰਾਮ)– ਜਮਾਲਪੁਰ ਦੇ ਅਧੀਨ ਪੈਂਦੇ ਮੁੰਡੀਆਂ ਪਿੰਡ ’ਚ ਰਵਿਦਾਸ ਗੁਰਦੁਆਰਾ ਨੇੜੇ ਰਹਿਣ ਵਾਲੀ ਨਾਬਾਲਗ ਲੜਕੀ ਨੇ ਭੇਤਭਰੇ ਹਾਲਾਤ ’ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕਾ ਦੀ ਪਛਾਣ ਰਿਤੂ ਵਜੋਂ ਹੋਈ ਹੈ। ਰਿਤੂ 5ਵੀਂ ਕਲਾਸ ਕਰ ਚੁੱਕੀ ਸੀ ਅਤੇ 6ਵੀਂ ਕਲਾਸ ’ਚ ਦਾਖਲਾ ਲੈਣਾ ਸੀ। ਲੜਕੀ ਆਪਣੀ ਮਾਸੀ ਕੋਲ ਰਹਿੰਦੀ ਸੀ। ਘਟਨਾ ਦੇ ਸਮੇਂ ਮਾਸੀ ਕੰਮ ’ਤੇ ਗਈ ਸੀ ਅਤੇ ਘਰ ’ਚ ਇਕੱਲੀ ਸੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀ ਸੱਥ ’ਚ ਖ਼ੂਨੀ ਵਾਰਦਾਤ! ਸ਼ਰੇਆਮ ਕੀਤਾ ਨੌਜਵਾਨ ਦਾ ਕਤਲ
ਖੁਦਕੁਸ਼ੀ ਦੀ ਜਾਣਕਾਰੀ ਮਿਲਣ ’ਤੇ ਮੁੰਡੀਆਂ ਚੌਕੀ ਦੇ ਹੌਲਦਾਰ ਗੁਰਿੰਦਰ ਮੌਕੇ ’ਤੇ ਪੁੱਜੇ ਅਤੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਹੌਲਦਾਰ ਗੁਰਵਿੰਦਰ ਨੇ ਦੱਸਿਆ ਕਿ ਲੜਕੀ ਨੇ ਖੁਦ ਭੇਤਭਰੇ ਹਾਲਾਤ ’ਚ ਫਾਹਾ ਲਿਆ ਹੈ। ਲੜਕੀ ਨੇ ਫਾਹਾ ਕਿਉਂ ਲਿਆ, ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੇ ਲਾਸ਼ ਕਬਜ਼ੇ ’ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼ਨੀਧਾਮ ਨੇੜੇ ਅੱਧੀ ਰਾਤ ਨੂੰ ਨਸ਼ੇੜੀਆਂ ਦੀ ਹੁੱਲੜਬਾਜ਼ੀ! ਰੋਕਣ ਵਾਲਿਆਂ 'ਤੇ ਕੀਤਾ ਹਮਲਾ
NEXT STORY