ਅੰਮ੍ਰਿਤਸਰ (ਨੀਰਜ) : ਪਾਕਿਸਤਾਨ ਜਾਣ ਵਾਲੇ ਮੁਸਾਫਰਾਂ ਨੂੰ ਰਾਹਤ ਦਿੰਦਿਆਂ ਕੇਂਦਰ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਹੁਣ ਉਨ੍ਹਾਂ ਨੂੰ ਪਾਕਿਸਤਾਨ ਜਾਣ ਲਈ ਐੱਮ. ਐੱਚ. ਏ. (ਮਨਿਸਟਰੀ ਆਫ ਹੋਮ ਅਫੇਅਰਜ਼) ਤੋਂ ਇਜਾਜ਼ਤ ਲੈਣ ਦੀ ਲੋੜ ਨਹੀਂ ਪਵੇਗੀ। ਪਾਕਿਸਤਾਨ ਜਾਣ ਲਈ ਹੁਣ ਸਿਰਫ਼ ਵੀਜ਼ਾ ਹੀ ਕਾਫ਼ੀ ਹੈ। ਇਸ ਕੜੀ 'ਚ ਮੰਗਲਵਾਰ ਨੂੰ 82 ਯਾਤਰੀ ਪਾਕਿਸਤਾਨ ਗਏ, ਜਦੋਂ ਕਿ 38 ਆਏ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਪਾਕਿਸਤਾਨ ਜਾਣ ਲਈ ਮੁਸਾਫਰਾਂ ਨੂੰ ਵੀਜ਼ਾ ਲੈਣ ਦੇ ਨਾਲ ਐੱਮ. ਐੱਚ. ਏ. ਤੋਂ ਮਨਜ਼ੂਰੀ ਵੀ ਲੈਣੀ ਪੈਂਦੀ ਸੀ, ਜਦੋਂ ਕਿ ਕਿਸੇ ਵੀ ਦੇਸ਼ 'ਚ ਅਜਿਹਾ ਸਿਸਟਮ ਨਹੀਂ ਹੈ। ਜਦੋਂ ਵੀਜ਼ਾ ਹੀ ਲੈ ਲਿਆ ਤਾਂ ਵੱਖ ਤੋਂ ਐੱਮ. ਐੱਚ. ਏ. ਦੀ ਇਜਾਜ਼ਤ ਦੀ ਕੀ ਲੋੜ ਹੈ। ਇਸ ਦੀ ਆਲੋਚਨਾ ਵੀ ਕੀਤੀ ਜਾ ਰਹੀ ਸੀ, ਜਿਸ ’ਤੇ ਕੇਂਦਰ ਸਰਕਾਰ ਨੇ ਰਾਹਤ ਦੇ ਦਿੱਤੀ ਹੈ।
ਖ਼ਬਰ ਇਹ ਵੀ : ਪੜ੍ਹੋ ਪੰਜਾਬ ਨਾਲ ਸਬੰਧਿਤ ਅੱਜ ਦੀਆਂ ਵੱਡੀਆਂ ਖ਼ਬਰਾਂ
ਪੜ੍ਹੋ ਪੰਜਾਬ ਨਾਲ ਸਬੰਧਿਤ ਅੱਜ ਦੀਆਂ ਵੱਡੀਆਂ ਖ਼ਬਰਾਂ
NEXT STORY