ਮਾਨਸਾ (ਸੰਦੀਪ) - ਕਸ਼ਮੀਰ ਤੋਂ ਮਾਨਸਾ ਦੇ ਕਸਬਾ ਭੀਖੀ ਪੁੱਜੀਆਂ ਸੇਬਾਂ ਦੀਆਂ ਪੇਟੀਆਂ ਅੰਦਰ ਭਰੇ ਸੇਬਾਂ 'ਤੇ ਪਾਕਿਸਤਾਨ ਦੇ ਹੱਕ 'ਚ ਸਲੋਗਨ ਲਿਖੇ ਹੋਣ ਦੀ ਸੂਚਨਾ ਮਿਲੀ ਹੈ। ਕਸ਼ਮੀਰ ਤੋਂ ਆਏ ਸੇਬਾਂ 'ਤੇ ਸਲੋਗਨ ਲਿਖੇ ਹੋਣ ਦਾ ਪਤਾ ਲੱਗਣ 'ਤੇ ਲੋਕ ਹੈਰਾਨ ਹੋ ਗਏ। ਜਾਣਕਾਰੀ ਅਨੁਸਾਰ ਲੋਕਾਂ 'ਚ ਦਹਿਸ਼ਤ ਫੈਲਾਉਣ ਲਈ ਸੇਬਾਂ 'ਤੇ 'ਪਾਕਿਸਤਾਨ ਜ਼ਿੰਦਾਬਾਦ' ਅਤੇ 'ਅਸੀਂ ਪਾਕਿਸਤਾਨੀ ਹਾਂ ਅਤੇ ਪਾਕਿਸਤਾਨ ਸਾਡਾ ਹੈ' ਵਰਗੇ ਸਲੋਗਨ ਲਿਖੇ ਹੋਏ ਹਨ। ਇਸ ਗੱਲ ਦਾ ਪਤਾ ਲੱਗਣ 'ਤੇ ਪੁਲਸ ਨੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ।
ਜਾਣਕਾਰੀ ਅਨੁਸਾਰ ਸਥਾਨਕ ਬਸ ਸਟੈਂਡ ਨੇੜੇ ਲੱਗੀ ਇਕ ਰੇਹੜੀ ਦੇ ਮਾਲਕ ਨੇ ਜਦੋਂ ਸੇਬਾਂ ਦੀ ਪੇਟੀ ਖੋਲ ਕੇ ਉਸ 'ਚੋਂ ਸੇਬ ਕੱਢੇ ਤਾਂ ਉਸ ਨੂੰ ਉਸ 'ਤੇ ਸਲੋਗਨ ਲਿਖੇ ਦਿਖਾਈ ਦਿੱਤੇ। ਰੇਹੜੀ 'ਤੇ ਕੰਮ ਕਰਨ ਵਾਲੇ ਬੂਟਾ ਸਿੰਘ ਨੇ ਦੱਸਿਆ ਕਿ ਜਦੋਂ ਉਸ ਨੇ ਸੇਬਾਂ ਦੀ ਪੇਟੀ ਨੂੰ ਖੋਲ੍ਹ ਕੇ ਸੇਬ ਕੱਢਣੇ ਸ਼ੁਰੂ ਕੀਤੇ ਤਾਂ ਉਸ ਨੂੰ ਸੇਬਾਂ 'ਤੇ ਕੁਝ ਲਿਖਿਆ ਜਾਪਿਆ। ਉਸ ਨੇ ਸੇਬ 'ਤੇ ਲਿਖੇ ਸਲੋਗਨ ਨੂੰ ਧੋ ਕੇ ਢਾਹੁਣਾ ਚਾਹਿਆ ਪਰ ਉਹ ਨਹੀਂ ਮਿਟਿਆ। ਇਸ ਦੀ ਜਾਣਕਾਰੀ ਫਿਰ ਉਸ ਨੇ ਪੁਲਸ ਨੂੰ ਦਿੱਤੀ ਅਤੇ ਜਾਂਚ ਕਰਨ ਦੀ ਮੰਗ ਕੀਤੀ।
ਡੀ.ਐੱਸ.ਪੀ ਹਰਜਿੰਦਰ ਸਿੰਘ ਗਿੱਲ ਦਾ ਕਹਿਣਾ ਹੈ ਕਿ ਰੇਹੜੀ ਵਾਲੇ ਨੇ ਉਕਤ ਸੇਬ ਮਾਨਸਾ ਮੰਡੀ ਤੋਂ ਖਰੀਦ ਕੀਤੇ ਸਨ, ਜਿਨ੍ਹਾਂ ਨੂੰ ਕਬਜ਼ੇ 'ਚ ਲੈ ਜਾਂਚ ਕੀਤੀ ਜਾ ਰਹੀ ਹੈ।
ਸਕੂਲ ਦੇ ਪ੍ਰਿੰਸੀਪਲ ਦਾ ਕਾਰਾ, 12ਵੀਂ ਦੇ ਵਿਦਿਆਰਥੀ ਦੀ ਕੀਤੀ ਬੇਰਹਿਮੀ ਨਾਲ ਕੁੱਟਮਾਰ
NEXT STORY