ਜੈਤੋਂ (ਵਿਪਨ ਗੋਇਲ) — ਜੈਤੋਂ ਪਿੰਡ ਅੰਦਰ ਉਸ ਸਮੇਂ ਮਾਹੌਲ ਤਣਾਅਪੂਰਣ ਹੋ ਗਿਆ, ਜਦੋਂ ਇਕ ਪੰਡਤ ਦੀ ਪਤਨੀ ਨੇ ਆਪਣੇ ਹੀ ਪਤੀ 'ਤੇ ਦੂਸਰੀ ਔਰਤ ਰੱਖਣ ਦੇ ਦੋਸ਼ ਲਗਾਏ ਗਏ। ਜਾਣਕਾਰੀ ਮੁਤਾਬਕ ਪੰਡਤ ਰਾਕੇਸ਼ ਕੁਮਾਰ ਜੈਤੋਂ ਦੀ ਕੁੱਦੋਂ ਪੱਤੀ ਵਿਖੇ ਪਿੱਛਲੇ ਲੰਮੇ ਸਮੇਂ ਤੋਂ ਰਹਿ ਰਿਹਾ ਸੀ। ਸੋਮਵਾਰ ਸਵੇਰ ਉਸ ਦੀ ਪਤਨੀ ਰੇਖਾ ਰਾਣੀ ਨੇ ਆਪਣੇ ਪਤੀ 'ਤੇ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ ਤਾਂ ਪਿੰਡ ਵਾਸੀਆਂ ਨੇ ਉਸ ਨੂੰ ਚੁੱਪ ਕਰਾਉਂਦੇ ਹੋਏ ਘਰ 'ਚ ਬੈਠ ਕੇ ਮਸਲਾ ਹੱਲ ਕਰਨ ਲਈ ਕਿਹਾ ਪਰ ਦੂਜੇ ਪਾਸੇ ਰੇਖਾ ਦੇ ਪਤੀ ਪੰਡਤ ਰਾਕੇਸ਼ ਨੇ ਰੇਖਾ ਨੂੰ ਮੀਡੀਆ ਤੇ ਪਿੰਡ ਵਾਸੀਆਂ ਦੀ ਮੌਜੂਦਗੀ 'ਚ ਘਰੋਂ ਬਾਹਰ ਕੱਢਣ ਲਈ ਧੱਕੇ ਦਿੱਤੇ ਗਏ ਤੇ ਉਲਟਾ ਉਸੇ ਦੇ ਚਰਿੱਤਰ ਨੂੰ ਗਲਤ ਠਹਿਰਾਉਣ ਲੱਗਾ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰੇਖਾ ਨੇ ਦੱਸਿਆ ਕਿ ਉਸ ਦਾ ਵਿਆਹ 18 ਸਾਲ ਪਹਿਲਾਂ ਪੰਡਤ ਰਾਕੇਸ਼ ਕੁਮਾਰ ਨਾਲ ਹੋਇਆ ਸੀ ਤੇ ਉਨ੍ਹਾਂ ਦੇ ਦੋ ਬੱਚੇ ਵੀ ਹਨ ਪਰ ਉਸ ਦੇ ਪਤੀ ਦੇ ਬਾਹਰ ਵੀ ਕਿਸੇ ਹੋਰ ਔਰਤ ਨਾਲ ਨਾਜਾਇਜ਼ ਸੰਬੰਧ ਹਨ। ਇਸ ਦੇ ਨਾਲ ਹੀ ਉਸ ਨੇ ਪੁਲਸ ਪ੍ਰਸ਼ਾਸਨ 'ਤੇ ਵੀ ਦੋਸ਼ ਲਗਾਏ ਕਿ ਇਨਸਾਫ ਲਈ ਉਸ ਨੇ ਜੈਤੋਂ ਥਾਣੇ 'ਚ ਵੀ ਆਪਣੀ ਸ਼ਿਕਾਇਤ ਦਰਜ ਕਰਵਾਈ ਸੀ ਪਰ ਕੋਈ ਸੁਣਵਾਈ ਨਹੀਂ ਹੋਈ।

ਉਧਰ ਇਸ ਸੰਬੰਧੀ ਮੁਹੱਲੇ ਦੇ ਮੋਹਤਬਰ ਲੋਕਾਂ ਨੇ ਪੰਡਤ ਰਾਕੇਸ਼ ਗਲਤ ਵਿਅਕਤੀ ਹੈ ਤੇ ਪੰਡਤ ਨੇ ਘਰ ਅੰਦਰ ਗਲਤ ਔਰਤ ਰੱਖੀ ਹੋਈ ਹੈ। ਇਸ ਸੰਬੰਧੀ ਡੀ. ਐੱਸ. ਪੀ. ਬਲਜਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਪੁਲਸ ਮਾਮਲੇ ਦੀ ਜਾਂਚ 'ਚ ਜੁੱਟ ਗਈ ਹੈ।
ਦਿਲ ਦੇ ਮਰੀਜ਼ ਹੁਣ ਸਰਕਾਰੀ ਹਸਪਤਾਲ 'ਚ ਪੁਆ ਸਕਣਗੇ 'ਸਟੈਂਟ'
NEXT STORY