ਨਵੀਂ ਦਿੱਲੀ : ਏਸ਼ੀਅਨ ਖੇਡਾਂ 'ਚ ਸੋਨ ਤਮਗਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਨੂੰ ਵਧਾਈ ਦਿੰਦੇ ਹੋਏ ਦਿੱਲੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਇਕ ਬਿਆਨ ਜਾਰੀ ਕੀਤਾ ਹੈ। ਇਸ ਦੌਰਾਨ ਉਹ ਹਾਕੀ ਟੀਮ ਦੇ ਖਿਡਾਰੀ ਜਰਮਨਪ੍ਰੀਤ ਸਿੰਘ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਸਿੱਖ ਖਿਡਾਰੀ ਨੇ ਸਾਬਤ-ਸਰੂਪ ਰਹਿ ਕੇ ਟੀਮ ਲਈ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ ਅਤੇ ਉਸ ਨੂੰ ਸਨਮਾਨਤ ਕਰਨ ਨਾਲ ਹੋਰ ਸਿੱਖ ਖਿਡਾਰੀਆਂ ਨੂੰ ਵੀ ਪ੍ਰੇਰਨਾ ਮਿਲੇਗੀ।
ਉਨ੍ਹਾਂ ਕਿਹਾ, ''ਕੁਝ ਦਿਨ ਪਹਿਲਾਂ ਸਮਾਪਤ ਹੋਈਆਂ ਏਸ਼ੀਆਈ ਖੇਡਾਂ ਵਿੱਚ ਸੋਨੇ ਦਾ ਤਮਗਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦਾ ਹਿੱਸਾ ਸਾਬਤ ਸੂਰਤ ਸਿੱਖ ਨੌਜਵਾਨ ਜਰਮਨਜੀਤ ਸਿੰਘ ਸਮੇਤ ਪੂਰੀ ਟੀਮ ਨੂੰ ਇਸ ਜਿੱਤ ਲਈ ਮੈਂ ਵਧਾਈ ਦਿੰਦਾ ਹਾਂ । ਉੱਥੇ ਹੀ ਜਰਮਨਜੀਤ ਸਿੰਘ ਉੱਤੇ ਸਾਨੂੰ ਬੇਹੱਦ ਮਾਣ ਹੈ ਜਿਸਨੇ ਗੁਰੂ ਦੀ ਮੋਹਰ ਕੇਸਾਂ ਨੂੰ ਕਾਇਮ ਰੱਖਦਿਆਂ ਉੱਤਮ ਖੇਡ ਦਾ ਪ੍ਰਦਰਸ਼ਨ ਕੀਤਾ।
ਇਹ ਵੀ ਪੜ੍ਹੋ : ਜ਼ਿਲ੍ਹੇ ’ਚ 'ਸਵੀਪ' ਗਤੀਵਿਧੀਆਂ ’ਚ ਹੋਰ ਤੇਜ਼ੀ ਲਿਆਉਣ ਲਈ ਨੋਡਲ ਅਫਸਰਾਂ ਨੂੰ ਹਦਾਇਤ
ਇੱਕ ਸਮਾਂ ਸੀ ਕਿ ਹਾਕੀ ਵਿੱਚ ਭਾਰਤ ਤੋਂ ਲੈ ਕੇ ਕੀਨੀਆ ਤੱਕ ਅਨੇਕਾਂ ਹੀ ਸਾਬਤ ਸੂਰਤ ਤੇ ਜੂੜਿਆਂ ਵਾਲੇ ਖਿਡਾਰੀ ਖੇਡਿਆ ਕਰਦੇ ਸਨ । ਅੱਜ ਜਰਮਨਜੀਤ ਸਿੰਘ ਇਸ ਗੱਲੋਂ ਵਧਾਈ ਦਾ ਪਾਤਰ ਹੈ ਕਿ ਉਹ ਉਸ ਰਵਾਇਤ ਨੂੰ ਜਾਰੀ ਰੱਖ
ਰਿਹਾ ਹੈ ।ਵੈਸੇ ਵੀ ਕੇਸ ਗੁਰੂ ਦੀ ਮੋਹਰ ਹਨ ਤੇ ਇਹਨਾਂ ਨੂੰ ਬਰਕਰਾਰ ਰੱਖਣਾ ਹਰ ਸਿੱਖ ਦਾ ਫਰਜ਼ ਹੈ। ਕਿਉਂਕਿ ਕੇਸਾਂ ਨਾਲ ਸਾਡਾ ਸਰੂਪ ਪੂਰਾ ਹੁੰਦਾ ਹੈ ਤੇ ਸਿੱਖ ਹਰ ਵੇਲੇ ਗੁਰੂ ਨੂੰ ਅੰਗ-ਸੰਗ ਮਹਿਸੂਸ ਕਰਦਾ ਹੈ।''
ਉਨ੍ਹਾਂ ਅੱਗੇ ਕਿਹਾ, ''ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਜਰਮਨਜੀਤ ਸਿੰਘ ਨੂੰ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਹ ਬੇਹੱਦ ਸ਼ਲਾਘਾਯੋਗ ਹੈ। ਇਸ ਨਾਲ ਹੋਰ ਨੌਜਵਾਨਾਂ ਨੂੰ ਵੀ ਉਤਸ਼ਾਹ ਮਿਲੇਗਾ। ਹਾਲਾਂਕਿ ਪਹਿਲਾਂ ਵੀ ਸ਼੍ਰੋਮਣੀ ਕਮੇਟੀ ਦੁਆਰਾ ਸਮੇਂ-ਸਮੇਂ ਤੇ ਸਾਬਤ ਸੂਰਤ ਖਿਡਾਰੀਆਂ ਨੂੰ ਹੱਲਾ ਸ਼ੇਰੀ ਦਿੱਤੀ ਜਾਂਦੀ ਹੈ।''
ਇਹ ਵੀ ਪੜ੍ਹੋ : ਰਾਜਸਥਾਨ ਚੋਣਾਂ ਦੌਰਾਨ ਕਈ ਦਿੱਗਜਾਂ ਨੂੰ ਨਹੀਂ ਮਿਲੀ ਟਿਕਟ, ਵਸੁੰਧਰਾ ਰਾਜੇ ਨੂੰ ਵੀ ਕੀਤਾ ਗਿਆ 'ਇਗਨੋਰ'
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਾਨ ਸਰਕਾਰ ਨੇ ਖੁੱਲ੍ਹੀ ਬਹਿਸ ਲਈ ਖਿੱਚੀ ਪੂਰੀ ਤਿਆਰੀ, ਹੁਣ ਇਸ ਜਗ੍ਹਾ ਦੀ ਕਰਵਾਈ ਬੁਕਿੰਗ
NEXT STORY